ਫਤਿਹਗੜ੍ਹ ਸਾਹਿਬ (ਜੋਗਿੰਦਰਪਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੈਜ਼ੁੱਲਾਪੁਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਵੈੱਲਫੇਅਰ ਸੋਸਾਇਟੀ ਵੱਲੋ ਹਰਕੇ ਸਾਲ ਦੀ ਤਰ੍ਹਾਂ ਸਕੂਲ ’ਚ ਅੱਵਲ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਦੌਰਾਨ ਸਬੋਧਨ ਕਰਦੇ ਹੋਏ ਸਕੂਲ ਪ੍ਰਿੰਸੀਪਲ ਸਮਸ਼ੇਰ ਸਿੰਘ ਨੇ ਕਿਹਾ ਕਿ ਬੱîਚਿਆਂ ਦੇ ਭਵਿੱਖ ਨੂੰ ਉਜੱਵਲ ਬਣਾਉਣ ਲਈ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱîਚਿਆਂ ਦੀ ਸਕੂਲ ਹਾਜ਼ਰੀ ਜਿਥੇ ਯਕੀਨੀ ਬਣਾਉਣ ਉੱਥੇ ਸਮੇਂ-ਸਮੇਂ ’ਤੇ ਉਨ੍ਹਾਂ ਨੂੰ ਵੀ ਸਕੂਲ ਪਹੁੰਚ ਕੇ ਆਪਣੇ ਬੱîਚਿਆਂ ਪ੍ਰਤੀ ਅਧਿਆਪਕਾਂ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਦੇ ਬੱਚੇ ਦੀ ਪਡ਼੍ਹਾਈ ਪ੍ਰਤੀ ਕਿੰਨਾ ਰੁਝਾਨ ਹੈ।ਪ੍ਰਿੰਸੀਪਲ ਨੇ ਕਿਹਾ ਕਿ ਸਕੂਲ ’ਚ ਦਾਖਲਾ ਸ਼ੁਰੂ ਹੈ ਤੇ ਸਰਕਾਰ ਵੱਲੋਂ ਕਿਤਾਬਾਂ ਭੇਜ ਦਿੱਤੀਆਂ ਗਈਆਂ ਹਨ ਤੇ 1 ਅਪ੍ਰੈਲ ਤੋਂ ਸਕੂਲ ਦਾ ਸਮਾਂ ਸਵੇਰੇ 8 ਤੋਂ 2 ਵਜੇ ਦਾ ਹੋ ਗਿਆ ਹੈ। ਸਮਾਗਮ ਦੌਰਾਨ ਪ੍ਰਿੰਸੀਪਲ ਵੱਲੋ ਲੋਕਾਂ ਨੂੰ ਵੋਟ ਦੇ ਅਧਿਕਾਰ ਤੇ ਵੋਟਿੰਗ ਪ੍ਰਕਿਰਿਆ ਸਬੰਧੀ ਜਾਗਰੂਕ ਕਰਨ ਲਈ ਸਵੀਪ ਤਹਿਤ ਜਾਗਰੂਕ ਕੀਤਾ ਗਿਆ, ਉਥੇ ਉਨ੍ਹਾਂ ਨੂੰ ਈ. ਵੀ. ਐੱਮ. ਤੇ ਵੀ. ਵੀ. ਪੈਟ. ਬਾਰੇ ਵੀ ਵਿਸਤਰਤ ਜਾਣਕਾਰੀ ਦਿੱਤੀ ਗਈ। ਦੱਸਿਆ ਕਿ ਮਜ਼ਬੂਤ ਲੋਕਤੰਤਰ ਲਈ ਵੱਧ ਤੋਂ ਵੱਧ ਵੋਟਰਾਂ ਵੱਲੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਜਾਣੀ ਜ਼ਰੂਰੀ ਹੈ। ਇਸ ਮੰਤਵ ਦੀ ਪੂਰਤੀ ਲਈ ਹੀ ਲੋਕਾਂ ਨੂੰ ਵੋਟ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਲੋਕ ਸਭਾ ਚੋਣਾਂ ਦੌਰਾਨ ਈ. ਵੀ. ਐੱਮ. ਮਸ਼ੀਨ ਦੇ ਨਾਲ-ਨਾਲ ਵੀ. ਵੀ. ਪੈਟ. ਦੀ ਵੀ ਵਰਤੋਂ ਕੀਤੀ ਜਾਵੇਗੀ। ਵੀ. ਵੀ. ਪੈਟ. ਜ਼ਰੀਏ ਇਕ ਪਰਚੀ ਨਿਕਲਦੀ ਹੈ, ਜਿਸ ’ਤੇ ਵੋਟਰ ਵੱਲੋਂ ਪਾਈ ਗਈ ਵੋਟ ਦੀ ਜਾਣਕਾਰੀ ਦਰਸਾਈ ਗਈ ਹੁੰਦੀ ਹੈ। ਇਹ ਪਰਚੀ ਕੁਝ ਸਮਾਂ ਵੋਟਰ ਦੇ ਸਾਹਮਣੇ ਰਹਿੰਦੀ ਹੈ ਉਪਰੰਤ ਵੀ. ਵੀ. ਪੈਟ ਦੇ ਹੇਠਲੇ ਹਿੱਸੇ ’ਚ ਚਲੀ ਜਾਂਦੀ ਹੈ। ਇਸ ਸਦਕਾ ਵੋਟਰ ਇਸ ਗੱਲ ਦੀ ਤਸੱਲੀ ਕਰ ਸਕਦੇ ਹਨ ਕਿ ਉਨ੍ਹਾਂ ਨੇ ਜਿਹਡ਼ੇ ਉਮੀਦਵਾਰ ਨੂੰ ਵੋਟ ਪਾਈ ਹੈ, ਉਨ੍ਹਾਂ ਦੀ ਵੋਟ ਉਸੇ ਉਮੀਦਵਾਰ ਨੂੰ ਹੀ ਪਈ ਹੈ। ਇਸ ਮੌਕੇ ਸੋਸਾਈਟੀ ਦੇ ਚੇਅਰਮੇਨ ਕਰਨੈਲ ਸਿੰਘ, ਪ੍ਰਧਾਨ ਬਲਵੀਰ ਸਿੰਘ ਨਾਗਰਾ, ਮੋਹਨ ਸਿੰਘ ਰੁਪਾਲ, ਸਮਾਜ ਸੇਵਕ ਬਸੰਬਰ ਦਾਸ, ਜਗਤਾਰ ਸਿੰਘ ਨਾਗਰਾ, ਪ੍ਰਧਾਨ ਬਚਿੱਤਰ ਸਿੰਘ, ਸੂਬੇਦਾਰ ਜਗਤਾਰ ਸਿੰਘ ਤੰਗਰਾਲਾ, ਲਾਭ ਸਿੰਘ, ਕਾਕਾ ਸਿੰਘ ਤੇ ਅਮਨਦੀਪ ਗੌਤਮ ਤੋਂ ਇਲਾਵਾ ਸਕੂਲ ਸਟਾਫ ਤੇ ਬੱîਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ।
ਲੇਲਡ਼ੀਆਂ ਕੱਢਣ ਨਾਲ ਕੰਮ ਨਹੀਂ ਚਲਦਾ, ਸਮੱਸਿਆਵਾਂ ਹੱਲ ਕਰਨੀਆਂ ਪੈਂਦੀਐਂ: ਰੱਖਡ਼ਾ
NEXT STORY