ਪਟਿਆਲਾ, (ਪਰਮੀਤ)- ਜ਼ਿਲ੍ਹੇ ’ਚ ਕੋਰੋਨਾ ਨਾਲ 2 ਹੋਰ ਮਰੀਜ਼ ਜ਼ਿੰਦਗੀ ਦੀ ਜੰਗ ਹਾਰ ਗਏ ਹਨ, ਜਦਕਿ 40 ਨਵੇਂ ਕੇਸ ਪਾਜ਼ੇਟਿਵ ਆ ਗਏ ਹਨ। ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਨਵੇਂ ਅੰਕਡ਼ਿਆਂ ਮਗਰੋਂ ਹੁਣ ਤੱਕ ਪਾਜ਼ੇਟਿਵ ਆਏ ਕੇਸਾਂ ਦੀ ਗਿਣਤੀ 12232 ਅਤੇ ਮੌਤਾਂ ਦੀ ਗਿਣਤੀ 359 ਹੋ ਗਈ ਹੈ। ਅੱਜ 86 ਹੋਰ ਮਰੀਜ਼ ਤੰਦਰੁਸਤ ਹੋਏ, ਜਿਸ ਨਾਲ ਕੋਰੋਨਾ ਨੂੰ ਮਾਤ ਪਾਉਣ ਵਾਲਿਆਂ ਦੀ ਗਿਣਤੀ 11350 ਹੋ ਗਈ ਹੈ, ਜਦੋਂ ਕਿ ਐਕਟਿਵ ਕੇਸਾਂ ਦੀ ਇਸ ਸਮੇਂ 523 ਹੈ।
ਸਿਵਲ ਸਰਜਨ ਨੇ ਦੱਸਿਆ ਕਿ ਅੱਜ ਮਿਲੇ 40 ਮਰੀਜ਼ਾਂ ’ਚੋਂ ਪਟਿਆਲਾ ਸ਼ਹਿਰ ਤੋਂ 19, ਰਾਜਪੁਰਾ ਤੋਂ 2, ਨਾਭਾ ਤੋਂ 2, ਬਲਾਕ ਭਾਦਸੋਂ ਤੋਂ 3, ਬਲਾਕ ਦੁਧਨਸਾਧਾਂ ਤੋਂ 7, ਬਾਲਕ ਕੋਲੀ ਤੋਂ 3 ਅਤੇ ਬਲਾਕ ਸ਼ੁੱਤਰਾਣਾ ਤੋਂ 4 ਕੇਸ ਰਿਪੋਰਟ ਹੋਏ ਹਨ। ਇਨ੍ਹਾਂ ’ਚੋਂ 7 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ 33 ਕੰਟੇਨਮੈਂਟ ਜ਼ੋਨ ਅਤੇ ਓ. ਪੀ. ਡੀ. ’ਚ ਆਏ ਨਵੇਂ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ਾਂ ਦੇ ਲਏ ਸੈਂਪਲਾਂ ’ਚੋਂ ਆਏ ਪਾਜ਼ੇਟਿਵ ਕੇਸ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਅਮਨ ਨਗਰ, ਮਾਲਵਾ ਕਾਲੋਨੀ, ਰਾਘੋਮਾਜਰਾ, ਸਰਾਭਾ ਨਗਰ, ਗੁਰੂ ਨਾਨਕ ਨਗਰ, ਰਣਬੀਰ ਮਾਰਗ, ਸੇਵਕ ਕਾਲੋਨੀ, ਅਨੰਦ ਨਗਰ ਏ, ਪੰਜਾਬੀ ਬਾਗ, ਗੁਰਦਰਸ਼ਨ ਨਗਰ, ਡੀ. ਐੱਮ. ਡਬਲਿਊ, ਰਿਸ਼ੀ ਕਾਲੋਨੀ, ਰਤਨ ਨਗਰ, ਗੁਰੂ ਤੇਗ ਬਹਾਦਰ ਕਾਲੋਨੀ, ਘੁੰਮਣ ਨਗਰ, ਅਨੰਦ ਨਗਰ ਬੀ, ਨਾਭਾ ਦੇ ਪਾਂਡੂਸਰ ਮੁਹੱਲਾ, ਸਰਸਵੱਤੀ ਕਾਲੋਨੀ, ਰਾਜਪੁਰਾ ਨੇਡ਼ੇ ਸਿਵਲ ਸਕੂਲ, ਸ਼ੀਤਲ ਕਾਲੋਨੀ ਆਦਿ ਥਾਵਾਂ ਤੋਂ ਪਾਏ ਗਏ ਹਨ।
ਡਾ. ਮਲਹੋਤਰਾ ਨੇ ਦੱਸਿਆ ਕਿ ਅੱਜ ਜ਼ਿਲੇ ’ਚ 2 ਕੋਵਿਡ ਪਾਜ਼ੇਟਿਵ ਮਰੀਜ਼ਾਂ ਦੀ ਮੌਤ ਹੋ ਗਈ ਹੈ। ਪਹਿਲਾ ਪਟਿਆਲਾ ਦੇ ਅਜ਼ਾਦ ਨਗਰ, ਸਰਹੰਦ ਰੋਡ ਦਾ ਰਹਿਣ ਵਾਲਾ 76 ਸਾਲਾ ਬਜ਼ੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਰਾਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ, ਦੂਸਰਾ ਨਾਭਾ ਦੇ ਪ੍ਰੀਤ ਵਿਹਾਰ ਦਾ ਰਹਿਣ ਵਾਲਾ 72 ਸਾਲਾ ਬਜੁਰਗ ਜੋ ਕਿ ਪੁਰਾਣਾ ਸ਼ੂਗਰ ਅਤੇ ਹਾਈਪਰਟੈਂਸ਼ਨ ਦਾ ਮਰੀਜ਼ ਸੀ ਅਤੇ ਰਾਜਿੰਦਰਾ ਹਸਪਤਾਲ ’ਚ ਦਾਖਲ ਸੀ। ਇਨ੍ਹਾਂ ਮਰੀਜ਼ਾਂ ਦੀ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ ਹੈ।
ਹੁਣ ਤੱਕ ਲਏ ਸੈਂਪਲ 174928
ਨੈਗੇਟਿਵ 161221
ਪਾਜ਼ੇਟਿਵ 12232
ਮੌਤਾਂ 359
ਤੰਦਰੁਸਤ ਹੋਏ 11350
ਐਕਟਿਵ 523
ਰਿਪੋਰਟ ਪੈਂਡਿੰਗ 1075
ਤੰਦਰੁਸਤ ਹੋਏ 86
ਬਲੱਡ ਪ੍ਰੈਸ਼ਰ, ਸ਼ੂਗਰ ਦੇ ਮਰੀਜ਼ਾਂ ਨੂੰ ਪਹੁੰਚੇਗੀ ਸਿਹਤ ਮੰਤਰੀ ਦੀ ਚਿੱਠੀ ਕਿ ਕਿੱਦਾਂ ਰੱਖੀਏ ਕੋਰੋਨਾ ਤੋਂ ਬਚਾਅ
NEXT STORY