ਚੰਡੀਗੜ੍ਹ (ਸੁਸ਼ੀਲ) : ਪੀ. ਜੀ. ਆਈ. ਦੇ ਨਹਿਰੂ ਬਲਾਕ ਦੀ ਤੀਜੀ ਮੰਜ਼ਿਲ 'ਤੇ ਲੇਬਰ ਰੂਮ ਕੋਲ ਭਰੂਣ ਪਿਆ ਮਿਲਿਆ। ਭਰੂਣ ਨੂੰ ਵੇਖ ਕੇ ਮਾਮਲੇ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਪੀ. ਜੀ. ਆਈ. ਪੁਲਸ ਚੌਕੀ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਅਤੇ ਭਰੂਣ ਨੂੰ ਜ਼ਬਤ ਕਰ ਲਿਆ। ਪੀ. ਜੀ. ਆਈ. ਦੇ ਸੀਨੀਅਰ ਰੈਜ਼ੀਡੈਂਟ ਡਾ. ਅਭਿਸ਼ੇਕ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਮਾਮਲੇ ਦੀ ਜਾਂਚ ਕੀਤੀ। ਪੀ. ਜੀ. ਆਈ. ਚੌਕੀ ਨੇ ਡਾਕਟਰ ਦੀ ਸ਼ਿਕਾਇਤ 'ਤੇ ਮਹਿਲਾ ਆਰਤੀ 'ਤੇ ਮਾਮਲਾ ਦਰਜ ਕਰ ਲਿਆ। ਪੀ. ਜੀ. ਆਈ. ਦੇ ਸੀਨੀਅਰ ਰੈਜ਼ੀਡੈਂਟ ਡਾ. ਅਭਿਸ਼ੇਕ ਨੇ ਐਤਵਾਰ ਸਵੇਰੇ ਪੁਲਸ ਨੂੰ ਸੂਚਨਾ ਦਿੱਤੀ ਕਿ ਪੀ. ਜੀ. ਆਈ. ਦੇ ਨਹਿਰੂ ਬਲਾਕ ਦੀ ਤੀਜੀ ਮੰਜ਼ਿਲ 'ਤੇ ਲੇਬਰ ਰੂਮ ਨੇੜੇ ਭਰੂਣ ਪਿਆ ਹੋਇਆ ਹੈ। ਪੁਲਸ ਨੇ ਜਾਂਚ ਕੀਤੀ ਤਾਂ ਸਿਸਟਰ ਰਜਨੀ ਨੇ ਦੱਸਿਆ ਕਿ ਇਕ ਕੁਆਰੀ ਲੜਕੀ ਲੇਬਰ ਰੂਮ ਕੋਲ ਆਈ ਸੀ। ਉਸ ਦੇ ਪੇਟ 'ਚ ਕਾਫੀ ਦਰਦ ਹੋ ਰਿਹਾ ਸੀ। ਥੋੜ੍ਹੀ ਦੇਰ ਬਾਅਦ ਲੜਕੀ ਗਾਇਬ ਹੋ ਗਈ। ਲੜਕੀ ਨੇ ਆਪਣਾ ਨਾਂ ਆਰਤੀ ਦੱਸਿਆ ਸੀ। ਪੁਲਸ ਜਾਂਚ ਦੌਰਾਨ ਸਾਹਮਣੇ ਆਇਆ ਕਿ ਲੇਬਰ ਰੂਮ ਨੇੜੇ ਮਿਲਿਆ ਭਰੂਣ ਆਰਤੀ ਦਾ ਸੀ। ਪੀ. ਜੀ. ਆਈ. ਚੌਕੀ ਮਾਮਲਾ ਦਰਜ ਕਰਕੇ ਆਰਤੀ ਦੀ ਭਾਲ ਕਰ ਰਹੀ ਹੈ।
70 ਕਿ. ਮੀ. ਸਫਰ ਬੱਸਾਂ 'ਚ ਲਟਕ ਕੇ ਕਰਦੇ ਨੇ ਵਿਦਿਆਰਥੀ ਤੇ ਮੁਲਾਜ਼ਮ
NEXT STORY