ਲੁਧਿਆਣਾ, (ਹਿਤੇਸ਼)- ਪਿਛਲੇ ਕਈ ਦਿਨਾਂ ਤੋਂ ਜਾਰੀ ਮੋਹਲੇਧਾਰ ਬਾਰਿਸ਼ ਨੇ ਮਹਾਨਗਰ ਦੇ ਲੋਕਾਂ ਦਾ ਜੀਣਾ ਮੁਹਾਲ ਕਰ ਰੱਖਿਆ ਹੈ, ਜਿਸ ਤਹਿਤ ਜੇਕਰ ਗਲੀਆਂ ਅਤੇ ਸਡ਼ਕਾਂ ’ਤੇ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਕੁੱਝ ਘੱਟ ਹੋਈ ਤਾਂ ਸਡ਼ਕਾਂ ਦੀ ਖਸਤਾ ਹਾਲਤ ਕਾਰਨ ਲੋਕਾਂ ਦੀ ਪ੍ਰੇਸ਼ਾਨੀ ਪਹਿਲਾਂ ਨਾਲੋਂ ਵਧ ਗਈ ਹੈ।
ਇਥੇ ਦੱਸਣਾ ਉਚਿਤ ਹੋਵੇਗਾ ਕਿ ਬਾਰਿਸ਼ ਕਾਰਨ ਹੇਠਲੇ ਇਲਾਕਿਆਂ ’ਚ ਰਹਿਣ ਵਾਲੇ ਲੋਕ ਕਈ ਦਿਨਾਂ ਤੱਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ ਸਨ, ਕਿਉਂਕਿ ਉਹ ਲੋਕ ਆਪਣੇ ਘਰਾਂ ਵਿਚ ਦਾਖਲ ਹੋਏ ਪਾਣੀ ਨੂੰ ਬਾਹਰ ਕੱਢਣ ਵਿਚ ਲੱਗੇ ਰਹੇ। ਇਸ ਤੋਂ ਇਲਾਵਾ ਪੋਸ਼ ਇਲਾਕੇ ’ਚ ਰਹਿਣ ਵਾਲੇ ਜੋ ਲੋਕ ਕਿਸੇ ਜ਼ਰੂਰੀ ਕੰਮ ਲਈ ਬਾਰਿਸ਼ ਦੌਰਾਨ ਸਡ਼ਕਾਂ ’ਤੇ ਆਏ ਤਾਂ ਉਨ੍ਹਾਂ ਦੇ ਵਾਹਨ ਕਈ ਫੁੱਟ ਤੱਕ ਜਮ੍ਹਾ ਪਾਣੀ ਵਿਚ ਫਸ ਗਏ।
ਹੁਣ ਵੀਰਵਾਰ ਨੂੰ ਬਾਰਿਸ਼ ਰੁਕਣ ’ਤੇ ਲੋਕਾਂ ਨੇ ਕੁੱਝ ਸੁੱਖ ਦਾ ਸਾਹ ਲਿਆ ਹੈ ਅਤੇ ਇਸ ਦੌਰਾਨ ਸਡ਼ਕਾਂ ਤੋਂ ਕਾਫੀ ਹੱਦ ਤੱਕ ਪਾਣੀ ਦੀ ਨਿਕਾਸੀ ਵੀ ਹੋ ਚੁੱਕੀ ਹੈ ਪਰ ਉਸ ਤੋਂ ਬਾਅਦ ਸਡ਼ਕਾਂ ਦਾ ਜੋ ਚਿਹਰਾ ਸਾਹਮਣੇ ਆਇਆ ਹੈ, ਉਸ ਨਾਲ ਲੋਕਾਂ ਦੀਆਂ ਮੁਸ਼ਕਲਾਂ ਘੱਟ ਹੁੰਦੀਆਂ ਨਜ਼ਰ ਨਹੀਂ ਆ ਰਹੀਆਂ, ਕਿਉਂਕਿ ਸ਼ਹਿਰ ਵਿਚ ਹਰ ਪਾਸੇ ਸਡ਼ਕਾਂ ’ਤੇ ਡੂੰਘੇ ਟੋਏ ਪੈ ਗਏ ਹਨ। ਇਸ ਨਾਲ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਵਧ ਗਈ ਹੈ।
ਇਹ ਹਾਲਾਤ ਉਸ ਸਮੇਂ ਪੈਦਾ ਹੋਏ ਹਨ, ਜਦੋਂ ਅਦਾਇਗੀ ਨਾ ਮਿਲਣ ਦੇ ਵਿਰੋਧ ਵਿਚ ਠੇਕੇਦਾਰਾਂ ਨੇ ਨਵੇਂ-ਪੁਰਾਣੇ ਵਿਕਾਸ ਕਾਰਜਾਂ ਤਹਿਤ ਸਡ਼ਕਾਂ ਬਣਾਉਣ ਦਾ ਕੰਮ ਪਹਿਲਾਂ ਹੀ ਬੰਦ ਕੀਤਾ ਹੋਇਆ ਹੈ ਅਤੇ ਬਾਰਿਸ਼ ਕਾਰਨ ਪੈਚ ਵਰਕ ਵੀ ਨਹੀਂ ਹੋ ਸਕਦਾ।
ਹਾਲ ਹੀ ਵਿਚ ਬਣੀਆਂ ਸਡ਼ਕਾਂ ’ਚ ਕੁਆਲਿਟੀ ਕੰਟਰੋਲ ਦੀ ਖੁੱਲ੍ਹੀ ਪੋਲ
ਬਾਰਿਸ਼ ਨੇ ਹਾਲ ਹੀ ਵਿਚ ਬਣੀਆਂ ਸਡ਼ਕਾਂ ਦੀ ਉਸਾਰੀ ’ਚ ਕੁਆਲਿਟੀ ਕੰਟਰੋਲ ਨਿਯਮਾਂ ਦੀ ਪਾਲਣਾ ਨਾ ਹੋਣ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ, ਕਿਉਂਕਿ ਇਹ ਸਡ਼ਕਾਂ ਇਕ ਬਾਰਿਸ਼ ਵੀ ਨਹੀਂ ਝੱਲ ਸਕੀਆਂ ਹਨ ਅਤੇ ਖਿੱਲਰਣੀਆਂ ਸ਼ੁਰੂ ਹੋ ਗਈਆਂ ਹਨ, ਜਿਸ ਕਾਰਨ ਸਡ਼ਕਾਂ ਦੀ ਉਸਾਰੀ ਵਿਚ ਤਾਰਕੋਲ ਦੀ ਮਾਤਰਾ ਕਾਫੀ ਘੱਟ ਹੋਣ ਤੋਂ ਇਲਾਵਾ ਪੱਧਰ ਠੀਕ ਨਾ ਹੋਣ ਦੇ ਰੂਪ ਵਿਚ ਸਾਹਮਣੇ ਆ ਰਹੀਆਂ ਹਨ ਜਦੋਂਕਿ ਇਹ ਪਹਿਲੂ ਨਜ਼ਰ-ਅੰਦਾਜ਼ ਕਰਕੇ ਬੀ. ਐਂਡ ਆਰ. ਸ਼ਾਖਾ ਦੇ ਅਧਿਕਾਰੀਆਂ ਨੇ ਕਾਫੀ ਸਡ਼ਕਾਂ ਦੇ ਬਦਲੇ ਵਿਚ ਅਦਾਇਗੀ ਕਰਨ ਲਈ ਬਿੱਲ ਵੀ ਬਣਾ ਦਿੱਤੇ ਹਨ।
ਬੁੱਢੇ ਨਾਲੇ ਦੀਆਂ ਪੁਲੀਆਂ ਤੇ ਨਾਲ ਲਗਦੀ ਸਡ਼ਕ ਦਾ ਲੈਵਲ ਹੋਵੇਗਾ ਉੱਚਾ
ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੇ ਇਲਾਕਿਆਂ ਵਿਚ ਦਾਖਲ ਹੋਣ ਨੂੰ ਲੈ ਕੇ ਨਗਰ ਨਿਗਮ ਦੀ ਨੀਂਦ ਖੁੱਲ੍ਹ ਗਈ ਹੈ, ਜਿਸ ਦੇ ਤਹਿਤ ਸਿੰਚਾਈ ਵਿਭਾਗ ’ਤੇ ਨਿਰਭਰ ਰਹਿਣ ਦੀ ਜਗ੍ਹਾ ਆਪਣੀਆਂ ਡ੍ਰੈਗ ਲੇਨ ਮਸ਼ੀਨਾਂ ਖਰੀਦ ਕੇ ਸਾਲ ਭਰ ਸਫਾਈ ਕਰਵਾਉਣ ਦਾ ਫੈਸਲਾ ਪਹਿਲਾਂ ਹੀ ਲਿਆ ਜਾ ਚੁੱਕਾ ਹੈ।
ਹੁਣ ਬੁੱਢੇ ਨਾਲੇ ਦੀਆਂ ਪੁਲੀਆਂ ਅਤੇ ਨਾਲ ਲਗਦੀ ਸਡ਼ਕ ਦਾ ਲੈਵਲ ਉੱਚਾ ਕਰਨ ਦੀ ਯੋਜਨਾ ਬਣਾਈ ਗਈ ਹੈ, ਕਿਉਂਕਿ ਕਈ ਪੁਲੀਆਂ ਦਾ ਲੈਵਲ ਡਾਊਨ ਹੋਣ ਕਾਰਨ ਉਨ੍ਹਾਂ ਦੇ ਥੱਲੇ ਬੁੂਟੀ ਫਸ ਜਾਂਦੀ ਹੈ ਅਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਓਵਰਫਲੋ ਹੋਣ ਦੀ ਸਮੱਸਿਆ ਆਉਂਦੀ ਹੈ। ਇਸੇ ਤਰ੍ਹਾਂ ਬੁੱਢੇ ਨਾਲੇ ਦਾ ਪਾਣੀ ਓਵਰਫਲੋ ਹੋ ਕੇ ਨਾਲ ਲੱਗਦੀਆਂ ਸੜਕਾਂ ਨੂੰ ਪਾਰ ਕਰਨ ਨਾਲ ਵਾਹਨਾਂ ਦੀ ਆਵਾਜਾਈ ਤੱਕ ਬੰਦ ਹੋ ਜਾਂਦੀ ਹੈ, ਜਿਸ ਨੂੰ ਦੇਖਦੇ ਹੋਏ ਬੁੱਢੇ ਨਾਲੇ ਦੀਆਂ ਪੁਲੀਆਂ ਅਤੇ ਨਾਲ ਲੱਗਦੀਆਂ ਸਡ਼ਕਾਂ ਦਾ ਲੈਵਲ ਉੱਚਾ ਕਰਨ ਸਬੰਧੀ ਐਸਟੀਮੇਟ ਬਣਾਇਆ ਜਾ ਰਿਹਾ ਹੈ ਅਤੇ ਉਸ ਦੇ ਲਈ ਬੀ.ਐਂਡ ਆਰ. ਸ਼ਾਖਾ ਦੇ ਅਫਸਰਾਂ ਵੱਲੋਂ ਮੌਕੇ ਦਾ ਜਾਇਜ਼ਾ ਵੀ ਲਿਆ ਜਾ ਚੁੱਕਾ ਹੈ।
45 ਗ੍ਰਾਮ ਨਸ਼ੇ ਵਾਲਾ ਪਾਊਡਰ ਬਰਾਮਦ
NEXT STORY