ਚੰਡੀਗੜ੍ਹ (ਸੁਸ਼ੀਲ) : ਡੱਡੂਮਾਜਰਾ ਪਿੰਡ ’ਚ ਚੋਰੀ ਦੀਆਂ ਵਾਰਦਾਤਾਂ ਤੇ ਗੋਲੀਬਾਰੀ ਕਾਰਨ ਲੋਕਾਂ ਦਹਿਸ਼ਤ ਦਾ ਮਾਹੌਲ ਹੈ। ਸ਼ਨੀਵਾਰ ਨੂੰ ਮਾਮਲੇ ਨੂੰ ਲੈ ਕੇ ਪਹਿਲਾਂ ਤਾਂ ਲੋਕਾਂ ਨੇ ਨਾਅਰੇਬਾਜ਼ੀ ਕੀਤੀ, ਫਿਰ ਏ. ਐੱਸ. ਪੀ. ਸਾਊਥ ਈਸਟ ਨਾਲ ਮੁਲਾਕਾਤ ਕੀਤੀ। ਲੋਕਾਂ ਨੇ ਦੱਸਿਆ ਕਿ ਪਿੰਡ ਡੱਡੂਮਾਜਰਾ ’ਚ ਰਾਤ ਸਮੇਂ ਨੌਜਵਾਨ ਤਲਵਾਰਾਂ ਤੇ ਚਾਕੂ ਲੈ ਕੇ ਘੁੰਮਦੇ ਹਨ। ਦੋ ਦਿਨ ਪਹਿਲਾਂ ਇਨੋਵਾ ਚਾਲਕ ਗੋਲੀ ਚਲਾ ਕੇ ਫ਼ਰਾਰ ਹੋ ਗਿਆ ਸੀ। ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਪਰ ਪੁਲਸ ਨੇ ਕੁੱਝ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਮਲੋਆ ਦੀ ਚਾਰ ਮੰਜ਼ਲਾ ਇਮਾਰਤ ’ਚ ਰਹਿਣ ਵਾਲੇ ਸ਼ੱਕੀ ਨੌਜਵਾਨ ਅਪਰਾਧਿਕ ਵਾਰਦਾਤਾਂ ਕਰਦੇ ਹਨ।
ਚੋਰ ਨੂੰ ਰੰਗੇ ਹੱਥੀ ਫੜ੍ਹ ਕੇ ਕੀਤਾ ਸੀ ਪੁਲਸ ਹਵਾਲੇ
ਲੋਕਾਂ ਮੁਤਾਬਕ ਵੀਰਵਾਰ ਨੂੰ ਉਨ੍ਹਾਂ ਨੇ ਕਾਰ ਦੇ ਟਾਇਰ ਚੋਰੀ ਕਰਨ ਵਾਲੇ ਖੁੱਡਾ ਅਲੀਸ਼ੇਰ ਦੇ ਬਲਵਿੰਦਰ ਸਿੰਘ ਉਰਫ਼ ਕਾਲਾ ਨੂੰ ਰੰਗੇ ਹੱਥੀਂ ਕਾਬੂ ਕਰ ਕੇ ਪੁਲਸ ਹਵਾਲੇ ਕਰ ਦਿੱਤਾ ਸੀ। ਉਸ ਕੋਲੋਂ ਚਾਰ ਜੈੱਕਾਂ ਤੇ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਨੇ ਮਾਮਲੇ ’ਚ ਕੁੱਝ ਨਹੀਂ ਕੀਤਾ। ਉਨ੍ਹਾਂ ਦੱਸਿਆ ਕਿ 10 ਨਵੰਬਰ ਨੂੰ ਕਾਲਾ ਨੇ ਕਾਰ ਦੇ ਚਾਰੇ ਟਾਇਰ ਚੋਰੀ ਕਰ ਕੇ ਇੱਟਾਂ ’ਤੇ ਖੜ੍ਹੀ ਕਰ ਦਿੱਤੀ ਸੀ। ਏ. ਐੱਸ. ਪੀ. ਸਾਊਥ ਈਸਟ ਨੂੰ ਲੋਕਾਂ ਨੇ ਕਿਹਾ ਕਿ ਪਿੰਡ ਅੰਦਰ ਅਪਰਾਧੀਆਂ ਨੇ ਜਿਊਣਾ ਹਰਾਮ ਕੀਤਾ ਹੋਇਆ ਹੈ। ਏ.ਐੱਸ.ਪੀ. ਸਾਊਥ ਈਸਟ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਰਾਤ ਸਮੇਂ ਗਸ਼ਤ ਵਧਾਈ ਜਾਵੇਗੀ ਤੇ ਗੋਲੀਬਾਰੀ ਵਾਲੇ ਕੇਸ ਦੀ ਜਾਂਚ ਕੀਤੀ ਜਾਵੇਗੀ।
ਪੰਜਾਬ ਦੇ ਇਸ ਵੱਡੇ ਏਅਰਪੋਰਟ 'ਤੇ ਹੰਗਾਮਾ, ਯਾਤਰੀ ਵੀ ਹੋ ਗਏ ਤੱਤੇ (ਦੇਖੋ ਵੀਡੀਓ)
NEXT STORY