ਮੋਗਾ (ਬਿੰਦਾ) : ਪੰਜਾਬ ਸਰਕਾਰ ਦੀਆਂ ਪੈਨਸ਼ਨਰਜ਼ ਵਿਰੋਧੀ ਨੀਤੀਆਂ ਖ਼ਿਲਾਫ਼ ਮੋਗਾ ਜ਼ਿਲ੍ਹੇ ਦੇ ਪੈਨਸ਼ਨਰ ਵੱਡੀ ਗਿਣਤੀ ਵਿਚ ਇਕੱਤਰ ਹੋ ਕੇ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ 30 ਦਸੰਬਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਰੋਹ ਭਰਪੂਰ ਧਰਨਾ ਦੇਣਗੇ ਅਤੇ ਇਸ ਉਪਰੰਤ ਪੈਨਸ਼ਨਰਜ਼ ਮੰਗਾਂ ਦਾ ਮੰਗ ਪੱਤਰ ਡੀ. ਸੀ. ਮੋਗਾ ਨੂੰ ਸੌਂਪਿਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਭਜਨ ਸਿੰਘ ਗਿੱਲ ਅਤੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਨੇਕ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਪੈਨਸ਼ਨਰਾਂ ਨਾਲ ਧ੍ਰੋਹ ਕਮਾ ਰਹੀ ਹੈ।
ਪੈਨਸ਼ਨਰਾਂ ਨੂੰ ਅਣ ਸੋਧੇ ਸਕੇਲਾਂ ’ਤੇ 148 ਫ਼ੀਸਦੀ ਡੀ. ਏ. ਦੇ ਰਹੀ ਹੈ, ਜਦੋਂ ਕਿ ਕੇਂਦਰ ਸਰਕਾਰ ਆਪਣੇ ਪੈਨਸ਼ਨਰਾਂ ਨੂੰ 196 ਫ਼ੀਸਦੀ ਡੀ. ਏ. ਦੇ ਰਹੀ ਹੈ, ਇਸ ਲਈ ਪੰਜਾਬ ਦੇ ਪੈਨਸ਼ਨਰ ਕੇਂਦਰ ਅਤੇ ਦੂਜੇ ਸੂਬਿਆਂ ਦੇ ਮੁਕਾਬਲੇ 48 ਫ਼ੀਸਦੀ ਡੀ. ਏ. ਘੱਟ ਪ੍ਰਾਪਤ ਕਰ ਰਹੇ ਹਨ, ਜਿਸ ਕਰ ਕੇ ਹੁਣ ਤੱਕ ਦਾ ਡੀ. ਏ. ਦਾ ਲੱਖਾਂ ਰੁਪਏ ਨੱਪੀ ਬੈਠੀ ਹੈ।
ਸਬ ਡਵੀਜ਼ਨਾਂ ਦੇ ਪ੍ਰਧਾਨਾਂ ਅਤੇ ਸਕੱਤਰਾਂ ਪ੍ਰੇਮ ਕੁਮਾਰ, ਸਰਬਜੀਤ ਦੌਧਰ, ਬਿੱਕਰ ਸਿੰਘ ਮਾਛੀਕੇ, ਜ਼ੋਰਾਵਰ ਸਿੰਘ ਬੱਧਨੀ ਕਲਾਂ, ਟਹਿਲ ਸਿੰਘ, ਗੁਰਦਿਆਲ ਸਿੰਘ ਕਿਸ਼ਨਪੁਰਾ, ਲੈਕ. ਸੁਖਮੰਦਰ ਸਿੰਘ ਅਤੇ ਗੁਰਦੇਵ ਸਿੰਘ ਬਾਘਾ ਪੁਰਾਣਾ ਨੇ ਦੱਸਿਆ ਕਿ ਪੰਜਾਬ ਸਰਕਾਰ 6ਵੇਂ ਪੇਅ-ਕਮਿਸ਼ਨ ਮੁਤਾਬਕ ਪੈਨਸ਼ਨਾਂ ਸੋਧਣ ਲਈ ਜਾਰੀ ਗੁਣਾਕ 2.59 ਦੀ ਥਾਂ 2.45 ਵਾਲਾ ਇਕ ਨਵਾਂ ਫਾਰਮੂਲਾ ਲਿਆ ਕੇ ਪੈਨਸ਼ਨਰਾਂ ਦਾ ਸੰਵਿਧਾਨਕ ਹੱਕ ਮਾਰ ਰਹੀ ਹੈ।
ਚੋਣਾਂ ਸਿਰ ’ਤੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਸ਼ਸ਼ੋਪੰਜ ’ਚ ਪੰਜਾਬ ਦੀਆਂ ਸਿਆਸੀ ਪਾਰਟੀਆਂ
NEXT STORY