ਪਟਿਆਲਾ - ਵਿਆਹ ਤੋਂ ਬਾਅਦ 40 ਲੱਖ ਰੁਪਏ ਦਾ ਖਰਚਾ ਕਰਵਾ ਸੰਗਰੂਰ ਦੇ ਪਿੰਡ ਸਕਰੌਂਦੀ ਦੇ ਨੌਜਵਾਨ ਨਾਲ ਵਿਆਹੀ ਔਰਤ ਵਲੋਂ ਨਿਯੂਜ਼ੀਲੈਂਡ ਜਾ ਕੇ ਪਤੀ ਨੂੰ ਇੰਡੀਆਂ ਡਿਪੋਟ ਕਰਵਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਲੱਖਾਂ ਰੁਪਏ ਖਰਚ ਕਰਕੇ ਪਤੀ ਨਾਲ ਪਹਿਲੀ ਵਾਰ ਵਿਦੇਸ਼ ਗਈ ਪਤਨੀ ਦਾ ਵਿਵਹਾਰ ਆਪਣੇ ਪਤੀ ਪ੍ਰਤੀ ਬਹੁਤ ਚੰਗਾ ਸੀ ਪਰ ਦੂਜੇ ਵਾਰ ਵਿਦੇਸ਼ ਲੈ ਕੇ ਜਾਣ 'ਤੇ ਉਸ ਨੇ ਕਿਸੇ ਹੋਰ ਵਿਅਕਤੀ ਨਾਲ ਰਹਿਣਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦਾ ਆਪਸ 'ਚ ਝਗੜਾ ਹੋਣ ਲੱਗ ਪਿਆ। ਝਗੜੇ ਤੋਂ ਪਰੇਸ਼ਾਨ ਹੋ ਕੇ ਔਰਤ ਨੇ ਨਿਯੂਜ਼ੀਲੈਂਡ ਦੀ ਪੁਲਸ ਨੂੰ ਇਸ ਦੀ ਸ਼ਿਕਾਇਕ ਦਰਜ ਕਰਵਾ ਦਿੱਤੀ, ਜਿਸ ਕਾਰਨ ਉਸ ਦੀ ਪਤੀ 4 ਦਿਲ ਹਵਾਲਾਤ 'ਚ ਰਿਹਾ। ਜੇਲ 'ਚੋਂ ਬਾਹਰ ਆਉਣ 'ਤੇ ਉਸ ਦੀ ਪਤਨੀ ਨੇ ਉਸ ਨੂੰ ਇੰਡੀਆਂ ਡਿਪੋਟ ਕਰਵਾ ਦਿੱਤਾ। ਪਿੰਡ ਸਕਰੌਂਦੀ ਦੇ ਪੀੜਤ ਹਰਦੀਪ ਸਿੰਘ ਦੀ ਸ਼ਿਕਾਇਤ 'ਤੇ ਪੁਲਸ ਨੇ ਉਸ ਦੀ ਪਤਨੀ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ। ਪੀੜਤ ਨੌਜਵਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੀ ਆਪਣੀ ਪਤਨੀ ਨਾਲ ਪਹਿਲੀ ਮੁਲਾਕਾਤ ਬੀ.ਏ. ਭਾਗ ਦੂਜੇ 'ਚ ਹੋਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਵਾਲਿਆਂ ਦੀ ਸਹਿਮਤੀ ਨਾਲ 2010 'ਚ ਵਿਆਹ ਕਰਵਾ ਲਿਆ।
ਵਿਆਹ ਤੋਂ ਬਾਅਦ ਉਹ ਦੋਵੇਂ ਨਿਯੂਜ਼ੀਲੈਂਡ ਚਲੇ ਗਏ ਅਤੇ ਕੁਝ ਸਮਾਂ ਬਾਅਦ ਵਾਪਸ ਭਾਰਤ ਆ ਗਏ। 2014 'ਚ ਉਸ ਦੇ ਘਰ ਪੁੱਤਰ ਨੇ ਜਨਮ ਲਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਮੁੜ 2017 'ਚ ਨਿਯੂਜ਼ੀਲੈਂਡ ਜਾਣ ਲਈ ਅਪਲਾਈ ਕੀਤਾ। ਹਰਦੀਪ ਦਾ ਵੀਜ਼ਾ ਨਹੀਂ ਲੱਗਾ, ਸਗੋਂ ਉਸ ਦੀ ਪਤਨੀ ਦਾ ਵੀਜ਼ਾ ਲੱਗ ਗਿਆ ਅਤੇ ਹਰਦੀਪ ਆਪਣੇ ਬੇਟੇ ਨਾਲ ਵਿਜ਼ੀਟਰਸ ਵੀਜ਼ੇ 'ਤੇ ਕੁਝ ਮਹੀਨੇ ਬਾਅਦ ਵਿਦੇਸ਼ ਚਲਾ ਗਿਆ। ਵਿਦੇਸ਼ ਜਾ ਕੇ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਕਿਸੇ ਹੋਰ ਵਿਅਕਤੀ ਨਾਲ ਰਹਿ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਆਪਸ 'ਚ ਲੜਾਈ-ਝਗੜਾ ਹੋਣ ਲੱਗ ਪਿਆ। ਦੋਵਾਂ 'ਚ ਲੜਾਈ-ਝਗੜਾ ਇਨ੍ਹਾਂ ਵੱਧ ਗਿਆ ਕਿ ਉਸ ਦੀ ਪਤਨੀ ਨੇ ਉਸ ਦੀ ਸ਼ਿਕਾਇਤ ਪੁਲਸ ਨੂੰ ਕਰਵਾ ਕੇ ਉਸ ਨੂੰ ਡਿਪੋਟ ਕਰਵਾ ਦਿੱਤਾ।
Punjab Wrap Up : ਪੜ੍ਹੋ ਪੰਜਾਬ ਦੀਆਂ ਦਿਨ ਭਰ ਦੀਆਂ ਵੱਡੀਆਂ ਖਬਰਾਂ
NEXT STORY