ਖਰੜ (ਅਮਰਦੀਪ) : ਖਰੜ ਸ਼ਹਿਰ ’ਚ ਅਵਾਰਾ ਕੁੱਤਿਆਂ ਦੇ ਘੁੰਮਦੇ ਝੁੰਡਾਂ ਕਾਰਨ ਲੋਕਾਂ ’ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਰੋਜ਼ਾਨਾ ਅਵਾਰਾ ਕੁੱਤੇ ਕਿਸੇ ਨਾ ਕਿਸੇ ਵਿਅਕਤੀ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ, ਜਿਸ ਕਾਰਨ ਸ਼ਹਿਰ ਵਾਸੀਆਂ ’ਚ ਡਰ ਵਧਦਾ ਜਾ ਰਿਹਾ ਹੈ। ਵਾਰਡ ਨੰਬਰ-15 ਦੀ ਵਸਨੀਕ ਜਸਵਿੰਦਰ ਕੌਰ ਜਦੋਂ ਸਵੇਰੇ ਆਪਣੇ ਘਰੋਂ ਮੁੰਡੀ ਖਰੜ ਗੁਰਦੁਆਰਾ ਸਾਹਿਬ ਵੱਲ ਜਾ ਰਹੀ ਸੀ ਤਾਂ ਰਸਤੇ ’ਚ ਅਵਾਰਾ ਕੁੱਤਿਆਂ ਦੇ ਝੁੰਡ ਨੇ ਉਨ੍ਹਾਂ ਨੂੰ ਘੇਰ ਲਿਆ।
ਕੁੱਤਿਆਂ ਨੇ ਹਮਲਾ ਕਰਕੇ ਉਨ੍ਹਾਂ ਦੀ ਲੱਤ ’ਤੇ ਜ਼ਖ਼ਮ ਕਰ ਦਿੱਤੇ। ਜਦੋਂ ਜਸਵਿੰਦਰ ਕੌਰ ਨੇ ਰੌਲਾ ਪਾਇਆ ਤਾਂ ਮੌਕੇ ’ਤੇ ਮੌਜੂਦ ਰਾਹਗੀਰਾਂ ਨੇ ਕੁੱਤਿਆਂ ਨੂੰ ਭਜਾ ਕੇ ਮਦਦ ਕੀਤੀ। ਘਟਨਾ ਤੋਂ ਬਾਅਦ ਇਲਾਕਾ ਵਾਸੀਆਂ ’ਚ ਰੋਸ ਪਾਇਆ ਜਾ ਰਿਹਾ ਹੈ। ਸਮਾਜਸੇਵੀ ਆਗੂ ਧਨਵੰਤ ਸਿੰਘ ਛਿੰਦਾ ਨੇ ਕੌਂਸਲ ਤੋਂ ਮੰਗ ਕੀਤੀ ਹੈ ਕਿ ਸ਼ਹਿਰ ’ਚ ਵੱਧ ਰਹੇ ਅਵਾਰਾ ਕੁੱਤਿਆਂ ਦੇ ਖ਼ਤਰੇ ਨੂੰ ਦੇਖਦੇ ਹੋਏ ਤੁਰੰਤ ਕਾਰਵਾਈ ਕੀਤੀ ਜਾਵੇ।
ਪੰਜਾਬ: ਵਾਹਨ ਚਾਲਕ ਸਾਵਧਾਨ! ਹੁਣ ਨਾਕੇ ਲਾ ਕੇ ਜ਼ਬਤ ਕੀਤੀਆਂ ਜਾਣਗੀਆਂ ਇਹ ਗੱਡੀਆਂ
NEXT STORY