ਚੰਡੀਗੜ੍ਹ (ਰਾਏ) : ਗਰਮੀਆਂ ਦੇ ਮੌਸਮ 'ਚ ਪਾਣੀ ਦੀ ਬਰਬਾਦੀ ਰੋਕਣ ਲਈ ਨਗਰ ਨਿਗਮ ਨੇ ਬੁੱਧਵਾਰ ਨੂੰ ਵੱਡਾ ਫ਼ੈਸਲਾ ਲਿਆ ਹੈ। ਇਸ ਦੇ ਤਹਿਤ 15 ਅਪ੍ਰੈਲ ਤੋਂ 30 ਜੂਨ ਤੱਕ ਲਾਨ ’ਚ ਪਾਣੀ ਦੇਣ, ਵਿਹੜੇ ਦੀ ਸਫ਼ਾਈ ਤੇ ਵਾਹਨਾਂ ਦੀ ਧੁਆਈ ਆਦਿ ’ਤੇ ਰੋਕ ਲਗਾਈ ਹੈ। ਅਜਿਹੇ ਕੰਮਾਂ ਨਾਲ ਪਾਣੀ ਦੀ ਖ਼ਪਤ ਨੂੰ ਪਾਣੀ ਦੀ ਬਰਬਾਦੀ ਤੇ ਦੁਰਵਰਤੋਂ ਮੰਨਿਆ ਜਾਵੇਗਾ। ਇਸ ਦੇ ਨਾਲ ਹੀ ਜਲ ਸਪਲਾਈ ਉਪ ਨਿਯਮਾਂ ਦੇ ਪ੍ਰਬੰਧਾਂ ਅਨੁਸਾਰ ਜੁਰਮਾਨਾ ਵੀ ਲਗਾਇਆ ਜਾਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਵਿਦਿਆਰਥਣਾਂ ਨੂੰ ਹੁਣ Periods ਦੌਰਾਨ ਮਿਲੇਗੀ ਛੁੱਟੀ, ਜਾਰੀ ਹੋ ਗਈ ਨੋਟੀਫਿਕੇਸ਼ਨ
ਜੇਕਰ ਉਪਭੋਗਤਾ ਅਜਿਹੇ ਕੰਮ 'ਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ’ਤੇ 5512 ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ, ਜਿਸ ਦੀ ਨਿਯਮਿਤ ਜਲ ਸਪਲਾਈ ਚਾਰਜ ਬਿੱਲਾਂ ਤੋਂ ਵਸੂਲੀ ਕੀਤਾ ਜਾਵੇਗੀ। ਮੁਲਜ਼ਮ ਵਲੋਂ ਵਰਤੇ ਜਾ ਰਹੇ ਬੂਸਟਰ ਪੰਪ, ਹੋਜ਼ ਪਾਈਪ ਆਦਿ ਕੋਈ ਵੀ ਸਮੱਗਰੀ ਜ਼ਬਤ ਕਰ ਲਈ ਜਾਵੇਗੀ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਜਾਰੀ ਹੋਈ Advisory, ਦੁਪਹਿਰ 12 ਤੋਂ 3 ਵਜੇ ਤੱਕ ਨਾ ਨਿਕਲੋ ਬਾਹਰ
ਜੁਰਮਾਨੇ ਤੋਂ ਬਾਅਦ ਵੀ ਜੇਕਰ ਕੋਈ ਉਲੰਘਣਾ ਮਿਲੀ ਤਾਂ ਬਿਨਾਂ ਕਿਸੇ ਨੋਟਿਸ ਦੇ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਉਪਭੋਗਤਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸਹਿਯੋਗ ਕਰਨ ਅਤੇ ਕੀਮਤੀ ਪਾਣੀ ਦੀ ਸੰਭਾਲ ਕਰ ਕੇ ਮੰਗ ਨੂੰ ਪੂਰਾ ਕਰਨ ਲਈ ਨਿਗਮ ਦੀ ਮਦਦ ਕਰਨ। ਦੱਸਿਆ ਗਿਆ ਕਿ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਲਈ ਉਪਭੋਗਤਾਂ ਨੂੰ ਕੋਈ ਵੱਖਰਾ ਨੋਟਿਸ ਨਹੀਂ ਦਿੱਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਕਾਲੀਆਂ ਨੂੰ ਅਜੇ ਵੀ ਗੱਠਜੋੜ ਦੀ ਆਸ! ਕਿਸਾਨਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਵਿਰੋਧ ਮਗਰੋਂ ਬਦਲੇ ਹਾਲਾਤ
NEXT STORY