ਪਠਾਨਕੋਟ (ਆਦਿਤਿਆ) – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੰਮੂ-ਕਸ਼ਮੀਰ ਦੇ ਰਾਜੌਰੀ ਵਿਖੇ ਫੌਜ ਦੇ ਜਵਾਨਾਂ ਨਾਲ ਮਿਲ ਕੇ ਇਸ ਵਾਰ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਦੀਵਾਲੀ ਦਾ ਤਿਉਹਾਰ ਮਨਾਉਣ ਪਿੱਛੋਂ ਨਰਿੰਦਰ ਮੋਦੀ ਨੇ ਪਠਾਨਕੋਟ ਦੇ ਏਅਰ ਫੋਰਸ ਸਟੇਸ਼ਨ ਵਿਖੇ ਪਹੁੰਚ ਕੇ ਉਥੋਂ ਦੇ ਮੁਲਾਜ਼ਮਾਂ ਨਾਲ ਵੀ ਦੀਵਾਲੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਉਨ੍ਹਾਂ ਨੇ ਅਪਾਚੇ ਹੈਲੀਕਾਪਟਰ ਦਾ ਵੀ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਜ਼ਮੀਨੀ ਫੌਜ ਦੇ ਮੁਖੀ ਬਿਪਿਨ ਰਾਵਤ, ਉਤਰੀ ਫੌਜ ਦੇ ਕਮਾਂਡਰ ਲੈਫ. ਜਨਰਲ ਰਣਬੀਰ ਸਿੰਘ ਅਤੇ ਹੋਰ ਵੀ ਸਨ। ਆਰਟੀਕਲ-370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਖਤਮ ਕਰਨ ਪਿੱਛੋਂ ਮੋਦੀ ਪਹਿਲੀ ਵਾਰ ਜੰਮੂ-ਕਸ਼ਮੀਰ ਗਏ।
'ਪੰਜਾਬ' ਨਹੀਂ ਸੁਣੇਗਾ ਦਿੱਲੀ ਵਾਲਿਆਂ ਦੇ ਮਿਹਣੇ, ਅੰਕੜਿਆਂ ਨੇ ਕੀਤਾ ਬਾਗੋਬਾਗ
NEXT STORY