ਪਟਿਆਲਾ (ਜੋਸਨ)-ਸਰਕਾਰੀ ਮਹਿੰਦਰਾ ਕਾਲਜ ਦੇ ਸਮਾਜ ਵਿਗਿਆਨ ਵੱਲੋਂ ਨਵੀਂ ਦਿੱਲੀ ਵਿਖੇ ਡਾ. ਅੰਬੇਡਕਰ ਰਾਸ਼ਟਰੀ ਸਾਮਰਕ ਦਾ ਦੌਰਾ ਕੀਤਾ ਗਿਆ। ਡਾ. ਅੰਬੇਡਕਰ ਦੇ ਜਨਮ-ਦਿਨ ਨੂੰ ਸਮਰਪਤ ਇਸ ਵਿੱਦਿਅਕ ਟੂਰ ਦੀ ਅਗਵਾਈ ਪ੍ਰਿੰਸੀਪਲ ਡਾ. ਸੰਗੀਤਾ ਹਾਂਡਾ ਨੇ ਕੀਤੀ। ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਜੀਵਨ ਅਤੇ ਪ੍ਰਾਪਤੀਆਂ ਤੋਂ ਜਾਣੂ ਕਰਵਾਇਆ। ਕਾਲਜ 50 ਵਿਦਿਆਰਥੀਆਂ ਨੇ ਸਮਾਰਕ ਵਿਚ ਬਾਬਾ ਸਾਹਿਬ ਦੀ 12 ਫੁੱਟ ਉੱਚੀ ਕਾਂਸੀ ਦੀ ਮੂਰਤੀ, ਧਿਆਨ ਕੇਂਦਰ, ਆਡੀਓ ਵਿਜ਼ੂਅਲ ਵਿੰਗ, ਬਾਬਾ ਸਾਹਿਬ ਡਾ. ਅੰਬੇਡਕਰ ਦੇ ਜੀਵਨ ਨਾਲ ਸਬੰਧਤ ਡਿਸਪਲੇਅ ਕੀਤੀਆਂ ਅਹਿਮ ਵਸਤੂਆਂ ਦੇਖੀਆਂ। ਵਿਦਿਆਰਥੀਆਂ ਦੇ ਗਰੁੱਪ ਨਾਲ ਪ੍ਰੋ. ਰਿੱਤੂ ਪਰਲ ਕੌਸ਼ਲ, ਪ੍ਰੋ. ਜਸਪ੍ਰੀਤ ਕੌਰ ਅਤੇ ਪ੍ਰੋ. ਪਾਰੁਲ ਵੀ ਇਸ ਸਮੇਂ ਮੌਜੂਦ ਸਨ।
ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ
NEXT STORY