ਅੰਮ੍ਰਿਤਸਰ(ਛੀਨਾ)- ਕਾਂਗਰਸ ਦਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੋਵੇਂ ਮਹਾ ਗੱਪੀ ਹਨ, ਜਿਹਡ਼ੇ ਰਲ ਕੇ ਕਾਂਗਰਸ ਦੀ ਬੇਡ਼ੀ ਡੋਬਣਗੇ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਹਲਕਾ ਦੱਖਣੀ ਅੰਮ੍ਰਿਤਸਰ ਤੋਂ ਅਕਾਲੀ-ਬਸਪਾ ਗਠਜੋਡ਼ ਦੇ ਉਮੀਦਵਾਰ ਤਲਬੀਰ ਸਿੰਘ ਗਿੱਲ ਤੇ ਉਨ੍ਹਾਂ ਦੇ ਸਾਥੀਆਂ ਨਾਲ ਵਿਚਾਰਾਂ ਕਰਨ ਦੌਰਾਨ ਗੱਲਬਾਤ ਕਰਦਿਆਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਚੰਨੀ ਕਹਿੰਦਾ ਮੈਂ ਦੁਨੀਆ ਦੇ ਸਾਰੇ ਕੰਮ ਕੀਤੇ ਹਨ ਪਰ ਉਸ ਨੂੰ ਕੋਈ ਪੁੱਛੇ ਤੇਰੇ ਮੁੱਖ ਮੰਤਰੀ ਬਣਨ ਵਾਂਗ ਇਨ੍ਹਾਂ ਕੰਮਾਂ ਦਾ ਕਿਸੇ ਨੂੰ ਅੱਜ ਤੱਕ ਕੋਈ ਫਾਇਦਾ ਹੋ ਸਕਿਆ। ਸੁਖਬੀਰ ਬਾਦਲ ਨੇ ਕਿਹਾ ਕਿ ਝੂਠ ਬੋਲਣ ’ਚ ਸਭ ਹੱਦਾਂ ਬੰਨੇ ਪਾਰ ਕਰਨ ਵਾਲੇ ਕਾਂਗਰਸੀਆਂ ਨੂੰ ਲੋਕ ਇਸ ਵਾਰ ਸ਼ਰਮਨਾਕ ਹਾਰ ਦਾ ਮੂੰਹ ਦਿਖਾਉਣਗੇ।
ਇਸ ਮੌਕੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਸੁਖਬੀਰ ਸਿੰਘ ਬਾਦਲ ਨੂੰ ਹਲਕਾ ਦੱਖਣੀ ਦੇ ਕੁਝ ਅਹਿਮ ਮਸਲਿਆਂ ਤੋਂ ਵਿਸਥਾਰ ਸਹਿਤ ਜਾਣੂ ਕਰਵਾਇਆ, ਜਿੰਨਾ ਨੂੰ ਬਡ਼ੇ ਹੀ ਧਿਆਨ ਨਾਲ ਸੁਣਨ ਉਪਰੰਤ ਸ. ਬਾਦਲ ਨੇ ਭਰੋਸਾ ਦਿਵਾਇਆ ਕਿ ਪੰਜਾਬ ’ਚ ਅਕਾਲੀ-ਬਸਪਾ ਗਠਜੋਡ਼ ਸਰਕਾਰ ਬਣਨ ’ਤੇ ਹਲਕਾ ਦੱਖਣੀ ਦੇ ਸਭ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਇਸ ਸਮੇਂ ਅਵਤਾਰ ਸਿੰਘ ਟਰੱਕਾਂ ਵਾਲੇ, ਸਰਪੰਚ ਅਜੈਬ ਸਿੰਘ ਰਟੌਲ, ਰਵੇਲ ਸਿੰਘ ਭੁੱਲਰ, ਇੰਦਰਜੀਤ ਸਿੰਘ ਪੰਡੋਰੀ, ਪੂਰਨ ਸਿੰਘ ਮੱਤੇਵਾਲ, ਸਰਬਜੀਤ ਸਿੰਘ ਸਰਬ ਭੁੱਲਰ, ਜਗਪ੍ਰੀਤ ਸਿੰਘ ਸ਼ੈਂਪੀ ਭਾਟੀਆ, ਬਲਜਿੰਦਰ ਸਿੰਘ ਛੀਨਾ ਤੇ ਹੋਰ ਵੀ ਸ਼ਖਸੀਅਤਾਂ ਹਾਜ਼ਰ ਸਨ।
CM ਚੰਨੀ ਤੇ ਸਿੱਧੂ ਦੀ ਜੋੜੀ ਦੀ ਮਾਨਸਾ ਆਮਦ ਨੂੰ ਲੈ ਕੇ ਕਾਂਗਰਸੀ ਪੱਬਾਂ ਭਾਰ
NEXT STORY