ਜ਼ੀਰਕਪੁਰ (ਅਸ਼ਵਨੀ) : ਜ਼ੀਰਕਪੁਰ ਦੀ ਸਥਾਨਕ ਨਗਰ ਕੌਂਸਲ ਨੇ ਵੀ.ਆਈ.ਪੀ. ਰੋਡ 'ਤੇ 6 ਨਾਜਾਇਜ਼ ਇਮਾਰਤਾਂ ਨੂੰ ਇੱਕੋ ਸਮੇਂ ਸੀਲ ਕਰ ਦਿੱਤਾ। ਪ੍ਰਸ਼ਾਸਨ ਹੁਣ ਤੱਕ ਕੁੱਲ 9 ਜਾਇਦਾਦਾਂ ਨੂੰ ਸੀਲ ਕਰ ਚੁੱਕਾ ਹੈ। ਇਹ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਦੇ ਈ.ਓ. ਅਸ਼ੋਕ ਪਠਾਰੀਆ ਨੇ ਦੱਸਿਆ ਕਿ ਵੀ.ਆਈ.ਪੀ. ਰੋਡ ’ਤੇ ਜ਼ਮੀਨ ਮਾਲਕਾਂ ਵੱਲੋਂ ਮਕਾਨਾਂ ਦਾ ਨਕਸ਼ਾ ਪਾਸ ਕਰਵਾਇਆ ਗਿਆ ਸੀ ਪਰ ਜ਼ਮੀਨ ਮਾਲਕਾਂ ਨੇ ਮਕਾਨ ਦੀ ਥਾਂ ’ਤੇ ਬਹੁਮੰਜ਼ਿਲਾ ਇਮਾਰਤ ਬਣਾ ਕੇ ਉਸ ਨੂੰ ਪੇਇੰਗ ਗੈਸਟ ਬਣਾ ਦਿੱਤਾ ਹੈ।
ਮਾਮਲੇ ਦਾ ਪਤਾ ਲੱਗਣ 'ਤੇ ਜ਼ਮੀਨ ਮਾਲਕ ਨੂੰ ਨੋਟਿਸ ਜਾਰੀ ਕੀਤੇ ਗਏ ਸਨ, ਜਿਸ ਨੂੰ ਨਜ਼ਰਅੰਦਾਜ਼ ਕਰਦਿਆਂ ਜ਼ਮੀਨ ਮਾਲਕ ਨੇ ਇਹ ਗ਼ੈਰ-ਕਾਨੂੰਨੀ ਕੰਮ ਜਾਰੀ ਰੱਖਿਆ ਤੇ ਹੁਣ ਪ੍ਰਸ਼ਾਸਨ ਵੱਲੋਂ ਉਸ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਨੂੰ ਸੀਲ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ
ਜਾਣਕਾਰੀ ਅਨੁਸਾਰ ਵੀ.ਆਈ.ਪੀ. ਰੋਡ 'ਤੇ ਅੱਧੀ ਦਰਜਨ ਜਾਇਦਾਦਾਂ ਨੂੰ ਸੀਲ ਕਰਨ ਲਈ ਈ.ਓ. ਅਸ਼ੋਕ ਪਠਾਰੀਆ ਦੀ ਅਗਵਾਈ ਹੇਠ ਏ.ਐੱਮ.ਈ. ਸੁਖਵਿੰਦਰ ਸਿੰਘ ਇੰਸਪੈਕਟਰ ਸ਼ਿਵਾਨੀ ਬਾਂਸਲ ਸਣੇ ਇਨਕ੍ਰੋਚਮੈਂਟ ਵਿੰਗ ਪਹੁੰਚਿਆ। ਇੱਥੇ ਪਹੁੰਚ ਕੇ ਅਧਿਕਾਰੀਆਂ ਨੇ ਇਮਾਰਤਾਂ ਦੀ ਨਿਸ਼ਾਨਦੇਹੀ ਕੀਤੀ ਤੇ ਇਕ ਤੋਂ ਬਾਅਦ ਇਕ ਕੁੱਲ 6 ਇਮਾਰਤਾਂ ਨੂੰ ਸੀਲ ਕਰਨ ਦੀ ਕਾਰਵਾਈ ਕੀਤੀ।
ਫੋਟੋਗ੍ਰਾਫੀ ਕਰਦਿਆਂ ਅਧਿਕਾਰੀਆਂ ਦੀ ਟੀਮ ਸਾਰਾ ਰਿਕਾਰਡ ਆਪਣੇ ਨਾਲ ਲੈ ਗਈ। ਪ੍ਰਸ਼ਾਸਨ ਵੱਲੋਂ ਜਿਨ੍ਹਾਂ ਜਾਇਦਾਦਾਂ ਨੂੰ ਸੀਲ ਕੀਤਾ ਗਿਆ ਸੀ, ਉਹ ਵੀ.ਆਈ.ਪੀ. ਰੋਡ ਤੋਂ ਡੀ.ਪੀ.ਐੱਸ. ਸਕੂਲ ਨੂੰ ਜਾਣ ਵਾਲੀ ਸੜਕ ਹੈ, ਜਿੱਥੇ ਜ਼ਮੀਨ ਮਾਲਕਾਂ ਨੇ ਮਕਾਨ ਬਣਾਉਣ ਲਈ ਢਾਈ ਮੰਜ਼ਿਲ ਵਾਲਾ ਨਕਸ਼ਾ ਪਾਸ ਕਰਵਾਇਆ ਸੀ ਪਰ ਉਨ੍ਹਾਂ ਬਹੁ-ਮੰਜ਼ਿਲਾ ਇਮਾਰਤਾਂ ਬਣਾਈਆਂ, ਜਿਸ ਅੰਦਰ ਇਕ ਦਰਜਨ ਤੋਂ ਵੱਧ ਛੋਟੇ ਕਮਰੇ ਬਣਾ ਕੇ ਪੇਇੰਗ ਗੈਸਟ ਬਣਾਉਣ ਦੀ ਕਾਰਵਾਈ ਨੂੰ ਅੰਜਾਮ ਦੇ ਦਿੱਤਾ। ਦੂਜੇ ਪਾਸੇ ਪ੍ਰਸ਼ਾਸਨ ਦੀ ਕਾਰਵਾਈ ਕੁਝ ਘੰਟਿਆਂ ਤੱਕ ਜਾਰੀ ਰਹੀ ਤੇ ਜਦੋਂ ਤੱਕ ਪ੍ਰਸ਼ਾਸਨ ਦੀ ਕਾਰਵਾਈ ਜਾਰੀ ਰਹੀ, ਸਾਰਾ ਇਲਾਕਾ ਛਾਉਣੀ ’ਚ ਤਬਦੀਲ ਹੋ ਗਿਆ।
ਇਹ ਵੀ ਪੜ੍ਹੋ- ਇਕ ਵਾਰ ਫ਼ਿਰ ਦਹਿਲ ਗਿਆ ਪੰਜਾਬ, ਸਾਬਕਾ ਇੰਸਪੈਕਟਰ ਦਾ ਗੋਲ਼ੀਆਂ ਮਾਰ ਕੇ ਕੀਤਾ ਕ/ਤਲ
ਜ਼ੀਰਕਪੁਰ ਵਿਚ ਜ਼ਿਆਦਾਤਰ ਲੋਕ ਅਜਿਹੇ ਹਨ, ਜੋ ਮਕਾਨਾਂ ਦਾ ਨਕਸ਼ਾ ਪਾਸ ਕਰਵਾ ਕੇ ਉਨ੍ਹਾਂ ਦੀ ਥਾਂ ਵਪਾਰਕ ਗਤੀਵਿਧੀਆਂ ਨੂੰ ਅੰਜਾਮ ਦੇਣ ਲੱਗਦੇ ਹਨ। ਵੀ.ਆਈ.ਪੀ. ਰੋਡ 'ਤੇ ਜਿਨ੍ਹਾਂ 6 ਇਮਾਰਤਾਂ ਨੂੰ ਸੀਲ ਕੀਤਾ ਗਿਆ ਹੈ, ਉਨ੍ਹਾਂ ਦੇ ਨਕਸ਼ੇ 2018 ਤੋਂ ਲੈ ਕੇ 2024 ਤੱਕ ਛੇ ਸਾਲਾਂ ’ਚ ਪਾਸ ਕਰਵਾਏ ਗਏ ਪਰ ਜ਼ਮੀਨ ਮਾਲਕ ਨੇ ਰਿਹਾਇਸ਼ੀ ਨਕਸ਼ਾ ਪਾਸ ਕਰਵਾ ਕੇ ਉੱਥੇ ਪੇਇੰਗ ਗੈਸਟ ਤਿਆਰ ਕਰਵਾ ਲਏ, ਜਿਸ ਕਾਰਨ ਪ੍ਰਸ਼ਾਸਨ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਨਾਜਾਇਜ਼ ਉਸਾਰੀਆਂ ਕਰਨ ਵਾਲਿਆਂ ਖ਼ਿਲਾਫ਼ ਪ੍ਰਸ਼ਾਸਨ ਦੀ ਇਹ ਕਾਰਵਾਈ ਹਰ ਸਮੇਂ ਜਾਰੀ ਰਹੇਗੀ।
-ਅਸ਼ੋਕ ਪਠਾਰੀਆ, ਈ.ਓ., ਜ਼ੀਰਕਪੁਰ ਨਗਰ ਕੌਂਸਲ।
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਨਾਲ ਲੱਗਦੇ ਜ਼ੀਰਕਪੁਰ ਸ਼ਹਿਰ ਨੂੰ ਭੂ-ਮਾਫ਼ੀਆ ਨਾਲ ਜੁੜੇ ਲੋਕਾਂ ਵੱਲੋਂ ਪੈਸਿਆਂ ਦੇ ਜ਼ੋਰ 'ਤੇ ਲੁੱਟਿਆ ਗਿਆ, ਜਿਸ ਦਾ ਨਤੀਜਾ ਹੈ ਕਿ ਅੱਜ ਇੱਥੇ ਰਹਿਣ ਵਾਲੇ ਲੋਕਾਂ ਨੂੰ ਬੁਨਿਆਦੀ ਢਾਂਚੇ ਦੀਆਂ ਸਹੂਲਤਾਂ ਦੇਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਜ਼ੀਰਕਪੁਰ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਸ਼ਲਾਘਾ ਕਰਦਾ ਹਾਂ, ਜਿਨ੍ਹਾਂ ਨੇ ਭੂ-ਮਾਫ਼ੀਆ ਦੀ ਇਸ ਚਾਲ ਨੂੰ ਕਾਮਯਾਬ ਨਹੀਂ ਹੋਣ ਦਿੱਤਾ। ਭਵਿੱਖ ’ਚ ਭੂ-ਮਾਫ਼ੀਆ ਅਜਿਹੀ ਕਾਰਵਾਈ ਤੋਂ ਸਬਕ ਸਿੱਖ ਕੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇਣ ਤੋਂ ਗੁਰੇਜ਼ ਕਰੇਗਾ।
-ਕੁਲਜੀਤ ਸਿੰਘ ਰੰਧਾਵਾ, ਵਿਧਾਇਕ, ਹਲਕਾ ਡੇਰਾਬਸੀ।
ਇਹ ਵੀ ਪੜ੍ਹੋ- ਚੰਡੀਗੜ੍ਹੀਆਂ ਨੂੰ ਅੱਜ ਪੂਰਾ ਦਿਨ ਆਫ਼ਤ, ਪੁਲਸ ਮੁਲਾਜ਼ਮਾਂ ਨੂੰ ਵੀ ਬਾਮੁਸ਼ੱਕਤ ਨਿਭਾਉਣੀ ਪਵੇਗੀ ਡਿਊਟੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਚੰਡੀਗੜ੍ਹੀਆਂ ਨੂੰ ਅੱਜ ਪੂਰਾ ਦਿਨ ਆਫ਼ਤ, ਪੁਲਸ ਮੁਲਾਜ਼ਮਾਂ ਨੂੰ ਵੀ ਬਾਮੁਸ਼ੱਕਤ ਨਿਭਾਉਣੀ ਪਵੇਗੀ ਡਿਊਟੀ
NEXT STORY