ਅੰਮ੍ਰਿਤਸਰ (ਹਰਮੀਤ ਸਿੰਘ) : ਬੀਤੇ ਕੱਲ੍ਹ 'ਆਪ' ਸਰਕਾਰ ਨੇ ਫੈਸਲਾ ਸੁਣਾਇਆ ਕਿ ਸ਼ਰਾਬ ਦੇ ਰੇਟ ਸਸਤੇ ਹੋਣਗੇ, ਜਿਸ ਤੋਂ ਬਾਅਦ ਲੋਕਾਂ ਨੇ ਮਾਨ ਸਰਕਾਰ ਨੂੰ ਘੇਰੇ 'ਚ ਲਿਆ ਤੇ ਖ਼ਰੀਆਂ-ਖ਼ਰੀਆਂ ਸੁਣਾਈਆਂ। ਲੋਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਸਭ ਤੋਂ ਮਾੜਾ ਕੰਮ ਕੀਤਾ ਹੈ ਕਿਉਂਕਿ ਸ਼ਰਾਬ ਪੀ ਕੇ ਲੋਕ ਕਲੇਸ਼ ਕਰਦੇ ਹਨ ਤੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ। ਸ਼ਰਾਬ ਸਸਤੀ ਹੋਣ ਨਾਲ ਲੋਕ ਸ਼ਰਾਬ 'ਤੇ ਜ਼ਿਆਦਾ ਖਰਚ ਕਰਨਗੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਸਭ ਤੋਂ ਪਹਿਲਾਂ ਸਕੂਲਾਂ ਦੀਆਂ ਫੀਸਾਂ ਘਟਾਉਂਦੀ ਤਾਂ ਕਿ ਬੱਚੇ ਪੜ੍ਹ-ਲਿਖ ਕੇ ਭਵਿੱਖ ਨੂੰ ਸੰਵਾਰਦੇ। ਸਰਕਾਰ ਨੇ ਆਪਣੇ ਫਾਇਦੇ ਲਈ ਇਹ ਪਾਲਿਸੀ ਬਣਾਈ ਹੈ, ਜਿਸ ਦੀ ਅਸੀਂ ਨਿਖੇਧੀ ਕਰਦੇ ਹਾਂ।
ਇਹ ਵੀ ਪੜ੍ਹੋ : ਫ੍ਰੀ ਸਫ਼ਰ ਨੂੰ ਲੈ ਕੇ ਅੰਮ੍ਰਿਤਸਰ ਬੱਸ ਸਟੈਂਡ 'ਤੇ ਔਰਤ ਨੇ ਕੰਡਕਟਰ ਦਾ ਤੋੜਿਆ ਮੋਬਾਇਲ (ਵੀਡੀਓ)
ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸ਼ਰਾਬ 'ਤੇ ਟੈਕਸ ਘਟਾ ਕੇ ਸਸਤੀ ਕੀਤੀ ਗਈ ਹੈ ਤਾਂ ਸੂਬਾ ਸਰਕਾਰ ਪੈਟਰੋਲ ਅਤੇ ਡੀਜ਼ਲ 'ਤੇ ਵੀ ਟੈਕਸ ਘਟਾ ਕੇ ਇਨ੍ਹਾਂ ਨੂੰ ਵੀ ਸਸਤਾ ਕਰ ਸਕਦੀ ਸੀ। ਇਸ ਨਾਲ ਟਰਾਂਸਪੋਰਟੇਸ਼ਨ ਤੇ ਹਰ ਚੀਜ਼ ਸਸਤੀ ਹੋਣੀ ਸੀ। ਸ਼ਰਾਬ ਸਸਤੀ ਕਰਨ ਦਾ ਫੈਸਲਾ ਬਿਲਕੁਲ ਗਲਤ ਹੈ। ਲੋਕਾਂ ਦਾ ਕਹਿਣਾ ਹੈ ਕਿ ਸਿੱਖਿਆ, ਸਿਹਤ, ਫ੍ਰੀ ਇਲਾਜ ਆਦਿ ਮੁੱਦਿਆਂ 'ਤੇ ਸਰਕਾਰ ਬਣਾਈ ਗਈ ਸੀ, ਇਨ੍ਹਾਂ ਮੁੱਦਿਆਂ ਤੋਂ ਆਮ ਆਦਮੀ ਪਾਰਟੀ ਭਟਕ ਚੁੱਕੀ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਦੀ ਕੋਠੀ ਅੱਗੇ ਬੇਰੁਜ਼ਗਾਰਾਂ ਦਾ ਮੋਰਚਾ 5ਵੇਂ ਦਿਨ ਵੀ ਜਾਰੀ, ਨਹੀਂ ਲਈ ਸਾਰ
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਕੈਬਨਿਟ ਨੇ ਬੀਤੇ ਕੱਲ੍ਹ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦਿੰਦਿਆਂ ਸ਼ਰਾਬ ਸਸਤੀ ਕਰਨ ਦਾ ਫੈਸਲਾ ਕੀਤਾ ਤੇ ਕਿਹਾ ਸੀ ਕਿ ਇਹ ਨੀਤੀ ਗੁਆਂਢੀ ਸੂਬਿਆਂ ਤੋਂ ਸ਼ਰਾਬ ਦੀ ਤਸਕਰੀ 'ਤੇ ਸਖਤ ਨਜ਼ਰ ਰੱਖਣ 'ਤੇ ਜ਼ੋਰ ਦਿੰਦੀ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਲੁਧਿਆਣਾ ’ਚ 4 ਮੰਜ਼ਿਲਾ ਕੱਪੜਾ ਫੈਕਟਰੀ ’ਚ ਲੱਗੀ ਭਿਆਨਕ ਅੱਗ, ਹੋਇਆ ਲੱਖਾਂ ਦਾ ਨੁਕਸਾਨ
NEXT STORY