ਦੀਨਾਨਗਰ (ਹਰਜਿੰਦਰ ਗੋਰਾਇਆ) : ਦੀਨਾਨਗਰ ਕਸਬਾ ਅਵਾਂਖਾ ਨੇੜੇ ਇਕ ਪੈਟਰੋਲ ਪੰਪ ਦੇ ਬਾਥਰੂਮ ਵਿਚੋਂ ਇਕ ਨੌਜਵਾਨ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਲਾਸ਼ ਮਿਲਣ ਕਾਰਨ ਪੂਰੇ ਇਲਾਕੇ ਅੰਦਰ ਸਨਸਨੀ ਫੈਲ ਗਈ। ਜਾਣਕਾਰੀ ਅਨੁਸਾਰ ਨੌਜਵਾਨ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੀਨਾਨਗਰ ਤੋਂ ਬਹਿਰਾਮਪੁਰ ਵਾਲੀ ਸਾਈਡ ਨੂੰ ਆ ਰਿਹਾ ਸੀ ਅਤੇ ਜਦੋਂ ਇਹ ਪਿੰਡ ਅਵਾਂਖਾ ਨੇੜੇ ਪਹੁੰਚਿਆ ਤਾਂ ਇਸ ਵੱਲੋਂ ਆਪਣਾ ਮੋਟਰਸਾਈਕਲ ਪੈਟਰੋਲ ਪੰਪ 'ਤੇ ਖੜ੍ਹਾ ਕਰਕੇ ਅਚਾਨਕ ਬਾਥਰੂਮ ਵਿਚ ਵੜ ਗਿਆ। ਕਰੀਬ ਅੱਧੇ ਘੰਟੇ ਤੱਕ ਜਦੋਂ ਨੌਜਵਾਨ ਬਾਹਰ ਨਾ ਆਇਆ ਤਾਂ ਪੈਟਰੋਲ ਪੰਪ ਦੇ ਮੁਲਾਜ਼ਮਾਂ ਵੱਲੋਂ ਬਾਥਰੂਮ ਦਾ ਦਰਵਾਜ਼ਾ ਖੜਕਾਇਆ ਪਰ ਬਾਥਰੂਮ ਦਾ ਦਰਵਾਜ਼ਾ ਨਹੀਂ ਖੋਲਿਆ ਗਿਆ ਜਦ ਪੰਪ ਦੇ ਮੁਲਾਜ਼ਮਾਂ ਵੱਲੋਂ ਰੋਸ਼ਨਦਾਨ ਰਾਹੀਂ ਅੰਦਰ ਝਾਤੀ ਮਾਰੀ ਗਈ ਤਾਂ ਨੌਜਵਾਨ ਹੇਠਾਂ ਡਿੱਗਿਆ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ 'ਚ ਤਾਰ-ਤਾਰ ਹੋਏ ਰਿਸ਼ਤੇ, ਜਿਸ ਪਿਓ ਨੇ ਦੁਨੀਆ ਵਿਖਾਈ ਪੁੱਤ ਨੇ ਉਸੇ ਨੂੰ ਦਿੱਤੀ ਰੂਹ ਕੰਬਾਊ ਮੌਤ
ਇਸ ਦੌਰਾਨ ਬਾਥਰੂਮ ਦਾ ਦਰਵਾਜ਼ਾ ਤੋੜ ਕੇ ਨੌਜਵਾਨ ਨੂੰ ਬਾਹਰ ਕੱਢਿਆ ਗਿਆ ਤਾਂ ਇਹ ਨੌਜਵਾਨ ਮ੍ਰਿਤਕ ਪਾਇਆ ਗਿਆ। ਇਸ ਸਬੰਧੀ ਜਦੋਂ ਦੀਨਾਨਗਰ ਪੁਲਸ ਨੂੰ ਸੂਚਿਤ ਕੀਤਾ ਤਾਂ ਪੁਲਸ ਮੁਲਾਜ਼ਮਾਂ ਵੱਲੋਂ ਆ ਕੇ ਜਦੋਂ ਨੌਜਵਾਨ ਦੀ ਤਲਾਸ਼ੀ ਲਈ ਗਈ ਤਾਂ ਉਸ ਦੀ ਜੇਬ੍ਹ ਵਿਚੋਂ ਇਕ ਕਾਗਜ਼ 'ਤੇ ਜਗਮੀਤ ਸਿੰਘ (25)ਪੁੱਤਰ ਸੁਲੱਖਣ ਸਿੰਘ ਪਿੰਡ ਨਡਾਲਾ ਡਾਕਖਾਨਾ ਦੋਰਾਂਗਲਾ ਲਿਖਿਆ ਹੋਇਆ ਮਿਲਿਆ। ਉਧਰ ਇਸ ਸਬੰਧੀ ਜਦੋਂ ਥਾਣਾ ਮੁਖੀ ਦੀਨਾਨਗਰ ਅਜਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲਿਆ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਪੋਸਟਮਾਰਟਮ ਲਈ ਭੇਜ ਦਿੱਤਾ। ਜੋ ਵੀ ਪੋਸਟਮਾਰਟਮ ਦੀ ਰਿਪੋਰਟ ਆਏਗੀ ਉਸ ਦੇ ਅਧਾਰ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਉਧਰ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਨੌਜਵਾਨ ਨਸ਼ਾ ਕਰਨ ਦਾ ਆਦੀ ਸੀ। ਜ਼ਿਕਰਯੋਗ ਹੈ ਕਿ ਹਲਕਾ ਦੀਨਾ ਨਗਰ ਅਧੀਨ ਇਲਾਕੇ ਅੰਦਰ ਨਸ਼ੇ ਦਾ ਕਾਰੋਬਾਰ ਪੂਰੇ ਧੜੱਲੇ ਨਾਲ ਚੱਲ ਰਿਹਾ ਹੈ ਪਹਿਲਾਂ ਵੀ ਕਈ ਨੌਜਵਾਨ ਇਸ ਨਸ਼ੇ ਦੀ ਲਪੇਟ ਵਿਚ ਆਉਣ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ।
ਇਹ ਵੀ ਪੜ੍ਹੋ : ਨੈੱਟ ਤੋਂ ਡਾਊਨਲੋਡ ਕਰਕੇ ਦੇਖੀ ਫ਼ਿਲਮ, ਪੰਜਾਬ ਪੁਲਸ ਨੇ ਕਰ 'ਤਾ ਪਰਚਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੁਲਸ ਹਿਰਾਸਤ ’ਚੋਂ ਵਿਅਕਤੀ ਨੂੰ ਭਜਾਉਣ ਦੇ ਦੋਸ਼ ’ਚ 15 ਖ਼ਿਲਾਫ਼ ਮਾਮਲਾ ਦਰਜ
NEXT STORY