ਪਟਿਆਲਾ,(ਪਰਮੀਤ)- ਪਟਿਆਲਾ ਜ਼ਿਲ੍ਹੇ 'ਚ ਬੁੱਧਵਾਰ ਨੂੰ ਵੱਡਾ ਕੋਰੋਨਾ ਧਮਾਕਾ ਹੋਇਆ ਜਦੋਂ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਜਦੋਂ ਕਿ 184 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਪਾਏ ਗਏ। ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 5 ਹੋਰ ਮੌਤਾਂ ਹੋਣ ਨਾਲ ਜ਼ਿਲ੍ਹੇ 'ਚ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ 43 ਹੋ ਗਈ ਹੈ। ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 2185 ਹੋ ਗਈ ਹੈ। 1377 ਵਿਅਕਤੀ ਹੁਣ ਤੱਕ ਠੀਕ ਹੋ ਚੁੱਕੇ ਹਨ ਜਦੋਂ ਕਿ 765 ਕੇਸ ਐਕਟਿਵ ਹਨ।
ਇਨ੍ਹਾਂ ਦੀ ਹੋਈ ਮੌਤ
ਉਨ੍ਹਾਂ ਦੱਸਿਆ ਕਿ ਪਿੰਡ ਬੁੱਡਣਪੁਰ ਦੀ ਰਹਿਣ ਵਾਲੀ 53 ਸਾਲਾਂ ਮਹਿਲਾ, ਪਿੰਡ ਕੌਲੀ ਦਾ ਰਹਿਣ ਵਾਲਾ 26 ਸਾਲਾਂ ਨੌਜਵਾਨ, ਰਾਜਪੁਰਾ ਦੀ ਪ੍ਰੀਤ ਕਾਲੋਨੀ ਦੀ ਰਹਿਣ ਵਾਲੀ 58 ਸਾਲਾਂ ਮਹਿਲਾ, ਸਮਾਣਾ ਦੇ ਮਾਛੀਹਾਤਾ ਦਾ ਰਹਿਣ ਵਾਲਾ 61 ਸਾਲਾਂ ਬਜ਼ੁਰਗ ਅਤੇ ਨਾਭਾ ਦੀ ਰਹਿਣ ਵਾਲੀ 75 ਸਾਲਾ ਮਹਿਲਾ ਦੀ ਅੱਜ ਮੌਤ ਹੋ ਗਈ।
184 ਨਵੇਂ ਕੇਸਾਂ 'ਚੋਂ 102 ਪਟਿਆਲਾ ਸ਼ਹਿਰ ਦੇ
ਪਾਜ਼ੇਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 184 ਕੇਸਾਂ ਵਿਚੋ 102 ਪਟਿਆਲਾ ਸ਼ਹਿਰ, 05 ਨਾਭਾ, 17 ਰਾਜਪੁਰਾ, 04 ਸਮਾਣਾ,ਪਾਤੜਾ ਤੋਂ 07, ਸਨੋਰ ਤੋਂ 04 ਅਤੇ 45 ਵੱਖ ਵੱਖ ਪਿੰਡਾਂ ਤੋਂ ਹਨ। ਇਨ੍ਹਾਂ ਵਿਚੋਂ 94 ਪਾਜ਼ੇਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ ਕੰਟੈਨਮੈਂਟ ਜੋਨ ਵਿਚੋਂ ਲਏ ਸੈਂਪਲਾ ਵਿਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ,79 ਨਵੇਂ ਕੇਸ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਨਾਲ ਅਤੇ 11 ਬਾਹਰੀ ਰਾਜਾ ਤੌਨ ਆਉਣ ਨਾਲ ਸਬੰਦਤ ਹਨ।ਪਟਿਆਲਾ ਦੇ ਅਜਾਦ ਨਗਰ ਅਤੇ ਬੰਡੁਗਰ ਤੋਂ ਸੱਤ ਸੱਤ, ਅਰਬਨ ਅਸਟੇਟ ਅਤੇ ਛੋਟੀ ਘਾਸ ਮੰਡੀ ਤੋਂ ਪੰਜ-ਪੰਜ,ਗੁਰਬਖਸ਼ ਕਾਲੋਨੀ, ਪ੍ਰਤਾਪ ਨਗਰ ਤੋਂ ਚਾਰ-ਚਾਰ, ਜੁਝਾਰ ਨਗਰ, ਗਰਿੱਡ ਕਾਲੋਨੀ, ਮਥੁਰਾ ਕਾਲੋਨੀ ਤੋਂ ਤਿੰਨ-ਤਿੰਨ, ਨਿਉ ਮੇਹਰ ਸਿੰਘ ਕਾਲੋਨੀ, ਅਨੰਦ ਨਗਰ ਏ, ਐਸ. ਬੀ.ਆਈ ਬ੍ਰਾਂਚ, ਸ਼ੇਰਾ ਵਾਲਾ ਗੇਟ, ਗੁਰੁ ਨਾਨਕ ਨਗਰ, ਸੰਤ ਹਜਾਰਾ ਸਿੰਘ ਵਾਲਾ,ਚਰਨ ਬਾਗ,ਪ੍ਰੌਫੈਸਰ ਕਾਲੋਨੀ, ਰਣਜੀਤ ਨਗਰ, ਦਰਸ਼ਨਾ ਕਾਲੋਨੀ, ਘੇਰ ਸੋਢੀਆਂ , ਭਰਪੂਰ ਗਾਰਡਨ ਤੋਂ ਦੋ-ਦੋ, ਪ੍ਰੀਤ ਨਗਰ, ਕਿਸ਼ੋਰ ਕਾਲੋਨੀ, ਪੁਲਸ ਲਾਈਨ , ਮਾਡਲ ਟਾਉਨ, 22 ਨੰਬਰ ਫਾਟਕ, ਯਾਦਵਿੰਦਰਾ ਕਾਲੋਨੀ, ਜੈ ਜਵਾਨ ਕਾਲੋਨੀ, ਘਲੋੜੀ ਗੇਟ, ਪੰਜਾਬੀ ਬਾਗ , ਅਜੀਤ ਨਗਰ, ਫੁਲਕੀਆਂ ਐਨਕਲੇਵ , ਬਿੰਦਰਾ ਕਾਲੋਨੀ, ਹਰਵਿੰਦਰ ਨਗਰ, ਬਾਜਵਾ ਕਾਲੋਨੀ, ਪ੍ਰੇਮ ਨਗਰ, ਬਾਬੂ ਸਿੰਘ ਕਾਲੋਨੀ, ਫਰੈਂਡਜ ਕਾਲੋਨੀ, ਵਿਦਿਆ ਨਗਰ, ਦਸ਼ਮੇਸ਼ ਨਗਰ, ਘੁਮੰਣ ਨਗਰ, ਝਿੱਲ ਚੌਂਕ, ਸ਼ਾਤੀ ਨਗਰ, ਨਿਉ ਆਫੀਸਰ ਕਾਲੋਨੀ, ਬਾਬਾ ਦੀਪ ਸਿੰਘ ਨਗਰ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਖਾਲਸਾ ਕਾਲੋਨੀ, ਗੁਰਦੀਪ ਕਾਲੋਨੀ, ਧੀਰੂ ਨਗਰ ਅਤੇ ਵਿਕਾਸ ਕਾਲੋਨੀ ਤੋਂ ਇੱਕ ਇੱਕ, ਰਾਜਪੁਰਾ ਦੇ ਅਨੰਦ ਨਗਰ ਤੋਂ ਤਿੰਨ, ਨਿਉ ਆਫੀਸਰ ਕਾਲੋਨੀ, ਮਿਰਚ ਮੰਡੀ, ਰਾਪਜੁਰਾ ਤੋਂ ਦੋ-ਦੋ, ਸੁੰਦਰ ਨਗਰ, ਐਮ.ਐਲ.ਏ ਰੋਡ, ਬਾਬਾ ਦੀਪ ਸਿੰਘ ਕਾਲੋਨੀ,ਸ਼ਿਆਮ ਨਗਰ, ਭਾੜੀ ਵਾਲਾ ਮੁੱਹਲਾ ਨੀਲਪੁਰ, ਕਰਤਾਰਬਾ ਚੋਂਕੀ, ਫੋਕਲ ਪੁਆਇੰਟ, ਨਿਉ ਡਾਲੀਮਾ ਵਿਹਾਰ ਤੋਂ ਇੱਕ-ਇੱਕ, ਨਾਭਾ ਦੇ ਰੋਹਟੀ ਖਾਸ ਤੋਂ ਦੋ, ਕਰਤਾਰ ਕਾਲੋਨੀ, ਮੋਦੀ ਮਿੱਲ, ਜੈਮਲ ਸਿੰਘ ਕਾਲੋਨੀ ਤੋਂ ਇੱਕ- ਇੱਕ,ਸਮਾਣਾ ਦੇ ਜੈਨ ਸਟਰੀਟ , ਪ੍ਰੀਤ ਨਗਰ, ਅਮਾਮਗੜ ਮੁੱਹਲਾ ਅਤੇ ਸਮਾਣਾ ਤੋਂ ਇੱਕ-ਇੱਕ ,ਪਾਤੜਾਂ ਦੇ ਵਾਰਡ ਨੰਬਰ ਅੱਠ ਤੋਂ ਪੰਜ, ਵਾਰਡ ਨੰਬਰ ਪੰਜ ਅਤੇ ਪੁਲਿਸ ਲਾਈਨ ਤੋਂ ਇੱਕ- ਇੱਕ, ਸਨੋਰ ਵਾਰਡ ਨੰਬਰ ਦੋ ਤੋਂ ਦੋ, ਪਠਾਨਾਵਾਲਾ ਮੁੱਹਲਾ ਅਤੇ ਵਾਰਡ ਨੰਬਰ 9 ਤੋਂ ਇੱਕ- ਇੱਕ ਅਤੇ 44 ਵੱਖ ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ।ਜਿਹਨਾਂ ਵਿਚ ਦੋ ਗਰਭਵੱਤੀ ਅੋਰਤਾਂ ਅਤੇ 13 ਪੁਲਿਸ ਕਰਮੀ ਵੀ ਸ਼ਾਮਲ ਹਨ
ਨਕਲੀ ਸ਼ਰਾਬ ਮਾਮਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਵਿਅਕਤੀਆਂ ਖਿਲਾਫ ਹੋਵੇ 302 ਤਹਿਤ ਕੇਸ ਦਰਜ : ਕੈਪਟਨ
NEXT STORY