ਚੰਡੀਗੜ੍ਹ, (ਅਸ਼ਵਨੀ)- ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ 4 ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਜਿਸਦੇ ਨਤੀਜੇ ਅੱਜ ਐਲਾਨੇ ਗਏ, ਵਿਚ ਲੋਕਾਂ ਨੇ ਖੇਤਰੀ ਪਾਰਟੀਆਂ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ ਤੇ ਭਾਜਪਾ ਨੂੰ ਸਪੱਸ਼ਟ ਸੰਦੇਸ਼ ਦਿੱਤਾ ਹੈ ਕਿ ਉਹ ਖੇਤਰੀ ਪਾਰਟੀਆਂ ਨੂੰ ਤੋੜਨ ਦੇ ਯਤਨ ਪਸੰਦ ਨਹੀਂ ਕਰਦੇ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਚੋਣ ਨਤੀਜਿਆਂ ਤੋਂ ਸਪੱਸ਼ਟ ਹੈ ਕਿ ਖੇਤਰੀ ਪਾਰਟੀਆਂ ਹੀ ਖੇਤਰੀ ਭਾਵਨਾਵਾਂ ਅਤੇ ਆਸਾਂ ਨੂੰ ਸਮਝਦੀਆਂ ਹਨ ਤੇ ਉਨ੍ਹਾਂ ਅਨੁਸਾਰ ਕੰਮ ਕਰਨ ਦੇ ਸਮਰੱਥ ਹਨ। ਇਹ ਚੋਣਾਂ ਖੇਤਰੀ ਪਾਰਟੀਆਂ ਦੀ ਜਿੱਤ ਹਨ। ਲੋਕਾਂ ਨੇ ਭਾਜਪਾ ਦੀ ਰਾਜਨੀਤੀ ਅਤੇ ਧਰੁਵੀਕਰਨ ਰੱਦ ਕਰ ਦਿੱਤੀ ਹੈ ਤੇ ਧਰਮ ਨਿਰਪੱਖ ਪ੍ਰੇਰਿਤ ਰਾਜਨੀਤੀ ਲਈ ਵੋਟਾਂ ਪਾਈਆਂ ਹਨ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਨ੍ਹਾਂ ਚੋਣਾਂ ਨੇ ਇਹ ਵੀ ਸਪੱਸ਼ਟ ਸੰਕੇਤ ਦੇ ਦਿੱਤਾ ਹੈ ਕਿ ਕਾਂਗਰਸ ਪਾਰਟੀ ਹੁਣ ਲੋਕਾਂ ਵਿਚ ਸਨਮਾਨ ਨਹੀਂ ਰੱਖਦੀ। ਕਾਂਗਰਸ ਨੇ ਖੇਤਰੀ ਪਾਰਟੀਆਂ ਨਾਲ ਗਠਜੋੜ ਕਰ ਕੇ ਚੋਣਾਂ ਵਿਚ ਚੁਣੌਤੀ ਦੇਣ ਦੀ ਕੋਸ਼ਿਸ਼ ਕੀਤੀ ਪਰ ਜਨਤਾ ਵਲੋਂ ਇਹ ਗਠਜੋੜ ਸਪੱਸ਼ਟ ਰੱਦ ਕਰ ਦਿੱਤੇ ਗਏ।
ਵੱਖ-ਵੱਖ ਜ਼ਿਲਿਆਂ ਨੂੰ 809 ਵੈਂਟੀਲੇਟਰ ਦਿੱਤੇ : ਮੁੱਖ ਸਕੱਤਰ
NEXT STORY