ਚੰਡੀਗੜ੍ਹ (ਪਾਲ) : ਇੱਥੇ ਪੀ. ਜੀ. ਆਈ. ਨਹਿਰੂ ਹਸਪਤਾਲ ਦੀ ਇਮਰਾਤ 50 ਸਾਲ ਤੋਂ ਵੀ ਪੁਰਾਣੀ ਹੋ ਚੁੱਕੀ ਹੈ। ਟੁੱਟੀਆਂ ਕੰਧਾਂ, ਵਾਰਡਾਂ ਦੀਆਂ ਕੰਧਾਂ 'ਚ ਦਰਾਰਾਂ ਅਤੇ ਕੋਨਿਆਂ 'ਚੋਂ ਰਿਸਦਾ ਪਾਣੀ, ਕੁਝ ਇਹੀ ਹਾਲਾਤ ਹਨ ਦੇਸ਼ ਦੇ ਮੁੱਖ ਮੈਡੀਕਲ ਸੰਸਥਾਨਾਂ 'ਚ ਇਕ ਵੱਖਰੀ ਪਛਾਣ ਰੱਖਣ ਵਾਲੇ ਪੀ. ਜੀ. ਆਈ. ਦੀ। ਪੀ. ਜੀ. ਆਈ. ਦਾ ਨਹਿਰੂ ਹਸਪਤਾਲ 9 ਸਾਲ ਤੋਂ ਰੈਨੋਵੇਸ਼ਨ ਦੀ ਉਡੀਕ 'ਚ ਹੈ। ਇੰਨੀ ਵੱਡੀ ਤੇ ਪੁਰਾਣੀ ਬਿਲਡਿੰਗ ਨੂੰ ਰੈਨੋਵੇਟ ਕਰਨ 'ਚ ਪਿਛਲੇ ਕਈ ਸਾਲ ਤੋਂ ਦਿੱਕਤਾਂ ਆ ਰਹੀਆਂ ਹਨ। ਕਈ ਵਾਰ ਟੈਂਡਰ ਕੱਢਣ ਦੇ ਬਾਵਜੂਦ ਕੋਈ ਵੀ ਕੰਪਨੀ ਇਸ ਨੂੰ ਰੈਨੋਵੇਟ ਨਹੀਂ ਕਰਨਾ ਚਾਹੁੰਦੀ ਪਰ ਜਲਦੀ ਹੀ ਨਹਿਰੂ ਹਸਪਤਾਲ ਦੇ ਰੈਨੋਵੇਸ਼ਨ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ। ਹਸਪਤਾਲ ਦੇ ਇੰਜੀਨਅਰਿੰਗ ਵਿਭਾਗ ਮੁਤਾਬਕ ਨਵੇਂ ਆਰਕੀਟੈਕਟ ਨੂੰ ਨਿਯੁਕਤ ਕਰ ਲਿਆ ਗਿਆ ਹੈ, ਜੋ ਦੇਖ ਰਹੇ ਹਨ ਕਿ ਹਸਪਤਾਲ ਨੂੰ ਕਿਸ ਤਰ੍ਹਾਂ ਰੈਨੋਵੇਟ ਕੀਤਾ ਜਾਵੇ। ਹਸਪਤਾਲ ਇੰਜੀਨੀਅਰਿੰਗ ਵਿਭਾਗ ਦੇ ਐੱਸ. ਐੱਚ. ਈ. ਪੀ. ਐੱਸ. ਸੈਣੀ ਮੁਤਾਬਕ ਰਿਪੇਅਰ ਵਰਕ ਨੂੰ ਲੈ ਕੇ ਉਨ੍ਹਾਂ ਨੇ ਇਸ ਵਾਰ ਯੋਜਨਾ ਬਣਾਈ ਹੈ ਕਿ ਇਸ ਨੂੰ 2-2 ਮਾਡਿਊਲ 'ਚ ਪੂਰਾ ਕੀਤਾ ਜਾਵੇਗਾ।
ਮਜੀਠੀਆ ਦਾ ਕੈਪਟਨ 'ਤੇ ਵੱਡਾ ਹਮਲਾ, ਘਟੀਆ ਤੇ ਨੀਵੀ ਸੋਚ ਦਾ ਦੱਸਿਆ ਮਾਲਕ
NEXT STORY