ਲੁਧਿਆਣਾ (ਬੇਰੀ) : ਮਹਾਨਗਰ ਦੇ ਪਟਵਾਰਖਾਨਿਆਂ ਦੀ ਹਾਲਤ ਬਹੁਤ ਮਾੜੀ ਹੋ ਗਈ ਹੈ। ਪਟਵਾਰੀ ਆਪਣੇ ਦਫ਼ਤਰ ’ਚ ਬਿਲਕੁਲ ਨਹੀਂ ਆਉਂਦੇ। ਜੇਕਰ ਤਹਿਸੀਲ (ਪੱਛਮੀ) ਦੀ ਗੱਲ ਕਰੀਏ ਤਾਂ ਉਥੇ ਬੈਠਾ ਪਟਵਾਰੀ ਆਪਣੀ ਡਿਊਟੀ ਲਈ ਨਹੀਂ ਆਉਂਦਾ, ਉਥੋਂ ਦਾ ਪਟਵਾਰੀ ਆਪਣੀ ਮਰਜ਼ੀ ਅਨੁਸਾਰ ਆਉਂਦਾ ਹੈ। ਲੋਕ ਦਫ਼ਤਰ ’ਚ ਬੈਠੇ ਪਟਵਾਰੀ ਦੇ ਆਉਣ ਦੀ ਉਡੀਕ ਕਰਦੇ ਰਹਿੰਦੇ ਹਨ ਪਰ ਉਹ ਦਫ਼ਤਰ ਨਹੀਂ ਆਉਂਦਾ, ਜਿਸ ਕਾਰਨ ਆਮ ਜਨਤਾ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਵੀ ਪੜ੍ਹੋ : ਮੁੰਬਈ ਦੀ ਖ਼ੂਬਸੂਰਤ ਕੁੜੀ ਨੂੰ ਪਾਕਿਸਤਾਨੀ ਰਈਸ ਨਾਲ ਹੋਇਆ ਪਿਆਰ, ਸੁਰਖੀਆਂ 'ਚ ਆਇਆ ਵਿਆਹ
ਜਾਣਕਾਰੀ ਅਨੁਸਾਰ ਤਹਿਸੀਲ (ਪੱਛਮੀ) ’ਚ ਇਕ ਪਟਵਾਰੀ ਦਾ ਦਫ਼ਤਰ ਹੈ ਪਰ ਉਥੇ ਪਟਵਾਰੀ ਨਹੀਂ ਬੈਠਦਾ। ਪੱਤਰਕਾਰਾਂ ਨੇ ਸ਼ੁੱਕਰਵਾਰ ਨੂੰ ਜਦੋਂ ਪਟਵਾਰਖਾਨੇ ਦਾ ਜਾਇਜ਼ਾ ਲਿਆ ਤਾਂ ਉਥੇ ਜਨਤਾ ਪਟਵਾਰੀ ਦੀ ਉਡੀਕ ਕਰ ਰਹੀ ਸੀ ਪਰ ਪਟਵਾਰੀ ਦੀ ਕੁਰਸੀ ਖਾਲੀ ਪਈ ਸੀ।
ਲੋਕ ਕਈ ਘੰਟੇ ਉਨ੍ਹਾਂ ਦੀ ਉਡੀਕ ਕਰਦੇ ਰਹੇ ਪਰ ਕੋਈ ਨਹੀਂ ਆਇਆ। ਜਨਤਕ ਦਸਤਾਵੇਜ਼ ਇਧਰ-ਓਧਰ ਪਏ ਸਨ। ਉਨ੍ਹਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੇ ਕੋਈ ਕਿਸੇ ਦੇ ਦਸਤਾਵੇਜ਼ਾਂ ਨਾਲ ਛੇੜਛਾੜ ਕਰ ਜਾਵੇ। ਲੋਕਾਂ ਨੇ ਮੰਗ ਕੀਤੀ ਹੈ ਕਿ ਪਟਵਾਰੀਆਂ ਦੇ ਦਫਤਰ ’ਚ ਬੈਠਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅੱਧੀ ਰਾਤੀਂ 8 ਬੱਚੇ ਮਦਰੱਸੇ ਦਾ ਤਾਲਾ ਤੋੜ ਕੇ ਹੋ ਗਏ ਫਰਾਰ, ਪੁਲਸ ਨੇ ਕਾਬੂ ਕਰ ਕੇ ਕੀਤਾ ਮਾਪਿਆਂ ਦੇ ਸਪੁਰਦ
NEXT STORY