ਪਟਿਆਲਾ (ਭੂਪਾ)-ਗੁਰਦੁਆਰਾ ਡੇਰਾ ਬਾਬਾ ਅਜਾਪਾਲ ਸਿੰਘ ਸਿੰਘ ਖਾਲਸਾ ਹਾਈ ਸਕੂਲ ਵਿਖੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਕਮੇਟੀ ਦੀ ਸਰਪ੍ਰਸਤੀ ਹੇਠ ਅੱਖਾਂ ਦਾ ਮੁਫ਼ਤ ਜਾਂਚ ਅਤੇ ਆਪ੍ਰੇਸ਼ਨ ਕੈਂਪ ਲਾਇਆ ਗਿਆ। ਇਸ ’ਚ 500 ਤੋਂ ਵੱਧ ਮਰੀਜ਼ਾਂ ਦੀਆਂ ਅੱਖਾਂ ਦਾ ਨਿਰੀਖਣ ਡਾ. ਪੀ. ਐੱਸ. ਗਰੇਵਾਲ ਨੇ ਕੀਤਾ। ਲੋਡ਼ਵੰਦ ਮਰੀਜ਼ ਜਿਨ੍ਹਾਂ ਨੂੰ ਅੱਖਾਂ ਦੇ ਮੋਤੀਏ ਦੇ ਆਪ੍ਰੇਸ਼ਨ ਕੈਂਪ ਦੀ ਜ਼ਰੂਰਤ ਸੀ, ਦੇ ਆਪ੍ਰੇਸ਼ਨ ਵਿਸ਼ਵ ਪ੍ਰਸਿੱਧ ਪਦਮਸ਼੍ਰੀ ਡਾ. ਧਨਵੰਤ ਸਿੰਘ ਹਸਪਤਾਲ ਲੀਲਾ ਭਵਨ ਪਟਿਆਲਾ ਵਿਖੇ ਡਾ. ਮੋਨਾ ਗੁਰਕਿਰਨ ਕੌਰ ਅਤੇ ਉਨ੍ਹਾਂ ਦੀ ਟੀਮ ਕਰੇਗੀ। ਜ਼ਰੂਰਤਮੰਦ 250 ਮਰੀਜ਼ਾਂ ਨੂੰ ਐਨਕਾਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਮੈਨੇਜਰ ਨਰਿੰਦਰਜੀਤ ਸਿੰਘ ਭਵਾਨੀਗਡ਼੍ਹ, ਗੁਰਮੁਖ ਸਿੰਘ ਭੋਜੋਮਾਜਰੀ, ਮਾਸਟਰ ਅਜਮੇਰ ਸਿੰਘ ਪ੍ਰਧਾਨ ਬਾਬਾ ਅਜਾਪਾਲ ਸਿੰਘ ਸੇਵਾ ਸੋਸਾਇਟੀ, ਜਗਨਾਰ ਸਿੰਘ ਦੁਲੱਦੀ, ਉੱਘੇ ਐੈੱਨ. ਆਰ. ਆਈ. ਕਿਸਾਨ ਗੁਰਿੰਦਰਦੀਪ ਸਿੰਘ ਕਲਿਆਣ, ਗੈਰੀ ਫਾਰਮਜ਼ ਨਾਨੋਕੀ ਦੇ ਐੈੱਮ. ਡੀ. ਜੋਗੀ ਗਰੇਵਾਲ, ਗੁਰਦੀਪ ਸਿੰਘ ਖਾਲਸਾ, ਸਰਬਜੀਤ ਸਿੰਘ ਧੀਰੋਮਾਜਰਾ ਅਤੇ ਹਰਜੀਤ ਸਿੰਘ ਆਦਿ ਹਾਜ਼ਰ ਸਨ।
ਸ਼੍ਰੀ ਹਨੂੰਮਾਨ ਚਾਲੀਸਾ ਦਾ ਪਾਠ ਕਰਵਾਇਆ
NEXT STORY