ਪਟਿਆਲਾ (ਬਲਜਿੰਦਰ): ਸ਼ਹਿਰ ਦੇ ਫੋਕਲ ਪੁਆਇੰਟ 'ਚ ਪਲਾਟ ਨੰ:7 ਵਿਚ ਸਥਿਤ ਸੰਤੋਸ਼ ਸਪੋਰਟਸ ਨਾਂ ਦੀ ਫੈਕਟਰੀ 'ਚ ਦੁਪਹਿਰ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਮੇਨ ਰੋਡ ਫੋਕਲ ਪੁਆਇੰਟ ਸਾਹਮਣੇ ਬਿਜਲੀ ਗਰਿਡ ਵਿਚ ਸਥਿਤ ਇਸ ਫੈਕਟਰੀ ਦਾ ਇੱਕ ਫਲੋਰ ਪੂਰੀ ਤਰ੍ਹਾਂ ਸੜ੍ਹ ਕੇ ਸੁਆਹ ਹੋ ਗਿਆ, ਜਿਸ 'ਚ ਲੱਖਾਂ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਕਾਫੀ ਮੁਸ਼ਕਤ ਤੋਂ ਬਾਅਦ ਫਾਇਰ ਬਿਗ੍ਰੇਡ ਅਤੇ ਆਸ ਪਾਸ ਦੇ ਲੋਕਾਂ ਨੇ ਮਿਲ ਕੇ ਅੱਗ 'ਤੇ ਕਾਬੂ ਪਾਇਆ, ਪਰ ਜਦੋਂ ਤੱਕ ਕਾਬੂ ਪਾਇਆ ਗਿਆ, ਉਦੋਂ ਤੱਕ ਇਕ ਫਲੋਰ ਪੁਰੀ ਤਰ੍ਹਾਂ ਖਤਮ ਹੋ ਚੁੱਕਿਆ ਸੀ।
ਮੁੱਢਲੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਗਰਮੀ ਜਾਂ ਫਿਰ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੇਅਰ ਸੰਜੀਵ ਸ਼ਰਮਾ ਬਿੱਟੂ, ਸਬੰਧਤ ਪੁਲਸ ਅਧਿਕਾਰੀ, ਫੋਕਲ ਪੁਆਇੰਟ ਇੰਸਡਟਰੀ ਐਸੋਸੀਏਸ਼ਨ ਦੇ ਨੁਮਾਇੰਦੇ ਮੌਕੇ 'ਤੇ ਪਹੁੰਚ ਗਏ ਸਨ। ਫੈਕਟਰੀ ਦੇ ਮਾਲਕ ਸੰਜੇ ਆਨੰਦ ਨੇ ਦੱਸਿਆ ਕਿ 22 ਮਾਰਚ ਤੋਂ ਹੋਏ ਲਾਕ ਡਾਊਨ ਤੋਂ ਬਾਅਦ ਫੈਕਟਰੀ ਲਗਾਤਾਰ ਬੰਦ ਪਈ ਸੀ। ਜਿਸ ਵਿਚ ਅੱਜ ਅਚਾਨਕ ਅੱਗ ਲੱਗ ਗਈ। ਅੱਗ ਗਰਮੀ ਜਾਂ ਫਿਰ ਸ਼ਾਰਟ ਸਕਰਟ ਨਾਲ ਲੱਗ ਜਾਪਦੀ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਦਾ ਇੱਕ ਪੁਰਾ ਫਲੋਰ ਸੜ੍ਹ ਗਿਆ, ਜਿਸ ਵਿਚ ਹੋਏ ਨੁਕਸਾਨ ਦਾ ਅੰਦਾਜ਼ਾ ਜਾਂਚ ਤੋਂ ਬਾਅਦ ਹੀ ਲਗਾਇਆ ਜਾ ਸਕਦਾ ਹੈ। ਸੰਜੇ ਆਨੰਦ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਫਾਇਰ ਬਿਗ੍ਰੇਡ ਅਤੇ ਪੁਲਸ ਅਤੇ ਪ੍ਰਸਾਸ਼ਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਅਤੇ ਫਾਇਰ ਬਿਗ੍ਰੇਡ ਦੇ ਨਾਲ-ਨਾਲ ਆਸ-ਪਾਸ ਦੇ ਲੋਕਾਂ ਨੇ ਵੀ ਅੱਗ ਨੂੰ ਬੁਝਾਉਣ ਵਿਚ ਮਦਦ ਕੀਤੀ। ਇਸ ਫੈਕਟਰੀ ਵਿਚ ਸਪੋਰਟਸ ਦਾ ਸਮਾਨ ਬਣਦਾ ਸੀ।
ਦੂਜੇ ਮੇਅਰ ਸੰਜੀਵ ਸ਼ਰਮਾ ਬਿੱਟੂ ਨੇ ਫੈਕਟਰੀ ਦੇ ਮਾਲਕ ਅਤੇ ਉਨ੍ਹਾਂ ਪਰਿਵਾਰ ਨਾਲ ਹੋਏ ਨੁਕਸਾਨ ਨੂੰ ਲੈ ਕੇ ਦੁਖ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕੋਈ ਵਿਅਕਤੀ ਆਪਣੀ ਸਾਰੀ ਜ਼ਿੰਦਗੀ ਲਗਾ ਕੇ ਇੱਕ ਫੈਕਟਰੀ ਖੜ੍ਹੀ ਕਰਦਾ ਹੈ ਅਤੇ ਅਚਾਨਕ ਅਜਿਹੀ ਘਟਨਾ ਨਾਲ ਕੁਝ ਸਮੇਂ ਵਿਚ ਸਾਰਾ ਕੁਝ ਸੁਆਹ ਹੋ ਜਾਂਦਾ ਹੈ, ਜੋ ਕਿ ਸਹਿਨ ਕਰਨਯੋਗ ਨਹੀਂ ਹੁੰਦਾ। ਮੇਅਰ ਬਿੱਟੂ ਨੇ ਦੱਸਿਆ ਕਿ ਫੈਕਟਰੀ ਮਾਲਕਾਂ ਦੀ ਇਸ ਸਮੱਸਿਆ ਦੇ ਕਾਰਨ ਨਗਰ ਨਿਗਮ ਵੱਲੋਂ ਇਥੇ ਫਾਇਰ ਬਿਗ੍ਰੇਡ ਸੈਂਟਰ ਬਣਾ ਦਿੱਤਾ ਗਿਆ ਸੀ। ਭਿਆਨਕ ਅੱਗ ਦੇ ਕਾਰਨ ਆਸ ਪਾਸ ਦੇ ਲੋਕਾਂ ਵਿਚ ਦਹਿਸ਼ਤ ਭਿਆਨਕ ਅੱਗ ਦੇ ਕਾਰਨ ਜਿਹੜੇ ਲੋਕਾਂ ਦੇ ਫੈਕਟਰੀ ਦੇ ਆਸ ਪਾਸ ਘਰ ਸਥਿਤ ਸਨ, ਉਹ ਲੋਕ ਡਰ ਗਏ, ਕਿਉਂਕਿ ਜਿਸ ਤੇਜ਼ੀ ਨਾਲ ਫੈਕਟਰੀ ਵਿਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਸਨ,ਉਨ੍ਹਾਂ ਨੂੰ ਦੇਖ ਕੇ ਲਗਦਾ ਸੀ ਕਿ ਸ਼ਾਇਦ ਇਹ ਅੱਗ ਕਿਤੇ ਹੋਰ ਜਾ ਕੇ ਨੁਕਸਾਨ ਦਾ ਕਰ ਦੇਵੇ।
ਪੰਜਾਬ ਪੁਲਸ ਨੇ ਵਿਦੇਸ਼ੋਂ ਪਰਤੇ ਲੋਕਾਂ ਸਬੰਧੀ ਕੀਤਾ ਹੈਰਾਨੀਜਨਕ ਖੁਲਾਸਾ, ਹੁਣ ਕੋਈ ਨਹੀਂ ਬਚੇਗਾ
NEXT STORY