ਬਿਲਗਾ/ਗੁਰਾਇਆ (ਮੁਨੀਸ਼)- ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਬਿਲਗਾ ਵਿਖੇ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੇ ਕੰਮ ਕਰਵਾਏ ਜਾ ਰਹੇ ਹਨ। ਪਿੰਡ ’ਚ ਸੀਵਰੇਜ ਵਿਭਾਗ ਵੱਲੋਂ ਸੀਵਰੇਜ ਦੇ ਪਾਈਪ ਪਾਉਣ ਲਈ ਖੁਦਾਈ ਦਾ ਕੰਮ ਠੇਕੇਦਾਰ ਨੂੰ ਦਿੱਤਾ ਹੈ। ਇਹ ਸੀਵਰੇਜ ਲੱਗਭਗ 14 ਫੁੱਟ ਡੂੰਘਾ ਪਾਇਆ ਜਾ ਰਿਹਾ ਹੈ, ਜਿੱਥੇ ਵੀ ਸੀਵਰੇਜ ਦੇ ਕੰਮ ਜਾਂ ਹੋਰ ਖੁਦਾਈ ਦੇ ਕੰਮ ਨੂੰ ਕੀਤਾ ਜਾਂਦਾ ਹੈ ਤਾਂ ਉਸ ਥਾਂ ਤੇ ਵੱਖ-ਵੱਖ ਕੰਪਨੀਆਂ, ਜਿਨ੍ਹਾਂ ਦੇ ਨੈੱਟ ਜਾ ਹੋਰ ਤਾਰਾਂ ਅੰਡਰਗਰਾਊਂਡ ਪਾਈਆਂ ਗਈਆਂ ਹਨ, ਉਨ੍ਹਾਂ ਦੇ ਅਧਿਕਾਰੀ ਜਾਂ ਮੁਲਾਜ਼ਮ ਆਪਣੀਆਂ ਤਾਰਾਂ ਨੂੰ ਬਚਾਉਣ ਜਾਂ ਉਸ ਦੀ ਰਿਪੇਅਰ ਲਈ ਮੌਕੇ ’ਤੇ ਮੌਜੂਦ ਹੁੰਦੇ ਹਨ।
ਇਸੇ ਹੀ ਤਰ੍ਹਾਂ ਬੀ. ਐੱਸ. ਐੱਨ. ਐੱਲ. ਕੰਪਨੀ ਦੀਆਂ ਤਾਰਾਂ, ਜਿਸ ਥਾਂ ’ਤੇ ਖੁਦਾਈ ਦਾ ਕੰਮ ਚੱਲ ਰਿਹਾ ਸੀ, ਉਸ ਥਾਂ ’ਤੇ ਜੇ.ਸੀ.ਬੀ. ਮਸ਼ੀਨ ਦੀ ਬਕਟ ਲੱਗਣ ਨਾਲ ਖਰਾਬ ਹੋ ਗਈ ਸੀ, ਜਿਸ ਦੀ ਰਿਪੇਅਰ ਕਰਨ ਲਈ ਇਕ ਨੌਜਵਾਨ ਸੈਮੂਅਲ ਉਰਫ ਗੋਰੀ, (25) 14 ਫੁੱਟ ਟੋਏ ’ਚ ਵੜਿਆ ਹੋਇਆ ਸੀ, ਜਿਸ ਕੋਲ ਕੋਈ ਵੀ ਸੇਫਟੀ ਉਪਕਰਣ ਨਹੀਂ ਸੀ ਤੇ ਨਾ ਹੀ ਕੰਪਨੀ ਜਾਂ ਠੇਕੇਦਾਰ ਵੱਲੋਂ ਉਸ ਨੂੰ ਸੇਫਟੀ ਲਈ ਕੋਈ ਚੀਜ਼ ਦਿੱਤੀ ਗਈ ਸੀ, ਜਿਸ ਉੱਪਰ ਮਿੱਟੀ ਦੀ ਢਿੱਗ ਡਿੱਗਣ ਕਾਰਨ ਉਹ ਮਿੱਟੀ ਹੇਠਾਂ ਦੱਬ ਗਿਆ, ਜਿਸ ਕਾਰਨ ਉਸ ਦੀ ਦਰਦਨਾਕ ਮੌਤ ਹੋ ਗਈ।
ਪਰਿਵਾਰਕ ਮੈਂਬਰਾਂ ਤੇ ਵੱਖ ਵੱਖ ਜਥੇਬੰਦੀਆਂ ਦਾ ਇਕੱਠ ਬਿਲਗਾ ਥਾਣੇ ’ਚ ਹੋਇਆ, ਜਿਨ੍ਹਾਂ ਦੱਸਿਆ ਕਿ ਨੌਜਵਾਨ ਲੜਕੇ ਦੀ ਮੌਤ ਤੋਂ ਬਾਅਦ ਨਾ ਤਾਂ ਕੰਪਨੀ ਦੇ ਅਧਿਕਾਰੀਆਂ ਵੱਲੋਂ ਨਾ ਹੀ ਸੀਵਰੇਜ ਵਿਭਾਗ ਵੱਲੋਂ ਕਿਸੇ ਹੋਰ ਸਰਕਾਰੀ ਅਧਿਕਾਰੀ ਨੇ ਪਰਿਵਾਰ ਦੇ ਦੁੱਖ ’ਚ ਹਾਅ ਦਾ ਨਾਅਰਾ ਨਹੀਂ ਮਾਰਿਆ। ਉੱਥੇ ਹੀ ਮ੍ਰਿਤਕ ਨੌਜਵਾਨ ਦੇ ਸਾਥੀ ਨੇ ਦੱਸਿਆ ਕਿ ਉਹ ਮੌਕੇ ’ਤੇ ਮੌਜੂਦ ਸੀ, ਜਿਸ ਨੇ ਸੈਮੂਅਲ ਨੂੰ ਬਚਾਉਣ ਲਈ ਕਾਫੀ ਜੱਦੋ-ਜਹਿਦ ਕੀਤੀ। ਉਸ ਨੇ ਦੱਸਿਆ ਕਿ ਜਦੋਂ ਮਿੱਟੀ ਦੀ ਢਿੱਗ ਸੈਮੂਅਲ ’ਤੇ ਡਿੱਗੀ ਤਾਂ ਉਸ ਨੇ ਸੀਵਰੇਜ ਦਾ ਕੰਮ ਕਰ ਰਹੇ ਜੇ.ਸੀ.ਬੀ. ਮਸ਼ੀਨ ਦੇ ਆਪ੍ਰੇਟਰ ਨੂੰ ਕਿਹਾ ਕਿ ਉਹ ਜੇ.ਸੀ.ਬੀ. ਨਾਲ ਮਿੱਟੀ ਨੂੰ ਕੱਢ ਦੇਵੇ ਤਾਂ ਜੋ ਉਸ ਦਾ ਸਾਥੀ ਬਚ ਜਾਵੇ ਪਰ ਉਸ ਨੇ ਇਹ ਕਹਿ ਕੇ ਆਪਣਾ ਪੱਲਾ ਝਾੜ ਦਿੱਤਾ ਕਿ ਜੇ.ਸੀ.ਬੀ. ਦੀ ਬਕਟ ਲੱਗਣ ਨਾਲ ਨੌਜਵਾਨ ਦੀ ਮੌਤ ਹੋ ਸਕਦੀ ਹੈ।
ਇਹ ਖ਼ਬਰ ਵੀ ਪੜ੍ਹੋ - ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਮਾਸੂਮ ਬੱਚੀਆਂ ਨਾਲ ਕੀਤਾ ਸ਼ਰਮਨਾਕ ਕਾਰਾ! ਹੈਰਾਨ ਕਰੇਗਾ ਪੂਰਾ ਮਾਮਲਾ
ਉਪਰੰਤ ਉਹ ਖੁਦ 14 ਫੁੱਟ ਡੂੰਘੇ ਟੋਏ ’ਚ ਉਤਰਿਆ ਤੇ ਕਈਆਂ ਦੀ ਮਦਦ ਨਾਲ ਉਸ ਨੇ ਆਪਣੇ ਸਾਥੀ ਨੂੰ ਕਾਫੀ ਜੱਦੋ-ਜਹਿਦ ਤੋਂ ਬਾਅਦ ਮਿੱਟੀ ’ਚੋਂ ਬਾਹਰ ਕੱਢਿਆ ਤੇ ਮੋਟਰਸਾਈਕਲ ’ਤੇ ਹੀ ਸਿਵਲ ਹਸਪਤਾਲ ਬਿਲਗਾ ਲੈ ਕੇ ਗਿਆ ਪਰ ਉੱਥੇ ਉਸ ਨੂੰ ਕੋਈ ਡਾਕਟਰ ਨਹੀਂ ਮਿਲਿਆ। ਇਕ ਮਹਿਲਾ ਡਾਕਟਰ ਹੀ ਮੌਕੇ ’ਤੇ ਮੌਜੂਦ ਸੀ, ਜਿਸ ਨੇ ਕਹਿ ਦਿੱਤਾ ਕਿ ਉਸ ਦੇ ਸਾਥੀ ਦੀ ਮੌਤ ਹੋ ਚੁੱਕੀ ਹੈ। ਉਸ ਨੇ ਦੱਸਿਆ ਕਿ ਮੌਕੇ ’ਤੇ ਖੜ੍ਹੇ ਲੋਕ ਤਮਾਸ਼ਬੀਨ ਬਣ ਕੇ ਦੇਖਦੇ ਰਹੇ। ਕਿਸੇ ਨੇ ਵੀ ਉਸ ਦੀ ਮਦਦ ਨਹੀਂ ਕੀਤੀ। ਉੱਥੇ ਹੀ ਜਥੇਬੰਦੀਆ ਨੇ ਮੰਗ ਕੀਤੀ ਹੈ ਕਿ ਕੰਪਨੀ ਦੇ ਮਾਲਕ ਤੇ ਇੰਜੀਨੀਅਰ ’ਤੇ ਪਰਚਾ ਦਰਜ ਕੀਤਾ ਜਾਵੇ, ਜਿਨ੍ਹਾਂ ਦੀ ਅਣਗਹਿਲੀ ਕਾਰਨ ਇਹ ਹਾਦਸਾ ਵਾਪਰਿਆ ਹੈ।
ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਦੇ ਪਰਿਵਾਰ ਨੂੰ 50 ਲੱਖ ਮਾਈਕ ਸਹਾਇਤਾ ਤੇ ਇਕ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਦ ਤੱਕ ਪਰਿਵਾਰ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਮ੍ਰਿਤਕ ਨੌਜਵਾਨ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ। ਸੋਮਵਾਰ ਨੂੰ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਅੱਜ ਦੇ ਇਕੱਠ ਦੀ ਅਗਵਾਈ ਪੇਂਡੂ ਮਜ਼ਦੂਰ ਯੂਨੀਅਨ, ਕਿਰਤੀ ਕਿਸਾਨ ਯੂਨੀਅਨ, ਪਿੰਡ ਉਮਰਪੁਰ ਕਲਾਂ ਦੀ ਗ੍ਰਾਮ ਪੰਚਾਇਤ ਨੇ ਕੀਤੀ। ਵਰਨਣਯੋਗ ਹੈ ਕਿ ਮ੍ਰਿਤਕ ਨੌਜਵਾਨ ਸੈਮੂਅਲ ਉਰਫ ਗੋਰੀ ਪਿੰਡ ਉਮਰਪੁਰ ਕਲਾਂ ਦਾ ਰਹਿਣ ਵਾਲਾ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੁਰਦੁਆਰਾ ਸਾਹਿਬ 'ਚ ਗ੍ਰੰਥੀ ਨੇ ਮਾਸੂਮ ਬੱਚੀਆਂ ਨਾਲ ਕੀਤਾ ਸ਼ਰਮਨਾਕ ਕਾਰਾ! ਹੈਰਾਨ ਕਰੇਗਾ ਪੂਰਾ ਮਾਮਲਾ
NEXT STORY