ਅੰਮ੍ਰਿਤਸਰ - ਅੰਮ੍ਰਿਤਸਰ-ਜਲੰਧਰ ਸ਼ੇਰ ਸ਼ਾਹ ਸੂਰੀ ਰੋਡ 'ਤੇ ਅੱਜ ਅਣਪਛਾਤੇ ਲੁਟੇਰੇ ਰਿਸ਼ਭ ਆਟੋ 'ਚ ਮੈਨੇਜਰ ਦੇ ਅਹੁਦੇ 'ਤੇ ਤਾਇਨਾਤ ਇੰਦਰ ਸ਼ਰਮਾ ਨੂੰ ਗੋਲੀਆਂ ਨਾਲ ਭੁੰਨ ਉਪਰੰਤ ਲੱਖਾਂ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ। ਵਾਰਦਾਤ ਉਸ ਸਮੇਂ ਹੋਈ ਜਦੋਂ ਇੰਦਰ ਸ਼ਰਮਾ ਮਾਨਾਂਵਾਲਾ ਸਥਿਤ ਰਿਲਾਇੰਸ ਪੈਟਰੋਲ ਪੰਪ ਤੋਂ ਉਗਰਾਹੀ ਕਰ ਕੇ ਆਪਣੀ ਕਾਰ 'ਚ ਅੰਮ੍ਰਿਤਸਰ ਵੱਲ ਆ ਰਿਹਾ ਸੀ, ਜਿਵੇਂ ਹੀ ਉਹ ਯੂ ਟਰਨ ਲੈ ਕੇ ਅੰਮ੍ਰਿਤਸਰ ਨੂੰ ਮੁੜਿਆ ਤਾਂ ਪਿੱਛੋਂ ਆਏ ਕਾਰ ਸਵਾਰ ਲੁਟੇਰਿਆਂ ਨੇ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ। ਲੁਟੇਰਿਆਂ ਨੂੰ ਦੇਖ ਕੇ ਇੰਦਰ ਸ਼ਰਮਾ ਨੇ ਜਦੋਂ ਵਿਰੋਧ ਕੀਤਾ ਤਾਂ ਕਾਰ ਸਵਾਰ ਇਕ ਲੁਟੇਰੇ ਨੇ ਉਸ 'ਤੇ ਗੋਲੀ ਚਲਾ ਦਿੱਤੀ। ਉਹ ਜ਼ਖਮੀ ਹੋ ਕੇ ਗੱਡੀ 'ਚ ਡਿੱਗ ਗਿਆ ਅਤੇ ਲੁਟੇਰੇ ਉਸ ਤੋਂ ਨਕਦੀ ਖੋਹ ਕੇ ਭੱਜ ਨਿਕਲੇ। ਪਤਾ ਲੱਗਾ ਹੈ ਕਿ ਲੁਟੇਰੇ ਕਰੀਬ 11 ਲੱਖ ਰੁਪਏ ਆਪਣੇ ਨਾਲ ਲੈ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਜਿਥੇ ਐੱਸ.ਐੱਸ.ਪੀ. ਦਿਹਾਤੀ ਪਰਮਪਾਲ ਸਿੰਘ ਗਾਂਧੀ ਪੁਲਸ ਫੋਰਸ ਨਾਲ ਮੌਕੇ 'ਤੇ ਪਹੁੰਚੇ ਅਤੇ ਜ਼ਖਮੀ ਇੰਦਰ ਸ਼ਰਮਾ ਨੂੰ ਇਲਾਜ ਲਈ ਸਥਾਨਕ ਇਕ ਨਿੱਜੀ ਹਸਪਤਾਲ ਭੇਜਿਆ ਜਿਥੇ ਉਸ ਦੀ ਮੌਤ ਹੋ ਗਈ।
ਉੱਥੇ ਹੀ ਮੌਤ ਤੋਂ ਪਹਿਲਾਂ ਦਾ ਵੀਡੀਓ ਸਾਹਮਣੇ ਆਇਆ ਹੈ। ਇਸ 'ਚ ਉਹ ਖੂਨ ਨਾਲ ਲੱਥਪੱਥ ਸੀ। ਪਤਾ ਲੱਗਿਆ ਹੈ ਕਿ ਹਾਦਸੇ ਤੋਂ ਬਾਅਦ ਜ਼ਖਮੀ ਨੇ ਘਰ ਫੋਨ ਕਰਕੇ ਕਿਹਾ ਕਿ ਉਸ ਨੂੰ ਲੁਟੇਰਿਆਂ ਨੇ ਗੋਲੀ ਮਾਰ ਦਿੱਤੀ ਹੈ। ਜਿਸ ਥਾਂ ਪੂਰੀ ਵਾਰਦਾਤ ਹੋਈ, ਉਸ ਦੇ ਨੇੜੇ ਹੀ ਗ੍ਰਾਮੀਣ ਬੈਂਕ ਹੈ। ਪੁਲਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੈਂਕ ਦੇ ਸੀ. ਸੀ. ਟੀ. ਵੀ. ਫੁਟੇਜ ਤੋਂ ਕੁਝ ਸੁਰਾਗ ਮਿਲ ਸਕਦਾ ਹੈ, ਪਰ ਬੈਂਕ ਬੰਦ ਹੋਣ ਕਾਰਨ ਪੁਲਸ ਫੁਟੇਜ ਚੈੱਕ ਨਹੀਂ ਕਰ ਪਾਈ । ਉਨ੍ਹਾਂ ਨੇ ਕਿਹਾ ਕਿ ਬੈਂਕ ਖੁਲਦੇ ਹੀ ਫੁਟੇਜ ਚੈੱਕ ਕੀਤਾ ਜਾਵੇਗਾ। ਪੁਲਸ ਨੇ ਬੈਂਕ ਦੇ ਬਾਹਰ ਸੁਰੱਖਿਆ ਕਰਮਚਾਰੀ ਲਗਾ ਦਿੱਤੇ ਹਨ, ਤਾਂ ਜੋ ਸੀ. ਸੀ. ਟੀ. ਵੀ. ਨਾਲ ਕੋਈ ਛੇੜਛਾੜ ਨਾ ਕਰ ਸਕੇ।
ਪੇਕੇ ਘਰ ਰਹਿ ਰਹੀ ਪਤਨੀ ਨੂੰ ਪਤੀ ਨੇ ਆਪਣੇ ਸਾਥੀਆਂ ਸਣੇ ਦਿੱਤੀਆਂ ਧਮਕੀਆਂ, ਮਾਮਲਾ ਦਰਜ
NEXT STORY