ਜਲੰਧਰ (ਨਰਿੰਦਰ ਮੋਹਨ)–ਆਵਾਜ਼ ਰਾਹੀਂ ਝੂਠ ਫੜਨ ਵਾਲੀ ਮਸ਼ੀਨ ਤਾਂ ਈਜਾਦ ਹੋ ਚੁੱਕੀ ਹੈ ਪਰ ਆਵਾਜ਼ ਰਾਹੀਂ ਮਸ਼ੀਨ ਕਿਸੇ ਆਉਣ ਵਾਲੀ ਬੀਮਾਰੀ ਬਾਰੇ ਦੱਸ ਸਕੇ, ਉਸ ਨੂੰ ਫੜਿਆ ਜਾ ਸਕੇ, ਅਜਿਹੀ ਮਸ਼ੀਨ ਵੀ ਹੁਣ ਦੇਸ਼ ’ਚ ਇਜਾਦ ਹੋ ਚੁੱਕੀ ਹੈ। ਚੰਡੀਗੜ੍ਹ ਦੇ ਅੱਖਾਂ ਦੇ ਇਕ ਡਾਕਟਰ ਨੇ 11 ਸਾਲ ਦੇ ਯਤਨਾਂ ਪਿੱਛੋਂ ਅਜਿਹੀ ਐਪ ਤਿਆਰ ਕੀਤੀ ਹੈ, ਜੋ ਮਨੁੱਖਾਂ ’ਚ ਆਉਣ ਵਾਲੀ ਬੀਮਾਰੀ ਬਾਰੇ ਜਾਣਕਾਰੀ ਦੇ ਸਕਦੀ ਹੈ। ਇਹ ਐਪ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਅਤੇ ਆਵਾਜ਼ ਦੇ ਨਮੂਨੇ ਦੀ ਜਾਂਚ ਕਰਕੇ ਰਿਪੋਰਟ ਦਿੰਦੀ ਹੈ, ਜਿਸ ਵਿਚ ਸਰੀਰ ’ਚ ਹੋਣ ਵਾਲੀਆਂ ਤਬਦੀਲੀਆਂ, ਆਉਣ ਵਾਲੀਆਂ ਵੱਖ-ਵੱਖ ਬੀਮਾਰੀਆਂ, ਉਨ੍ਹਾਂ ਦੇ ਇਲਾਜ ਬਾਰੇ ਅਤੇ ਜੇ ਕਿਸੇ ਕਿਸਮ ਦੇ ਟੈਸਟ ਦੀ ਲੋੜ ਹੈ ਤਾਂ ਇਹ ਐਪ ਉਸ ਦੀ ਸਲਾਹ ਵੀ ਦਿੰਦੀ ਹੈ। ਮਤਲਬ ਸਲਾਹ ਦੇਣ ਵਾਲਾ ਪੂਰਾ ਹਸਪਤਾਲ ਹੀ ਮੋਬਾਇਲ ’ਚ ਮੌਜੂਦ ਹੈ।
ਇਹ ਵੀ ਪੜ੍ਹੋ : ਭੈਣ ਨਾਲ ਲਵ ਮੈਰਿਜ ਕਰਨ ਮਗਰੋਂ ਤਲਾਕ ਦੇਣ ਦੀ ਰਜਿੰਸ਼ ਦੀ ਕੱਢੀ ਖਾਰ, ਦਿੱਤਾ ਖ਼ੌਫ਼ਨਾਕ ਵਾਰਦਾਤ ਨੂੰ ਅੰਜਾਮ
‘ਜੇ. ਵੀ. ਸਕੈਨ’ ਨਾਂ ਨਾਲ ਵਿਕਸਿਤ ਇਸ ਐਪ ਦੇ ਨਿਰਮਾਤਾ ਡਾ. ਮਹੇਸ਼ ਹੁਕਮਾਨੀ ਹਨ। ਉਹ ਇਸ ਤਕਨੀਕ ਨੂੰ ਲੈ ਕੇ ਦੇਸ਼ ਭਰ ’ਚ ਜਾ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਚੰਡੀਗੜ੍ਹ ’ਚ ਵੀ ਆਪਣੀ ਇਸ ਖੋਜ ਦਾ ਖ਼ੁਲਾਸਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਪੂਰੀ ਦੁਨੀਆ ’ਚ ਇਸ ਤਰ੍ਹਾਂ ਦੀ ਤਕਨੀਕ ’ਤੇ ਅਧਿਐਨ 4 ਦੇਸ਼ਾਂ ’ਚ ਚੱਲ ਰਿਹਾ ਹੈ, ਜਿਨ੍ਹਾਂ ਵਿਚ ਅਮਰੀਕਾ ਅਤੇ ਇਜ਼ਰਾਈਲ ਸ਼ਾਮਲ ਹਨ। ਭਾਰਤ ਵੀ ਇਨ੍ਹਾਂ ਵਿਚੋਂ ਇਕ ਹੈ। ਇਸ ਤਕਨੀਕ ਦੀ ਵਿਵਹਾਰਕਤਾ ਦੀ ਗੱਲ ਕਰਦੇ ਹੋਏ ਡਾ. ਹੁਕਮਾਨੀ ਨੇ ਦੱਸਿਆ ਕਿ ਡਬਲਿਊ. ਐੱਚ. ਓ.-ਜੈਨੇਵਾ ਕਨਵੈਂਸ਼ਨ 1984 ਵੱਲੋਂ ਤੈਅ ਹਦਾਇਤਾਂ ਮੁਤਾਬਕ ਪੂਰਾ ਕਾਂਸੈਪਟ ਵਿਕਸਿਤ ਅਤੇ ਪਰਿਪੱਕ ਹੈ ਅਤੇ ਇੰਟੈਲੈਕਚੁਅਲ ਪ੍ਰਾਪਰਟੀ ਰਾਈਟਸ ਪੇਟੈਂਟ ਪ੍ਰੋਟੈਸ਼ਨ ਕਾਪੀਰਾਈਟ ਪ੍ਰੋਟੈਕਸ਼ਨ ਤਹਿਤ ਸੁਰੱਖਿਆ ’ਚ ਹੈ, ਜਿਸ ਵਿਚ 2 ਹਜ਼ਾਰ ਤੋਂ ਵੱਧ ਲੋਕਾਂ ਦਾ ਸਫ਼ਲ ਇਲਾਜ ਕੀਤਾ ਗਿਆ ਹੈ।
ਇਸ ਐਪ ਨੂੰ ਮੋਬਾਇਲ ’ਚ ਡਾਊਨਲੋਡ ਕਰਕੇ ਜਾਂ ਕੰਪਿਊਟਰ ਆਧਾਰਿਤ ਵਿੰਡੋ ਸਿਸਟਮ ਰਾਹੀਂ ਖੋਲ੍ਹਿਆ ਜਾਂਦਾ ਹੈ। 30 ਸੈਕਿੰਡਾਂ ਦੀ ਆਪਣੀ ਆਵਾਜ਼ ਰਿਕਾਰਡ ਕਰਨ ਤੋਂ ਬਾਅਦ ਇਸ ਰਾਹੀਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਪੂਰੇ ਸਰੀਰ ਦੀ ਜਾਂਚ ਕੀਤੀ ਜਾਂਦੀ ਹੈ। ਸਰੀਰ ਦੇ ਵੱਖ-ਵੱਖ ਅੰਗਾਂ ਦੀ ਸਥਿਤੀ ਬਾਰੇ ਗ੍ਰੇਡਿੰਗ, ਰਿਪੋਰਟ ਵਿਚ ਆਉਂਦੀ ਹੈ, ਜੋ ਕਿਸੇ ਅੰਗ ਦੇ ਮਜ਼ਬੂਤ ਜਾਂ ਕਮਜ਼ੋਰ ਹੋਣ ਦਾ ਸੰਕੇਤ ਦਿੰਦੀ ਹੈ। ਐਪ ਵਿਚ ਕਈ ਕਿਸਮਾਂ ਦੇ ਟੈਸਟਾਂ ਦਾ ਵੀ ਸੁਝਾਅ ਦਿੱਤਾ ਜਾਂਦਾ ਹੈ ਅਤੇ ਵਿਸ਼ੇਸ਼ ਬੀਮਾਰੀ ਦੇ ਮਾਹਿਰ ਡਾਕਟਰ ਤੋਂ ਸਲਾਹ ਲੈਣ ਲਈ ਕਿਹਾ ਜਾਂਦਾ ਹੈ ਮਤਲਬ ਘਰ ਬੈਠੇ ਕੋਈ ਵਿਅਕਤੀ ਇਸ ਐਪ ਰਾਹੀਂ ਆਪਣੀ ਸਰੀਰਕ ਸਥਿਤੀ ਬਾਰੇ ਨਾ ਸਿਰਫ ਜਾਣਕਾਰੀ ਲੈ ਸਕਦਾ ਹੈ, ਸਗੋਂ ਆਪਣਾ ਇਲਾਜ ਖ਼ੁਦ ਵੀ ਕਰ ਸਕਦਾ ਹੈ, ਅੱਧਾ ਡਾਕਟਰ ਬਣ ਸਕਦਾ ਹੈ। ਇਸ ਖੋਜ ਨੂੰ ਪੇਟੈਂਟ ਕਰਵਾਉਣ ਲਈ ਫਾਈਲ ਭੇਜ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਜਲੰਧਰ 'ਚ ਸ਼ੀਤਲ ਵਿਜ, ਮਸ਼ਹੂਰ ਕਾਰੋਬਾਰੀ ਚੰਦਰਸ਼ੇਖਰ ਅਗਰਵਾਲ ਦੇ ਘਰਾਂ 'ਚ ਆਮਦਨ ਟੈਕਸ ਵਿਭਾਗ ਦੀ ਰੇਡ ਜਾਰੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਨੇ ਕਰ ਦਿੱਤਾ ਅਹਿਮ ਐਲਾਨ, ਆਖ਼ੀਆਂ ਇਹ ਗੱਲਾਂ
NEXT STORY