ਫਤਿਹਗੜ੍ਹ ਸਾਹਿਬ (ਬਖਸ਼ੀ)-ਜ਼ਰੂਰਤਮੰਦਾਂ ਦੀ ਸੇਵਾ ਤੋਂ ਵੱਧ ਕੇ ਕੋਈ ਸੇਵਾ ਨਹੀਂ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਨੇਕ ਕਮਾਈ ’ਚੋਂ ਕੁਝ ਹਿੱਸਾ ਕੱਢਦੇ ਹੋਏ ਸਮਾਜ ਭਲਾਈ ਕੰਮਾਂ ’ਚ ਵੀ ਲਗਾਉਣਾ ਚਾਹੀਦਾ ਹੈ। ਇਹ ਗੱਲ ਸਮਾਜ ਸੇਵੀ ਰਮੇਸ਼ ਕੁਮਾਰ ਸੋਨੂੰ ਨੇ ਝੁੱਗੀ ਝੌਪਡ਼ੀਆਂ ਵਿਖੇ ਜ਼ਰੂਰਤਮੰਦ ਬੱਚਿਆਂ ਨੂੰ ਗਰਮ ਸਵੈਟਰਾਂ ਵੰਡਣ ਮੌਕੇ ਕਹੀ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਦਾ ਫਰਜ਼ ਬਣਦਾ ਕਿ ਇਸ ਠੰਡ ਦੇ ਮੌਸਮ ’ਚ ਜਿਨ੍ਹਾਂ ਬੱਚਿਆਂ ਕੋਲ ਪਾਉਣ ਲਈ ਗਰਮ ਕੱਪਡ਼ੇ ਨਹੀਂ ਹਨ, ਉਨ੍ਹਾਂ ਦੀ ਅੱਗੇ ਹੋ ਕੇ ਮਦਦ ਕੀਤੀ ਜਾਵੇ। ਇਸ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ।
ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਹੋਈ
NEXT STORY