ਮਾਨਸਾ, (ਜੱਸਲ)- 2013 'ਚ ਵਾਪਰੇ ਸੜਕ ਹਾਦਸੇ 'ਚ ਹੋਈ ਇਕ ਔਰਤ ਦੀ ਮੌਤ ਸਬੰਧੀ ਦਰਜ ਮਾਮਲੇ ਦੀ ਸੁਣਵਾਈ ਕਰਦਿਆਂ ਜ਼ਿਲਾ ਮਾਨਸਾ ਦੀ ਇਕ ਅਦਾਲਤ ਨੇ ਇਕ ਵਾਹਨ ਚਾਲਕ ਨੂੰ ਦੋਸ਼ੀ ਮੰਨਦੇ ਹੋਏ ਉਸ ਨੂੰ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ। ਜਾਣਕਾਰੀ ਅਨੁਸਾਰ 18 ਦਸੰਬਰ 2013 ਦੀ ਸਵੇਰ ਪਿੰਡ ਚਕੇਰੀਆਂ ਲਾਗੇ ਵਾਪਰੇ ਇਕ ਸੜਕ ਹਾਦਸੇ 'ਚ ਭਾਈ ਬਹਿਲੋ ਪਬਲਿਕ ਸਕੂਲ ਵਿਖੇ ਪੜ੍ਹਾਉਂਦੀ ਅਧਿਆਪਕਾ ਮਨਕੀਰਤ ਕੌਰ ਪਤਨੀ ਯਾਦਵਿੰਦਰ ਸਿੰਘ ਵਾਸੀ ਮਾਨਸਾ ਦੀ ਮੌਤ ਹੋ ਗਈ ਸੀ, ਇਸ ਸਬੰਧੀ ਥਾਣਾ ਸਦਰ ਮਾਨਸਾ ਦੀ ਪੁਲਸ ਨੇ ਮ੍ਰਿਤਕਾ ਦੇ ਸਹੁਰੇ ਬਿਕਰਮਜੀਤ ਸਿੰਘ ਦੇ ਬਿਆਨਾਂ 'ਤੇ ਪੀਟਰ ਰੇਹੜਾ ਚਾਲਕ ਬੂਟਾ ਸਿੰਘ ਪੁੱਤਰ ਮਿੱਠੂ ਸਿੰਘ ਵਾਸੀ ਪਿੰਡ ਅਤਲਾ ਖੁਰਦ, ਜ਼ਿਲਾ ਮਾਨਸਾ ਦੇ ਖਿਲਾਫ਼ ਮਾਮਲਾ ਨੰ. 122 ਦਰਜ ਕਰ ਕੇ ਸੁਣਵਾਈ ਦੇ ਲਈ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਇਸ ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਏ. ਸੀ. ਜੇ. ਐੱਮ. ਮਾਨਸਾ ਮੈਡਮ ਮਨੀਲਾ ਚੁੱਘ ਦੀ ਅਦਾਲਤ ਨੇ ਬੂਟਾ ਸਿੰਘ ਨੂੰ ਦੋਸ਼ੀ ਮੰਨਦੇ ਹੋਏ ਉਸ ਨੂੰ 2 ਸਾਲ ਦੀ ਸਜ਼ਾ ਦਾ ਫ਼ੈਸਲਾ ਸੁਣਾਇਆ ਹੈ।
24 ਲੱਖ ਦੇ ਪੁਰਾਣੇ ਡਸਟਬਿਨ ਹੋਏ ਚੋਰੀ, ਹੁਣ ਨਵੇਂ ਲਾ ਰਿਹਾ ਨਿਗਮ
NEXT STORY