ਪਟਿਆਲਾ (ਬਲਜਿੰਦਰ, ਰਾਣਾ): ਥਾਣਾ ਪਸਿਆਣਾ ਅਧੀਨ ਪੈਂਦੇ ਪਿੰਡ ਪਹਾੜਪੁਰ 'ਚ ਅੱਜ ਸਵੇਰੇ ਮੱਧ ਪ੍ਰਦੇਸ਼ 'ਚੋਂ ਸਾਥੀਆਂ ਸਮੇਤ ਆਏ ਵਿਅਕਤੀ ਦੀ ਮੌਤ ਹੋ ਗਈ। ਇਸ ਨਾਲ ਪਿੰਡ 'ਚ ਦਹਿਸ਼ਤ ਫੈਲ ਗਈ। ਲੋਕਾਂ ਵਲੋਂ 'ਕੋਰੋਨਾ' ਦਾ ਸ਼ੱਕ ਜਤਾਇਆ ਜਾਣ ਲੱਗਾ ਤਾਂ ਦਹਿਸ਼ਤ ਵਾਲਾ ਮਾਹੌਲ ਬਣ ਗਿਆ। ਮਰਨ ਵਾਲੇ ਦਾ ਨਾਂ ਗੁਰਬਖਸ਼ ਸਿੰਘ ਉਰਫ ਬਖਸੀਸ਼ ਸਿੰਘ ਪੁੱਤਰ ਹਰੀ ਸਿੰਘ, ਪਿੰਡ ਪਹਾੜਪੁਰ ਉਮਰ 55 ਸਾਲ ਸੀ। ਪਿੰਡ ਦੇ ਲੋਕਾਂ ਵੱਲੋਂ ਮੰਗ ਕੀਤੀ ਗਈ ਕਿ ਉਸ ਦੀ ਮੌਤ ਦਾ ਕਾਰਨ ਜਾਣਿਆ ਜਾਵੇ।
ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਕੋਰੋਨਾ ਕਾਰਨ ਮਰੇ ਵਿਅਕਤੀ ਦੇ ਪਿੰਡ ਨੇੜੇ ਰਾਤ ਸਮੇਂ ਘਰਾਂ 'ਚ ਸੁੱਟੇ ਧਮਕੀ ਭਰੇ ਪੱਤਰ
ਮਾਹੌਲ ਗਰਮਾਉਂਦਾ ਦੇਖ ਮੌਕੇ 'ਤੇ ਐੱਸ. ਡੀ. ਐੱਮ. ਚਰਨਜੀਤ ਸਿੰਘ, ਨਾਇਬ ਤਹਿਸੀਲਦਾਰ ਪਰਮਜੀਤ ਜਿੰਦਲ, ਐੱਸ.ਐੱਚ.ਓ. ਪਸਿਆਣਾ ਜਸਪ੍ਰੀਤ ਸਿੰਘ ਕਾਹਲੋਂ, ਡਾ. ਅਸਲਮ ਪ੍ਰਵੇਜ਼ ਰੈਪਿਡ ਰਿਸਪਾਂਸ ਟੀਮ ਇੰਚਾਰਜ, ਡਾ. ਸੰਜੀਵ, ਮੇਲ ਵਰਕਰ ਸਿਕੰਦਰ ਸਿੰਘ, ਗੁਰਸੇਵਕ ਸਿੰਘ, ਐੱਸ. ਐੱਮ. ਓ. ਕੌਲੀ ਡਾ. ਰੰਜਨਾ ਸ਼ਰਮਾ ਵੀ ਪਹੁੰਚ ਗਏ। ਜਦੋਂ ਚੈਕਿੰਗ ਕੀਤੀ ਗਈ ਤਾਂ ਵਿਅਕਤੀ ਦੀ ਹਿਸਟਰੀ ਦਿਲ ਦੇ ਰੋਗ ਦੀ ਸੀ। ਦਹਿਸ਼ਤ ਦੇ ਇਸ ਮਾਹੌਲ ਵਿਚ ਜਦੋਂ ਸਸਕਾਰ ਕਰਨ ਦੀ ਵਾਰੀ ਆਈ ਤਾਂ ਅਰਥੀ ਨੂੰ ਮੋਢਾ ਦੇਣ ਲਈ ਰੈਪਿਡ ਰਿਸਪਾਂਸ ਟੀਮ ਦੇ ਇੰਚਾਰਜ ਡਾ. ਅਸਲਮ ਪ੍ਰਵੇਜ਼ ਅਤੇ ਥਾਣਾ ਪਸਿਆਣਾ ਦੇ ਐੱਸ.ਐੱਚ.ਓ.ਅੱਗੇ ਆਏ।ਉਨ੍ਹਾਂ ਖੁਦ ਅਰਥੀ ਨੂੰ ਚੁੱਕਿਆ। ਇਸ ਤੋਂ ਬਾਅਦ ਪਰਿਵਾਰ ਦੇ ਮੈਂਬਰ ਅਤੇ ਇਲਾਕੇ ਦੇ ਜ਼ਿਲਾ ਪ੍ਰੀਸ਼ਦ ਮੈਂਬਰ ਧਰਮ ਸਿੰਘ ਪਹਾੜਪੁਰ ਵੀ ਅੱਗੇ ਆ ਗਏ ਅਤੇ ਵਿਅਕਤੀ ਦਾ ਸਸਕਾਰ ਕਰ ਦਿੱਤਾ ਗਿਆ।
ਮੁੱਖ ਮੰਤਰੀ ਪੰਜਾਬੀਆਂ ਤੋਂ ਕਿਨਾਰਾ ਨਾ ਕਰਕੇ ਕੋਵਿਡ-19 ਦੀ ਰੋਕਥਾਮ ਵੱਲ ਧਿਆਨ ਦੇਣ: ਅਕਾਲੀ ਦਲ
NEXT STORY