ਜਲੰਧਰ, (ਮਹੇਸ਼)— ਦਕੋਹਾ ਦੇ ਬਾਬਾ ਬੂਆ ਮੰਦਰ ਵਾਲੀ ਗਲੀ ਦੇ ਇਕ ਘਰ ਵਿਚ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਅਤੇ ਗੋਲੀ ਵੀ ਚਲਾਈ। ਗੋਲੀ ਦੀ ਆਵਾਜ਼ ਸੁਣਦੇ ਹੀ ਸਾਰੇ ਮੁਹੱਲਾ ਵਾਸੀ ਇਕੱਠੇ ਹੋ ਗਏ। ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਚੀਮਾ ਦੇ ਘਰ 'ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਅਤੇ ਗੋਲੀ ਚਲਾਈ, ਮੌਕੇ 'ਤੇ ਪਹੁੰਚੇ ਚੌਕੀ ਦਕੋਹਾ ਦੇ ਡਿਊਟੀ ਅਫਸਰ ਸਕੱਤਰ ਸਿੰਘ ਨੇ ਇਕ ਗੋਲੀ ਦਾ ਖੋਲ ਵੀ ਬਰਾਮਦ ਕਰ ਲਿਆ ਹੈ। ਸਿਮਰਨਜੀਤ ਨੇ ਦੱਸਿਆ ਕਿ ਉਨ੍ਹਾਂ ਦੀ ਕੁਝ ਦਿਨ ਪਹਿਲਾਂ ਏਰੀਆ ਦੇ ਹੀ ਕੁਝ ਲੜਕਿਆਂ ਨਾਲ ਮਾਮੂਲੀ ਕਿਹਾ-ਸੁਣੀ ਹੋ ਗਈ ਸੀ, ਜਿਸ ਕਾਰਨ ਅੱਜ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਲੜਕਿਆਂ ਦੀ ਪਛਾਣ ਦਕੋਹਾ ਚੌਕੀ ਦੀ ਪੁਲਸ ਨੂੰ ਦੱਸ ਦਿੱਤੀ ਹੈ। ਗੋਲੀ ਚਲਾਉਣ ਵਾਲੇ ਨੌਜਵਾਨਾਂ ਦੀ ਗਿਣਤੀ ਅੱਧੀ ਦਰਜਨ ਦੇ ਕਰੀਬ ਸੀ ਜੋ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਦੇਰ ਰਾਤ ਤੱਕ ਪੁਲਸ ਘਟਨਾ ਵਾਲੀ ਥਾਂ 'ਤੇ ਜਾਂਚ ਵਿਚ ਲੱਗੀ ਹੋਈ ਸੀ ਅਤੇ ਦੋਸ਼ੀਆਂ ਖਿਲਾਫ ਥਾਣਾ ਰਾਮਾ ਮੰਡੀ ਵਿਚ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ।
ਹਥਿਆਰ ਤੇ ਲੁੱਟ ਦੇ ਸਾਮਾਨ ਸਣੇ 5 ਗ੍ਰਿਫਤਾਰ
NEXT STORY