ਕਪੂਰਥਲਾ, (ਗੌਰਵ)- ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਹਸਤਪਾਲਾਂ ’ਚ ਗਰੀਬ ਤੇ ਮੱਧ ਵਰਗ ਨਾਲ ਸਬੰਧਤ ਮਰੀਜ਼ਾਂ ਨੂੰ ਮੁਫਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਦਾਅਵਿਆਂ ਨੂੰ ਸੂਬੇ ਦੇ ਹਸਪਤਾਲਾਂ ’ਚ ਤਾਇਨਾਤ ਵੱਡੀ ਗਿਣਤੀ ’ਚ ਕਈ ਸਰਕਾਰੀ ਡਾਕਟਰ ਖੋਖਲਾ ਸਾਬਤ ਕਰ ਰਹੇ ਹਨ। ਕਪੂਰਥਲਾ ਸ਼ਹਿਰ ਸਮੇਤ ਪੂਰੇ ਸੂਬੇ ’ਚ ਗੰਭੀਰ ਬੀਮਾਰੀਆਂ ਦੇ ਟੈਸਟ ਅਤੇ ਸਕੈਨਿੰਗ ਨੂੰ ਲੈ ਕੇ ਸਰਕਾਰ ਵੱਲੋਂ ਸਬੰਧਤ ਸਰਕਾਰੀ ਹਸਪਤਾਲਾਂ ’ਚ ਕਰੋਡ਼ਾਂ ਰੁਪਏ ਖਰਚ ਕੇ ਲੈਬ ਤੇ ਆਧੁਨਿਕ ਮਸ਼ੀਨਾਂ ਤਾਂ ਲਾਈਅਾਂ ਗਈਅਾਂ ਹਨ ਪਰ ਇਹ ਸਾਰਾ ਸਿਸਟਮ ਫਿਲਹਾਲ ਸਫੇਦ ਹਾਥੀ ਸਾਬਤ ਹੋ ਰਿਹਾ ਹੈ। ਹਾਲਾਤ ਇਸ ਕਦਰ ਗੰਭੀਰ ਹੋ ਚੁੱਕੇ ਹਨ ਕਿ ਗਰੀਬ ਲੋਕਾਂ ਨੂੰ ਸਬੰਧਤ ਡਾਕਟਰਾਂ ਵਲੋਂ ਸਰਕਾਰੀ ਹਸਪਤਾਲਾਂ ਤੋਂ ਕਈ ਗੁਣਾ ਮਹਿੰਗੀ ਫੀਸ ਵਸੂਲਣ ਵਾਲੇ ਪ੍ਰਾਈਵੇਟ ਲੈਬ ਮਾਲਕਾਂ ਕੋਲ ਮੋਟੀ ਕਮੀਸ਼ਨ ਦੇ ਖਾਤਰ ਭੇਜਿਆ ਜਾ ਰਿਹਾ ਹੈ, ਜਿਸ ਦੇ ਸਿੱਟੇ ਵਜੋਂ ਸੂਬਾ ਸਰਕਾਰ ਦੇ ਅਕਸ ’ਤੇ ਕਾਫੀ ਬੁਰਾ ਪ੍ਰਭਾਵ ਵੇਖਣ ਨੂੰ ਮਿਲ ਰਿਹਾ ਹੈ। ਦੂਜੇ ਸ਼ਬਦਾਂ ’ਚ ਇਹ ਕਹਿ ਲਵੋ ਕਿ ਕਮਿਸ਼ਨਬਾਜ਼ੀ ਦੀ ਖੇਡ ’ਚ ਮਰੀਜ਼ਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਡੇਂਗੂ, ਪੀਲੀਆ ਤੇ ਹੈਪੇਟਾਈਜ਼ ਵਰਗੇ ਹੋਰ ਰੋਗਾਂ ਨਾਲ ਪੀੜਤ ਲੋਕਾਂ ਦੇ ਹੋ ਰਹੇ ਹਨ ਪ੍ਰਾਈਵੇਟ ਲੈਬ ਤੋ ਟੈਸਟ ਸੂਬੇ ’ਚ ਪਿਛਲੇ ਕਈ ਸਾਲਾਂ ਤੋਂ ਗੰਭੀਰ ਰੂਪ ਅਖਤਿਆਰ ਕਰ ਚੁੱਕੀ ਡੇਂਗੂ, ਪੀਲੀਆ ਤੇ ਹੈਪਾਟਾਈਜ਼ ਬੀ ਵਰਗੀਅਾਂ ਖਤਰਨਾਕ ਬੀਮਾਰੀਅਾਂ ਦੇ ਟੈਸਟ ਦੀ ਸਹੂਲਤ ਬੇਸਕ ਸੂਬਾ ਸਰਕਾਰ ਵਲੋਂ ਸਰਕਾਰੀ ਹਸਪਤਾਲਾਂ ’ਚ ਸਰਕਾਰੀ ਹਸਪਤਾਲਾ ’ਚ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਪਰ ਇਹ ਸਾਰੇ ਦਾਵਿਅਾਂ ਨੂੰ ਖੋਖਲਾ ਕਰ ਰਹੇ ਹਨ ਕਈ ਲਾਲਚੀ ਕਿਸਮ ਦੇ ਸਰਕਾਰੀ ਡਾਕਟਰ। ਇਸ ਪੂਰੇ ਮਾਮਲੇ ’ਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਤਾਂ ਹੈ ਕਿ ਸਰਕਾਰ ਕੋਲੋਂ ਲੱਖਾਂ ਰੁਪਏ ਦੀ ਤਨਖਾਹ ਲੈਣ ਵਾਲੇ ਕਈ ਸਰਕਾਰੀ ਡਾਕਟਰ ਸਿਵਲ ਹਸਪਤਾਲਾਂ ’ਚ ਲਗੀਅਾਂ ਲੈਬ ਮਸ਼ੀਨਾਂ ਦੀ ਰਿਪੋਰਟ ਨੂੰ ਗਲਤ ਦਸਦੇ ਹੋਏ ਗਰੀਬ ਤੇ ਮਾਸੂਮ ਮਰੀਜ਼ਾਂ ਨੂੰ ਆਪਣੇ ਚਹੇਤੇ ਪ੍ਰਾਈਵੇਟ ਲੈਬ ਮਾਲਕਾਂ ਕੋਲ 30 ਤੋਂ ਲੈ ਕੇ 40 ਫੀਸਦੀ ਕਮਿਸ਼ਨ ਦੀ ਖਾਤਰ ਭੇਜ ਰਹੇ ਹਨ। ਸੂਬੇ ਦੇ ਇਕ-ਇਕ ਸ਼ਹਿਰ ’ਚ ਹਰ ਰੋਜ਼ ਲੱਖਾਂ ਰੁਪਏ ਦੀ ਇਸ ਕਮਿਸ਼ਨਬਾਜ਼ੀ ਦੇ ਕਾਰਨ ਲੋਕਾਂ ਦਾ ਭਾਰੀ ਆਰÎਥਿਕ ਨੁਕਸਾਨ ਹੋ ਰਿਹਾ ਹੈ।
ਗੌਰ ਹੋਵੇ ਕਿ ਪਿਛਲੇ ਸਾਲ ਕਪੂਰਥਲਾ ਸ਼ਹਿਰ ’ਚ ਫੈਲੀ ਡੇਂਗੂ ਮਹਾਮਾਰੀ ਦੇ ਕਾਰਨ ਸਿਵਲ ਹਸਪਤਾਲਾਂ ’ਚ ਸਿਹਤ ਸੇਵਾਵਾਂ ਸੁਸਤ ਪੈਣ ਦੇ ਕਾਰਨ ਸੈਕਡ਼ੇ ਮਰੀਜ਼ਾਂ ਨੂੰ ਪ੍ਰਾਈਵੇਟ ਲੈਬਾਂ ਤੋਂ ਟੈਸਟ ਕਰਵਾਉਣ ਲਈ ਮਜਬੂਰ ਹੋਣਾ ਪਿਆ ਸੀ ਹਾਲਾਂਕਿ ਡੇਂਗੂ ਦੇ ਟੈਸਟ ਲਈ ਸਰਕਾਰ ਵਰ-ਵਾਰ ਸਰਕਾਰੀ ਹਸਪਤਾਲਾਂ ’ਚ ਵੱਡੇ ਪੱਧਰ ’ਤੇ ਸਹੂਲਤਾਂ ਹੋਣ ਦੀ ਗੱਲ ਕਹਿੰਦੀ ਹੈ। ਉਥੇ ਹੀ ਜੇਕਰ ਇਸ ਪੂਰੇ ਮਾਮਲੇ ਦੀ ਗਹਿਰਾਈ ਨਾਲ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਂ ਪਤਾ ਲੱਗਦਾ ਹੈ ਕਿ ਜ਼ਿਲਾ ਕਪੂਰਥਲਾ ਸਮੇਤ ਸੂਬੇ ਦੇ ਕਈ ਸ਼ਹਿਰਾਂ ’ਚ ਕੰਮ ਕਰ ਰਹੇ ਕੁਝ ਸਰਕਾਰੀ ਡਾਕਟਰਾਂ ਦੇ ਰਿਸ਼ਤੇਦਾਰਾਂ ਨੇ ਵੀ ਆਪਣੀਅਾਂ ਪ੍ਰਾਈਵੇਟ ਲੈਬ ਖੋਲ੍ਹੀਅਾਂ ਹੋਈਅਾਂ ਹਨ। ਜਿਥੇ ਹਰ ਰੋਜ਼ ਸਰਕਾਰੀ ਹਸਪਤਾਲਾਂ ਤੋਂ ਵੱਡੀ ਗਿਣਤੀ ’ਚ ਮਰੀਜ਼ਾਂ ਨੂੰ ਟੈਸਟਾਂ ਲਈ ਰੈਫਰ ਕੀਤਾ ਜਾਂਦਾ ਹੈ ਜੋ ਕਿਤੇ ਨਾ ਕਿਤੇ ਜ਼ਿਲਾ ਕਪੂਰਥਲਾ ਸਮੇਤ ਪੂਰੇ ਸੂਬੇ ’ਚ ਸਿਹਤ ਸੇਵਾਵਾਂ ਦੀ ਮਾਡ਼ੀ ਹਾਲਤ ਵੱਲ ਇਸ਼ਾਰਾ ਕਰਦਾ ਹੈ। ਸੀਨੀਅਰ ਅਕਾਲੀ ਆਗੂ ਜਥੇਦਾਰ ਇੰਦਰਜੀਤ ਸਿੰਘ ਜੁਗਨੂੰ, ਵਰਿਆਮ ਸਿੰਘ ਕਪੂਰ ਤੇ ਨੰਬਰਦਾਰ ਸੁਰਿੰਦਰ ਸਿੰਘ ਨੇ ਕਿਹਾ ਕਿ ਸੂਬੇ ’ਚ ਪਹਿਲਾਂ ਹੀ ਲੋਕ ਆਰਥਿਕ ਤੰਗੀ ਤੋਂ ਜੂਝ ਰਹੇ ਹਨ ਤੇ ਹੁਣ ਸਰਕਾਰ ਨੂੰ ਗਰੀਬ ਮਰੀਜ਼ਾਂ ਦੇ ਭੱਲੇ ਲਈ ਸੂਬੇ ਦੇ ਸਿਵਲ ਹਸਪਤਾਲਾਂ ’ਚ ਮੁਫਤ ਟੈਸਟ ਕਰਵਾਉਣ ਲਈ ਜਿਥੇ ਸਖਤੀ ਨਾਲ ਹੁਕਮ ਜਾਰੀ ਕਰਨੇ ਚਾਹੀਦੇ ਹਨ ਉਥੇ ਹੀ ਪ੍ਰਾਈਵੇਟ ਲੈਬਾਂ ਤੇ ਕੁਝ ਸਰਕਾਰੀ ਡਾਕਟਰਾਂ ਦੀ ਮਿਲੀਭੁਗਤ ਦੀ ਆਪਸੀ ਖੇਡ ਦੀ ਵਿਜੀਲੈਂਸ ਜਾਂਚ ਕਰਵਾਉਣੀ ਚਾਹੀਦੀ ਹੈ।
ਮਰੀਜ਼ਾਂ ਨੂੰ ਪ੍ਰਾਈਵੇਟ ਲੈਬਾਂ ’ਚ ਟੈਸਟ ਲਈ ਭੇਜਣਾ ਕਿਸੇ ਕੀਮਤ ’ਤੇ ਬਰਦਾਸ਼ਤ ਨਹੀ : ਡੀ. ਸੀ.
ਇਸ ਸਬੰਧਤ ’ਚ ਜਦੋਂ ਡੀ. ਸੀ. ਮੁਹੰਮਦ ਤਇਅਬ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ’ਚ ਆਉਣ ਵਾਲੇ ਮਰੀਜ਼ਾਂ ਨੂੰ ਪ੍ਰਾਈਵੇਟ ਲੈਬਾਂ ’ਚ ਟੈਸਟ ਲਈ ਭੇਜਣਾ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸਬੰਧੀ ਉਨ੍ਹਾਂ ਨੇ ਪਿਛਲੇ ਦਿਨੀਂ ਵਿਸ਼ੇਸ਼ ਮੀਟਿੰਗ ਬੁਲਾ ਕੇ ਸਿਹਤ ਅਫਸਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਸਨ। ਇਨ੍ਹਾਂ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਵਾਇਆ ਜਾਵੇਗਾ।
......
ਘਰ ’ਚ ਵੜ ਕੇ ਨਾਬਾਲਗਾ ਨਾਲ ਕੀਤਾ ਜਬਰ-ਜ਼ਨਾਹ, ਮਾਮਲਾ ਦਰਜ
NEXT STORY