ਅੰਮ੍ਰਿਤਸਰ (ਦਲਜੀਤ) : ਮੌਸਮ ਦੇ ਬਦਲਣ ਨਾਲ ਇਨਫਲੂਐਂਜ਼ਾ ਵਾਇਰਸ ਸਰਗਰਮ ਹੋ ਗਿਆ ਹੈ ਅਤੇ 2 ਮਹੀਨੇ ਤੋਂ 10 ਸਾਲ ਤੱਕ ਦੇ ਬੱਚਿਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਅਜਿਹੇ ਬੱਚੇ ਵੱਡੀ ਗਿਣਤੀ ਵਿਚ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਡਾਕਟਰਾਂ ਕੋਲ ਆ ਰਹੇ ਹਨ। ਇਨਫਲੂਐਂਜ਼ਾ ਵਾਇਰਸ ਦੇ ਲੱਛਣ ਕੋਰੋਨਾ ਵਾਇਰਸ ਨਾਲ ਮਿਲਦੇ-ਜੁਲਦੇ ਹਨ। ਜੇਕਰ ਮਾਪੇ ਉਕਤ ਵਾਇਰਸ ਨੂੰ ਹਲਕੇ ਨਾਲ ਲੈਂਦੇ ਹਨ ਤਾਂ ਕਈ ਵਾਰ ਇਹ ਵਾਇਰਸ ਬੱਚਿਆਂ ਲਈ ਘਾਤਕ ਹੋ ਸਕਦਾ ਹੈ। ਜਾਣਕਾਰੀ ਮੁਤਾਬਕ ਮੌਸਮ ਵਿਚ ਬਦਲਾਅ ਦੇ ਨਾਲ ਹੀ ਇਨਫਲੂਐਂਜ਼ਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ, ਜੋ ਅਕਤੂਬਰ ਤੋਂ ਮਈ ਤੱਕ ਆਪਣਾ ਪ੍ਰਭਾਵ ਦਿਖਾਉਂਦਾ ਹੈ। ਹਾਲ ਹੀ ਵਿਚ ਕੋਰੋਨਾ ਵਾਇਰਸ ਵੀ ਬਹੁਤ ਤੇਜ਼ੀ ਨਾਲ ਫੈਲਿਆ ਸੀ, ਉਦੋਂ ਵੀ ਲੋਕਾਂ ਵਿਚ ਜਾਗਰੂਕਤਾ ਦੀ ਕਮੀ ਕਾਰਨ ਕਈ ਮਰੀਜ਼ ਆਪਣੀ ਜਾਨ ਗੁਆ ਬੈਠੇ ਪਰ ਹੁਣ ਇਨਫਲੂਐਂਜ਼ਾ ਵਾਇਰਸ ਕੋਰੋਨਾ ਵਾਇਰਸ ਵਰਗੇ ਲੱਛਣਾਂ ਨਾਲ ਸਾਹਮਣੇ ਆਉਣ ਲੱਗਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਪਿੰਡਾਂ ਨੂੰ ਲੈ ਕੇ ਆ ਗਿਆ ਵੱਡਾ ਫ਼ੈਸਲਾ, ਹਰ ਘਰ ਨੂੰ ਅਲਾਟ ਹੋਣਗੇ ਨੰਬਰ
ਇਨਫਲੂਐਂਜ਼ਾ ਸਾਹ ਪ੍ਰਣਾਲੀ ਨਾਲ ਸਬੰਧਤ ਬੀਮਾਰੀ ਨੂੰ ਫਲੂ ਵੀ ਕਿਹਾ ਜਾਂਦਾ ਹੈ। ਇਹ ਅਜਿਹੀ ਬੀਮਾਰੀ ਹੈ, ਜੋ ਇਨਫਲੂਐਂਜ਼ਾ ਵਾਇਰਸ ਨਾਲ ਹੁੰਦੀ ਹੈ। ਇਸ ਨਾਲ ਸਿਰ ਅਤੇ ਸਰੀਰ ਵਿਚ ਦਰਦ, ਗਲੇ ਵਿਚ ਖਰਾਸ਼, ਬੁਖਾਰ ਅਤੇ ਸਾਹ ਲੈਣ ਵਿਚ ਤਕਲੀਫ਼ ਵਰਗੇ ਲੱਛਣ ਪੈਦਾ ਹੁੰਦੇ ਹਨ, ਜੋ ਗੰਭੀਰ ਹੋ ਸਕਦੇ ਹਨ। ਸਰਦੀਆਂ ਦੇ ਮਹੀਨਿਆਂ ਦੌਰਾਨ ਫਲੂ ਸਭ ਤੋਂ ਆਮ ਹੁੰਦਾ ਹੈ, ਜਦੋਂ ਬਹੁਤ ਸਾਰੇ ਲੋਕ ਇੱਕੋ ਸਮੇਂ ਬੀਮਾਰ ਹੋ ਸਕਦੇ ਹਨ। ਜ਼ਿਆਦਾਤਰ ਮਾਮਲੇ ਦਸੰਬਰ ਅਤੇ ਫਰਵਰੀ ਦੇ ਵਿਚਕਾਰ ਹੁੰਦੇ ਹਨ। ਜੇਕਰ ਸਰਕਾਰੀ ਮੈਡੀਕਲ ਕਾਲਜ ਅਧੀਨ ਆਉਂਦੇ ਬੱਚਾ ਵਿਭਾਗ ਅਤੇ ਹੋਰ ਸਿਹਤ ਵਿਭਾਗਾਂ ਦੇ ਸਰਕਾਰੀ ਹਸਪਤਾਲਾਂ ਦੀ ਗੱਲ ਕਰੀਏ ਤਾਂ ਇੱਥੇ ਵੱਡੀ ਗਿਣਤੀ ਵਿਚ ਉਕਤ ਲੱਛਣਾਂ ਵਾਲੇ ਬੱਚੇ ਆਪਣੇ ਮਾਪਿਆਂ ਸਮੇਤ ਇਲਾਜ ਲਈ ਆ ਰਹੇ ਹਨ। ਇੱਥੋਂ ਤੱਕ ਕਿ ਉਕਤ ਲੱਛਣਾਂ ਵਾਲੇ ਬੱਚੇ ਵੀ ਜ਼ਿਲ੍ਹੇ ਦੇ ਮਸ਼ਹੂਰ ਛਾਤੀ ਦੇ ਮਾਹਿਰ ਡਾਕਟਰਾਂ ਕੋਲ ਇਲਾਜ ਕਰਵਾਉਣ ਲਈ ਆ ਰਹੇ ਹਨ।
ਇਹ ਵੀ ਪੜ੍ਹੋ : ਜ਼ਿਮਨੀ ਚੋਣਾਂ ਨੂੰ ਲੈ ਕੇ ਭਾਜਪਾ ਵਲੋਂ ਉਮੀਦਵਾਰਾਂ ਦਾ ਐਲਾਨ
ਇੱਕੋ ਜਿਹੇ ਹੋ ਸਕਦੇ ਹਨ ਫਲੂ ਅਤੇ ਆਮ ਸਰਦੀ ਵਿਚਕਾਰ ਅੰਤਰ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਟੀ. ਬੀ. ਕੰਟਰੋਲ ਪ੍ਰੋਗਰਾਮ ਦੇ ਨੋਡਲ ਅਫ਼ਸਰ ਅਤੇ ਛਾਤੀ ਦੇ ਮਾਹਿਰ ਡਾ. ਨਰੇਸ਼ ਚਾਵਲਾ ਨੇ ਦੱਸਿਆ ਕਿ ਫਲੂ ਅਤੇ ਆਮ ਸਰਦੀ ਦੇ ਲੱਛਣ ਇੱਕੋ ਜਿਹੇ ਹੋ ਸਕਦੇ ਹਨ, ਜਿਵੇਂ ਕਿ ਨੱਕ ਵਗਣਾ ਅਤੇ ਖੰਘ, ਪਰ ਸਰਦੀ ਦੇ ਲੱਛਣ ਆਮ ਤੌਰ ’ਤੇ ਹਲਕੇ ਹੁੰਦੇ ਹਨ ਅਤੇ ਫਲੂ ਦੇ ਲੱਛਣ ਗੰਭੀਰ ਹੋ ਸਕਦੇ ਹਨ ਅਤੇ ਗੰਭੀਰ ਪੇਚੀਦਗੀਆਂ ਪੈਦਾ ਕਰ ਸਕਦੇ ਹਨ। ਵੱਖ-ਵੱਖ ਵਾਇਰਸ ਸਰਦੀ ਅਤੇ ਫਲੂ ਦਾ ਕਾਰਨ ਬਣਦੇ ਹਨ। ਕੁਝ ਸਿਹਤ ਸਥਿਤੀਆਂ ਤੁਹਾਨੂੰ ਫਲੂ ਤੋਂ ਗੰਭੀਰ ਬੀਮਾਰੀ ਦੇ ਜ਼ੋਖਮ ਵਿਚ ਪਾ ਸਕਦੀਆਂ ਹਨ, ਜਿਸ ਲਈ ਹਸਪਤਾਲ ਵਿਚ ਭਰਤੀ ਦੀ ਲੋੜ ਹੁੰਦੀ ਹੈ। ਦਮਾ, ਸੀ. ਓ. ਪੀ. ਡੀ ਗੁਰਦੇ, ਜਿਗਰ, ਤੰਤੂ-ਵਿਗਿਆਨਕ, ਦਿਲ ਜਾਂ ਖੂਨ ਦੀਆਂ ਨਾੜੀਆਂ ਦੇ ਰੋਗ, ਜਿਸ ਵਿਚ ਸਟ੍ਰੋਕ ਜਾਂ ਫੇਫੜਿਆਂ ਦੀਆਂ ਹੋਰ ਪੁਰਾਣੀਆਂ ਬੀਮਾਰੀਆਂ ਸ਼ਾਮਲ ਹਨ, ਦੇ ਮਰੀਜ਼ ਗੰਭੀਰ ਪੇਚੀਦਗੀਆਂ ਦੇ ਜ਼ੋਖਮ ਵਿਚ ਹੋ ਸਕਦੇ ਹਨ ਜੇਕਰ ਉਹ ਫਲੂ ਨੂੰ ਫੜ ਲੈਂਦੇ ਹਨ।
ਇਹ ਵੀ ਪੜ੍ਹੋ : PRTC ਬੱਸ ਕਾਰਨ ਕਾਲਜ 'ਚੋਂ ਨਿਕਲੇ ਕੁੜੀ-ਮੁੰਡੇ ਨਾਲ ਵੱਡਾ ਹਾਦਸਾ, ਖੇਰੂੰ-ਖੇਰੂੰ ਹੋਈ ਕਾਰ
ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਅਤੇ ਮੈਡੀਸਨ ਰੋਗ ਦੇ ਮਾਹਿਰ ਡਾ. ਰਜਨੀਸ਼ ਸ਼ਰਮਾ ਨੇ ਦੱਸਿਆ ਕਿ ਫਲੂ ਦੀ ਜਕੜ ਵਿਚ ਹਰ ਸਾਲ ਭਾਰਤ ਵਿਚ ਲੱਖਾਂ ਬੱਚੇ ਆਉਂਦੇ ਹਨ। ਸੀਜ਼ਨ ਵਿਚ ਅਮਰੀਕਾ ਵਿਚ ਕਰੀਬ 20 ਤੋਂ 40 ਮਿਲੀਅਨ ਲੋਕ ਫਲੂ ਦੀ ਲਪੇਟ ਵਿਚ ਆਉਂਦੇ ਹਨ। ਇਨਫਲੂਐਂਜ਼ਾ ਵਾਇਰਸ ਫਲੂ ਦਾ ਕਾਰਨ ਬਣਦਾ ਹੈ। ਇਨਫਲੂਐਂਜ਼ਾ ਏ, ਬੀ, ਅਤੇ ਸੀ ਸਭ ਤੋਂ ਆਮ ਕਿਸਮਾਂ ਹਨ ਜੋ ਲੋਕਾਂ ਨੂੰ ਸੰਕਰਮਿਤ ਕਰਦੀਆਂ ਹਨ। ਇਨਫਲੂਐਂਜ਼ਾ ਏ ਅਤੇ ਬੀ ਮੌਸਮੀ ਹਨ, (ਜ਼ਿਆਦਾਤਰ ਲੋਕਾਂ ਨੂੰ ਇਹ ਸਰਦੀਆਂ ਵਿੱਚ ਲੱਗਦੇ ਹਨ) ਅਤੇ ਵਧੇਰੇ ਗੰਭੀਰ ਲੱਛਣ ਹੁੰਦੇ ਹਨ। ਇਨਫਲੂਐਂਜ਼ਾ ਸੀ ਗੰਭੀਰ ਲੱਛਣਾਂ ਦਾ ਕਾਰਨ ਨਹੀਂ ਬਣਦਾ ਅਤੇ ਇਹ ਮੌਸਮੀ ਨਹੀਂ ਹੁੰਦਾ। ਕੇਸਾਂ ਦੀ ਗਿਣਤੀ ਸਾਲ ਭਰ ਲਗਭਗ ਇੱਕੋ ਜਿਹੀ ਰਹਿੰਦੀ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਮੁਲਾਜ਼ਮਾਂ ਲਈ ਸੋਧਿਆ ਪੇਅ ਸਕੇਲ ਜਾਰੀ
ਇਫੈਕਟਿਡ ਵਿਅਕਤੀ ਦੇ ਸੰਪਰਕ ਨਾਲ ਫੈਲਦੈ ਫਲੂ
ਸਰਕਾਰੀ ਮੈਡੀਕਲ ਕਾਲਜ ਦੇ ਬੱਚਾ ਰੋਗ ਵਿਭਾਗ ਦੇ ਡਾ. ਸੰਦੀਪ ਅਗਰਵਾਲ ਨੇ ਦੱਸਿਆ ਕਿ ਇਨਫਲੂਐਂਜ਼ਾ ਵਾਇਰਸ ਕਿਸੇ ਇਫੈਕਟਿਡ ਵਿਅਕਤੀ ਦੇ ਸੰਪਰਕ ਵਿਚ ਆਉਣ ਨਾਲ ਜਾਂ ਨੇੜੇ-ਤੇੜੇ ਖੰਘਣ, ਛਿੱਕਣ ਜਾਂ ਗੱਲ ਕਰਨ ਨਾਲ ਫੈਲਦਾ ਹੈ, ਫਿਰ ਤੁਹਾਡੇ ਫੇਫੜਿਆਂ ਵਿਚ ਚਲਾ ਜਾਂਦਾ ਹੈ। ਫਲੂ ਵਾਇਰਸ ਨਾਲ ਦੂਸ਼ਿਤ ਕਿਸੇ ਸਤਹ ਨੂੰ ਛੂਹਣ, ਫਿਰ ਤੁਹਾਡੇ ਚਿਹਰੇ, ਨੱਕ, ਮੂੰਹ ਜਾਂ ਅੱਖਾਂ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ, ਜਿਸ ਵਿਚ ਦਰਵਾਜ਼ੇ ਦੀ ਕੁੰਡੀ, ਡੈਸਕ, ਕੰਪਿਊਟਰ, ਫ਼ੋਨ ਵਰਗੀਆਂ ਚੀਜ਼ਾਂ ਸ਼ਾਮਲ ਹਨ। ਜੇਕਰ ਤੁਸੀਂ ਸੰਕਰਮਿਤ ਹੋ ਤਾਂ ਫਲੂ ਦੇ ਲੱਛਣ ਆਮ ਤੌਰ ’ਤੇ 1 ਤੋਂ 4 ਦਿਨਾਂ ਬਾਅਦ (ਇਨਕਿਊਬੇਸ਼ਨ ਪੀਰੀਅਡ) ਦਿਖਾਈ ਦੇਣਗੇ।
ਇਹ ਵੀ ਪੜ੍ਹੋ : ਦੀਪ ਸਿੱਧੂ ਦੇ ਕਰੀਬੀ ਗੁਰਪ੍ਰੀਤ ਸਿੰਘ ਦੇ ਕਤਲ ਕਾਂਡ 'ਚ ਅੰਮ੍ਰਿਤਪਾਲ ਸਿੰਘ 'ਤੇ ਵੱਡੀ ਕਾਰਵਾਈ
ਸਿਵਲ ਹਸਪਤਾਲ ’ਚ ਕੀਤੇ ਗਏ ਮੁਕੰਮਲ ਪ੍ਰਬੰਧ
ਸਿਵਲ ਹਸਪਤਾਲ ਦੇ ਇੰਚਾਰਜ ਐੱਸ. ਐੱਮ. ਓ. ਡਾ. ਸਵਰਨਜੀਤ ਧਵਨ ਨੇ ਦੱਸਿਆ ਕਿ ਇਨਫਲੂਐਂਜ਼ਾ ਵਾਇਰਸ ਨਾਲ ਪੀੜਤ ਬੱਚੇ ਹਸਪਤਾਲ ਵਿਚ ਆ ਰਹੇ ਹਨ, ਜਿੱਥੇ ਬੱਚਿਆਂ ਦੇ ਮਾਹਿਰ ਡਾਕਟਰ ਵਧੀਆ ਇਲਾਜ ਕਰ ਰਹੇ ਹਨ | ਇਸ ਤੋਂ ਇਲਾਵਾ ਹਸਪਤਾਲ ਵਿਚ ਬੱਚਿਆਂ ਦੇ ਇਲਾਜ ਲਈ ਵੀ ਪੂਰੇ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਪ੍ਰਸ਼ਾਸਨ ਹਰ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਬੱਚਿਆਂ ਵਿਚ ਫਲੂ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਉਹ ਤੁਰੰਤ ਹਸਪਤਾਲ ਵਿਚ ਆਪਣੀ ਜਾਂਚ ਕਰਵਾਉਣ ਅਤੇ ਮੁਫ਼ਤ ਸੇਵਾਵਾਂ ਲੈਣ। ਲੋਕਾਂ ਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਿਹੰਗਾਂ ਨਾਲ ਵਿਵਾਦ ਦੌਰਾਨ ਕੁੱਲ੍ਹੜ ਪਿੱਜ਼ਾ ਕੱਪਲ ਦੀ ਨਵੀਂ ਵੀਡੀਓ ਆਈ ਸਾਹਮਣੇ, ਆਖੀ ਵੱਡੀ ਗੱਲ
NEXT STORY