ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਨਾਲ 9 ਹੋਰ ਮੌਤਾਂ ਹੋ ਗਈਆਂ ਹਨ, ਜਦਕਿ 3 ਗਰਭਵਤੀ ਬੀਬੀਆਂ, 4 ਪੁਲਸ ਮੁਲਾਜ਼ਮਾਂ ਅਤੇ ਸਿਹਤ ਵਿਭਾਗ ਦੇ 3 ਮੁਲਾਜ਼ਮਾਂ ਸਮੇਤ 183 ਨਵੇਂ ਕੇਸ ਕੋਰੋਨਾ ਪਾਜ਼ੇਟਿਵ ਆ ਗਏ ਹਨ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 9 ਹੋਰਨਾਂ ਦੀ ਜਾਨ ਜਾਣ ਤੋਂ ਬਾਅਦ ਜ਼ਿਲ੍ਹੇ ’ਚ ਹੁਣ ਮੌਤਾਂ ਦੀ ਗਿਣਤੀ 163 ਹੋ ਗਈ ਹੈ। ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 6153 ਹੋ ਗਈ ਹੈ। ਐਤਵਾਰ ਨੂੰ ਵੱਡੀ ਰਾਹਤ ਵਾਲੀ ਗੱਲ ਇਹ ਰਹੀ ਕਿ 206 ਮਰੀਜ਼ ਬੀਮਾਰੀ ਤੋਂ ਠੀਕ ਹੋ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਗਿਣਤੀ 4493 ਹੋ ਗਈ ਹੈ।
ਇਨ੍ਹਾਂ ਦੀ ਗਈ ਜਾਨ
– ਮਜੀਠੀਆ ਐਨਕਲੇਵ ’ਚ ਰਹਿਣ ਵਾਲਾ 65 ਸਾਲਾ ਪੁਰਸ਼ ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾਂ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ। ਬਾਅਦ ’ਚ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਇਲਾਜ ਕਰਵਾ ਰਿਹਾ ਸੀ।
– ਸਫਾਬਾਦੀ ਗੇਟ ਦੀ ਰਹਿਣ ਵਾਲੀ 47 ਸਾਲਾ ਅੌਰਤ ਸਾਹ ਦੀ ਦਿੱਕਤ ਕਾਰਣ ਹਸਪਤਾਲ ’ਚ ਦਾਖਲ ਹੋਈ ਸੀ।
– ਤ੍ਰਿਪਡ਼ੀ ਦੀ 60 ਸਾਲਾ ਅੌਰਤ ਜੋ ਕਿ ਪੁਰਾਣੀ ਬੀ. ਪੀ. ਦੀ ਮਰੀਜ਼ ਸੀ ਅਤੇ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਈ ਸੀ।
– ਗੁਰੂ ਨਾਨਕ ਕਾਲੋਨੀ ਦਾ ਰਹਿਣ ਵਾਲਾ 32 ਸਾਲਾ ਨੌਜਵਾਨ ਜੋ ਕਿ ਸਾਹ ਦੀ ਦਿੱਕਤ ਕਾਰਣ ਹਸਪਤਾਲ ’ਚ ਜ਼ੇਰੇ ਇਲਾਜ ਸੀ।
– ਪਿੰਡ ਅਲੀਪੁਰ ਬਲਾਕ ਕੌਲੀ ਦੀ ਰਹਿਣ ਵਾਲੀ 55 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ।
– ਪਿੰਡ ਸੈਂਸਰਵਾਲ ਬਲਾਕ ਕੋਲੀ ਦਾ 52 ਸਾਲਾ ਪੁਰਸ਼ ਜੋ ਕਿ ਅਧਰੰਗ ਦਾ ਮਰੀਜ਼ ਸੀ ਅਤੇ ਹਸਪਤਾਲ ’ਚ ਇਲਾਜ ਕਰਵਾ ਿਰਹਾ ਸੀ।
– ਸਮਾਣਾ ਦੇ ਪ੍ਰਤਾਪ ਕਾਲੋਨੀ ਦੀ ਰਹਿਣ ਵਾਲੀ 55 ਸਾਲਾ ਅੌਰਤ ਜੋ ਕਿ ਸਾਹ ਦੀ ਦਿੱਕਤ ਕਾਰਣ ਪਟਿਆਲਾ ਦੇ ਨਿੱਜੀ ਹਸਪਤਾਲ ’ਚ ਦਾਖਲ ਹੋਈ ਸੀ।
– ਪਾਤਡ਼ਾਂ ਦੀ 52 ਸਾਲਾ ਅੌਰਤ ਜੋ ਕਿ ਪੇਟ ਦੀ ਬੀਮਾਰੀ ਕਾਰਣ ਹਿਸਾਰ (ਹਰਿਆਣਾ) ਦੇ ਨਿੱਜੀ ਹਸਪਤਾਲ ’ਚ ਦਾਖਲ ਹੋਈ ਸੀ।
– ਰਾਜਪੁਰਾ ਦੀ 85 ਸਾਲਾ ਅੌਰਤ ਜੋ ਕਿ ਪੇਟ ਦਰਦ ਦੀ ਤਕਲੀਫ ਦਾ ਹਸਪਤਾਲ ’ਚ ਇਲਾਜ ਕਰਵਾ ਰਹੀ ਸੀ।
ਇਨ੍ਹਾਂ ਇਲਾਕਿਆਂ ’ਚੋਂ ਮਿਲੇ ਨਵੇਂ ਮਰੀਜ਼
ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਮਿਲੇ 183 ਮਰੀਜ਼ਾਂ ’ਚੋਂ 77 ਪਟਿਆਲਾ ਸ਼ਹਿਰ, 11 ਸਮਾਣਾ, 20 ਰਾਜਪੁਰਾ, 12 ਨਾਭਾ, 3 ਪਾਤਡ਼ਾਂ, 4 ਸਨੌਰ ਅਤੇ 56 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 52 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ, 131 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਡਾ. ਮਲਹੋਤਰਾ ਨੇ ਦੱਸਿਆ ਕਿ ਪਟਿਆਲਾ ਤੋਂ ਧੀਰੂ ਨਗਰ ਅਤੇ ਗੁਰਬਖਸ਼ ਕਾਲੋਨੀ ਤੋਂ 5, ਪ੍ਰੋਫੈਸਰ ਕਾਲੋਨੀ, ਰਣਬੀਰ ਮਾਰਗ, ਮਾਡਲ ਟਾਊਨ ਅਤੇ ਐੱਸ. ਐੱਸ. ਟੀ. ਨਗਰ ਤੋਂ 3-3, ਫਰੈਂਡਜ਼ ਕਾਲੋਨੀ, ਭੁਪਿੰਦਰਾ ਰੋਡ, ਜੱਟਾਂ ਵਾਲਾ ਚੋਂਤਰਾ, ਸੈਨਚੂਰੀ ਐਨਕਲੇਵ, ਘੁੰਮਣ ਨਗਰ-ਏ, ਪਾਠਕ ਵਿਹਾਰ, ਅਰੋਡ਼ਿਆਂ ਸਟਰੀਟ, ਨਿਹਾਲ ਬਾਗ, ਜੁਝਾਰ ਨਗਰ, ਕੁਆਰਟਰ ਸੈਂਟਰਲ ਜੇਲ, ਪ੍ਰੇਮ ਨਗਰ ਅਤੇ 22 ਨੰਬਰ ਫਾਟਕ ਤੋਂ 2-2, ਸਰਹੰਦ ਰੋਡ, ਸੁੰਦਰ ਨਗਰ, ਮਹਿੰਦਰਾ ਕੰਪਲੈਕਸ, ਪੁਰਾਣਾ ਬਿਸ਼ਨ ਨਗਰ, ਰਜਿੰਦਰਾ ਨਗਰ, ਸਾਹਿਬ ਨਗਰ, ਵਿਕਾਸ ਨਗਰ, ਵੱਡੀ ਬਾਂਰਾਦਰੀ ਆਦਿ ਥਾਵਾਂ ਤੋਂ 1-1, ਸਮਾਣਾ ਦੇ ਵਡ਼ੈਚਾ ਪੱਤੀ ਤੋਂ 4, ਸ਼ਕਤੀ ਵਾਟਿਕਾ ਤੋਂ 3, ਕੇਸ਼ਵ ਨਗਰ, ਵਾਲਮੀਕਿ ਮੁਹੱਲਾ, ਬਸਤੀ ਗੋਬਿੰਦ ਨਗਰ ਆਦਿ ਥਾਵਾਂ ਤੋਂ 1-1, ਰਾਜਪੁਰਾ ਦੇ ਨੀਲਪੁਰ ਕਾਲੋਨੀ ਤੋਂ 5, ਡਾਲੀਮਾ ਵਿਹਾਰ, ਖੇਡ਼ਾ ਗੱਜੂ ਤੋਂ 2-2, ਪੰਚਰੰਗਾ ਚੌਕ, ਥਰਮਲ ਪਲਾਟ, ਭਾਰਤ ਕਾਲੋਨੀ, ਗੀਤਾ ਕਾਲੋਨੀ, ਰੋਜ਼ ਕਾਲੋਨੀ, ਨੇਡ਼ੇ ਅਰਿਆ ਸਮਾਜ, ਪੀਰ ਕਾਲੋਨੀ ਆਦਿ ਥਾਵਾਂ ਤੋਂ 1-1, ਨਾਭਾ ਦੇ ਜੀ. ਟੀ. ਬੀ. ਨਗਰ ਅਤੇ ਅਲੋਹਰਾ ਮੁਹੱਲਾ ਤੋਂ 2-2, ਆਦਰਸ਼ ਕਾਲੋਨੀ, ਪਾਂਡੂਸਰ ਮੁਹੱਲਾ, ਨੇਡ਼ੇ ਜੈਮਲ ਸਿੰਘ ਰੋਡ, ਮੈਂਹਸ ਗੇਟ, ਨਿਊ ਡਿਫੈਂਸ ਐਨਕਲੇਵ, ਭਾਰਤ ਨਗਰ, ਜਸਪਾਲ ਕਾਲੋਨੀ ਆਦਿ ਥਾਵਾਂ ਤੋਂ 1-1, ਪਾਤਡ਼ਾਂ ਤੋਂ 3, ਸਨੌਰ ਤੋਂ 4 ਅਤੇ 56 ਕੇਸ ਵੱਖ-ਵੱਖ ਪਿੰਡਾਂ ਤੋਂ ਕੋਵਿਡ ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।
ਪੰਜਾਬ 'ਚ ਐਤਵਾਰ ਨੂੰ ਕੋਰੋਨਾ ਕਾਰਨ 56 ਲੋਕਾਂ ਦੀ ਮੌਤ, 1689 ਦੀ ਰਿਪੋਰਟ ਪਾਜ਼ੇਟਿਵ
NEXT STORY