ਪਟਿਆਲਾ (ਪਰਮੀਤ) : ਪਟਿਆਲਾ ਜ਼ਿਲ੍ਹੇ ਵਿਚ ਡਾਇਰੀਆ ਦੇ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਪਟਿਆਲਾ ਨੇ ਪਿੰਡ ਝਿੱਲ ਅਤੇ ਆਸ-ਪਾਸ ਦੇ ਇਲਾਕਿਆਂ ਅਮਨ ਬਾਗ, ਬਾਬਾ ਦੀਪ ਸਿੰਘ ਨਗਰ ਅਤੇ ਰਤਨ ਨਗਰ ’ਚ ਡਾਇਰੀਆ ਦੇ ਪ੍ਰਕੋਪ ਦੀ ਰਿਪੋਰਟ ਤੋਂ ਬਾਅਦ ਸਰਵੇ ਕੀਤਾ। ਪਾਣੀ ਦੇ ਨਮੂਨੇ ਲਏ ਗਏ ਅਤੇ ਓ. ਆਰ. ਐੱਸ. ਅਤੇ ਜ਼ਿੰਕ ਦੀਆਂ ਗੋਲੀਆਂ ਘਰ-ਘਰ ਵੰਡੀਆਂ ਗਈਆਂ। ਸਿਵਲ ਸਰਜਨ-ਕਮ-ਚੀਫ ਮੈਡੀਕਲ ਅਫਸਰ ਪਟਿਆਲਾ ਦੇ ਨਿਰਦੇਸ਼ਾਂ ’ਤੇ ਡਾ. ਸੰਜੇ ਗੋਇਲ, ਡਾ. ਸੁਮਿਤ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਪਟਿਆਲਾ ਅਤੇ ਡਾ. ਦਿਵਜੋਤ ਸਿੰਘ ਇੰਚਾਰਜ ਆਈ. ਡੀ. ਐੱਸ. ਪੀ. ਪਟਿਆਲਾ ਦੀ ਦੇਖ-ਰੇਖ ਹੇਠ ਸਰਵੇ ਅਤੇ ਸੈਂਪਲਿੰਗ ਗਤੀਵਿਧੀਆਂ ਕਰਵਾਈਆਂ ਗਈਆਂ। ਏਰੀਆ ਮੈਡੀਕਲ ਅਫਸਰ ਡਾ. ਗੁਰਚੰਦਨ ਦੀਪ ਸਿੰਘ ਵੀ ਆਪਣੇ ਸਟਾਫ ਸਮੇਤ ਹਾਜ਼ਰ ਸਨ, ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਮੈਡੀਕਲ ਜਾਂਚ ਉਪਰੰਤ ਅਗਲੇਰੀ ਦੇਖਭਾਲ ਲਈ ਤੁਰੰਤ ਉੱਚ ਕੇਂਦਰਾਂ ’ਚ ਰੈਫਰ ਕੀਤਾ।
ਇਹ ਵੀ ਪੜ੍ਹੋ : ਪੁੱਤ ਦੀ ਭਾਲ 'ਚ ਰਿਸ਼ਤੇਦਾਰ ਦੇ ਘਰ ਪਹੁੰਚਿਆ ਪਰਿਵਾਰ, ਜਦੋਂ ਅੰਦਰ ਗਏ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ
ਪਾਤੜਾਂ (ਸਨੇਹੀ) : ਪਾਤੜਾਂ ਵਿਚ ਪ੍ਰਦੂਸ਼ਿਤ ਪਾਣੀ-ਪੀਣ ਨਾਲ ਫੈਲੇ ਡਾਇਰੀਆ ਕਾਰਨ ਇਕ ਬਜ਼ੁਰਗ ਦੀ ਮੌਤ ਹੋ ਗਈ ਹੈ ਜਦ ਕਿ ਦਰਜਨ ਤੋਂ ਵੱਧ ਨਵੇਂ ਆਏ ਮਰੀਜ਼ਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ । ਜਿਨ੍ਹਾਂ ਵਿਚੋਂ ਇਕ ਬੱਚੀ ਅਤੇ ਇਕ ਨੌਜਵਾਨ ਲੜਕੀ ਦੀ ਹਾਲਤ ਜ਼ਿਆਦਾ ਸੀਰੀਅਸ ਹੋਣ ਕਾਰਨ ਉਨ੍ਹਾਂ ਨੂੰ ਭਗਵਾਨ ਹੈੱਲਥ ਸੈਂਟਰ ਦੇ ਆਈ. ਸੀ. ਯੂ ਵਿਚ ਰੱਖਿਆ ਗਿਆ ਹੈ। ਹੁਣ ਤੱਕ ਲਗਭਗ 80 ਦੇ ਕਰੀਬ ਮਰੀਜ਼ ਡਾਇਰੀਆ ਦੀ ਲਪੇਟ ਵਿਚ ਆ ਚੁੱਕੇ ਹਨ। ਸੀਨੀਅਰ ਮੈਡੀਕਲ ਅਫਸਰ ਪਾਤੜਾਂ ਡਾ. ਲਵਕੇਸ਼ ਕੁਮਾਰ ਨੇ ਦੱਸਿਆ ਕਿ ਡਾਇਰੀਆ ਦੀ ਬਿਮਾਰੀ ਤੋਂ ਪੀੜਤ ਜ਼ਿਆਦਾਤਰ ਮਰੀਜ਼ 15 ਅਤੇ 16 ਵਾਰਡਾਂ ਦੇ ਹਨ। ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਜਿਨ੍ਹਾਂ 'ਚੋਂ ਵਾਰਡ ਨੰਬਰ 15 ਦੇ ਗੁਰੂ ਤੇਗ ਬਹਾਦਰ ਨਗਰ ਵਾਸੀ ਬਜ਼ੁਰਗ ਜਸਵੰਤ ਸਿੰਘ ਦੀ ਦਸਤ ਅਤੇ ਉਲਟੀਆਂ ਲੱਗਣ ਕਾਰਨ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਖੇਡ-ਖੇਡ 'ਚ ਵਾਪਰ ਗਿਆ ਵੱਡਾ ਹਾਦਸਾ, 6 ਸਾਲਾ ਪੁੱਤ ਦੀ ਦਰਦਨਾਕ ਮੌਤ
ਨਗਰ ਕੌਂਸਲ ਪਾਤੜਾਂ ਦੀ ਕਾਰਜਸਾਧਕ ਅਫਸਰ ਬਲਜਿੰਦਰ ਕੌਰ, ਪ੍ਰਧਾਨ ਰਣਬੀਰ ਸਿੰਘ ਅਤੇ ਕਾਂਗਰਸ ਹਲਕਾ ਸ਼ੁਤਰਾਣਾ ਦੇ ਇੰਚਾਰਜ ਦਰਬਾਰਾ ਸਿੰਘ ਬੰਨਵਾਲਾ ਵੱਲੋਂ ਪ੍ਰਭਾਵਿਤ ਖੇਤਰਾਂ ਅਤੇ ਸਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਜਾ ਕੇ ਮਰੀਜ਼ਾਂ ਦਾ ਹਾਲ ਜਾਣਿਆ। ਨਗਰ ਕੌਂਸਲ ਦੇ ਪ੍ਰਧਾਨ ਰਣਬੀਰ ਸਿੰਘ ਨੇ ਕਿਹਾ ਕਿ ਪ੍ਰਭਾਵਿਤ ਖੇਤਰਾਂ ਵਿਚ ਨਗਰ ਕੌਂਸਲ ਦੇ ਕਰਮਚਾਰੀਆਂ ਰਾਹੀਂ ਇਨ੍ਹਾਂ ਮੁਹੱਲਿਆਂ ਦੀ ਸਫਾਈ ਕਰਵਾ ਕੇ ਸਾਫ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਵਾਲੀਆਂ ਪਾਈਪਾਂ ਦੀ ਮੁਰੰਮਤ ਕਰਵਾ ਕੇ ਨਵੀਆਂ ਟੂਟੀਆਂ ਲਗਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਅੱਗੇ ਤੋਂ ਵੀ ਇਸ ਸਮੱਸਿਆ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਸ਼ਹਿਰ ਵਾਸੀਆਂ ਨੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਜਿੱਥੇ ਇੱਥੇ ਪੀਣ ਵਾਲੇ ਸਾਫ ਪਾਣੀ ਦੀ ਵਿਵਸਥਾ ਕੀਤੀ ਜਾਵੇ ਉਥੇ ਮਰੀਜ਼ਾਂ ਦਾ ਇਲਾਜ ਮੁਫਤ ਕੀਤਾ ਜਾਵੇ ਅਤੇ ਦੂਸ਼ਿਤ ਪਾਣੀ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਪੰਜਾਬ ਦੇ ਸ਼ਰਾਬ ਕਿੰਗ ਦੇ ਘਰ ਅਤੇ ਟਿਕਾਣਿਆਂ 'ਤੇ ਰੇਡ, ਤੜਕਸਾਰ ਪਹੁੰਚੀਆਂ ਈ. ਡੀ. ਦੀਆਂ ਟੀਮਾਂ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਜਪਾ ਆਗੂ ਹਨੀ ਕੰਬੋਜ ਨੂੰ ਫਿਰ ਮਿਲੀ ਧਮਕੀ
NEXT STORY