ਮੋਗਾ(ਪਵਨ ਗਰੋਵਰ)— ਮੋਗਾ ਜ਼ਿਲੇ ਦੇ ਥਾਣਾ ਬੱਧਨੀ ਕਲਾਂ ਅਧੀਨ ਪੈਂਦੇ ਬੌਦੇ 'ਤੇ ਸਥਿਤ ਪੈਟਰੋਲ ਪੰਪ 'ਤੇ ਕੰਮ ਕਰਦੇ ਮੈਨੇਜਰ ਵੱਲੋਂ ਦੋ ਲੱਖ ਰੁਪਏ ਲੈ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੱਧਨੀ ਕਲਾਂ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਸਾਨ ਫਿਲਿੰਗ ਸਟੇਸ਼ਨ ਦੇ ਮਾਲਕ ਭਜਨ ਸਿੰਘ ਨੇ ਦੋਸ਼ ਲਗਾਇਆ ਕਿ ਉਹ ਘਰੇਲੂ ਕੰਮ ਹੋਣ ਕਰਕੇ 3 ਦਿਨਾਂ ਤੋਂ ਪੈਟਰੋਲ ਪੰਪ ਨਹੀਂ ਗਿਆ ਸੀ ਅਤੇ ਉਸ ਦੀ ਗੈਰ ਹਾਜ਼ਰੀ 'ਚ ਪੰਪ 'ਤੇ ਕੰਮ ਕਰਦਾ ਮੈਨੇਜਰ ਬਲਵੀਰ ਸਿੰਘ ਪੈਟਰੋਲ ਪੰਪ ਦਾ ਦੋ ਲੱਖ ਰੁਪਏ ਦਾ ਕੈਸ਼ ਲੈ ਕੇ ਫਰਾਰ ਹੋ ਗਿਆ। ਇਸ ਸਬੰਧੀ ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਮੈਨੇਜਰ ਬਲਵੀਰ ਸਿੰਘ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਬਕਾਰੀ ਨੀਤੀ ਦੀ ਮਨਜ਼ੂਰੀ ਕਾਰਨ ਸਿੱਧੂ ਨਾਰਾਜ਼ ਪਰ ਕੈਪਟਨ ਖਾਮੋਸ਼!
NEXT STORY