ਨਾਭਾ (ਜੈਨ)-ਤਿੰਨ ਰਿਆਸਤੀ ਸ਼ਹਿਰਾਂ ਮਾਲੇਰਕੋਟਲਾ, ਨਾਭਾ ਤੇ ਪਟਿਆਲਾ ਨੂੰ ਰੇਲਵੇ ਲਾਈਨ ਨਾ ਲੱਗਣ ਕਾਰਨ ਰੋਜ਼ਾਨਾ ਸੈਂਕੜੇ ਵਿਦਿਆਰਥੀਆਂ ਤੇ ਮੁਲਾਜ਼ਮਾਂ ਨੂੰ ਲਗਭਗ 70 ਕਿਲੋਮੀਟਰ ਸਫਰ ਬੱਸਾਂ ਵਿਚ ਲਟਕ ਕੇ ਜਾਂ ਖੜ੍ਹੇ ਹੋ ਕੇ ਕਰਨਾ ਪੈਂਦਾ ਹੈ। ਮਾਲੇਰਕੋਟਲਾ ਤੋਂ ਵਾਇਆ ਅਮਰਗੜ੍ਹ, ਬਾਗੜੀਆਂ, ਨਾਭਾ, ਘਮਰੌਦਾ ਤੇ ਰੱਖੜਾ ਹੋ ਕੇ ਪਟਿਆਲਾ ਪੀ. ਆਰ. ਟੀ. ਸੀ. ਬੱਸਾਂ ਵਿਚ ਹੀ ਜਾਣਾ ਪੈਂਦਾ ਹੈ। ਪਟਿਆਲਾ ਵਿਖੇ ਪੰਜਾਬੀ ਯੂਨੀਵਰਸਿਟੀ, ਥਾਪਰ ਯੂਨੀਵਰਸਿਟੀ, ਰਜਿੰਦਰਾ ਮੈਡੀਕਲ ਹਸਪਤਾਲ/ਕਾਲਜ, ਇੰਜੀਨੀਅਰਿੰਗ ਕਾਲਜ, ਆਈ. ਜੀ. ਤੇ ਡੀ. ਆਈ. ਪੁਲਸ, ਡਵੀਜ਼ਨਲ ਕਮਿਸ਼ਨਰ ਸਮੇਤ ਲੋਕ ਨਿਰਮਾਣ ਵਿਭਾਗ/ਪਬਲਿਕ ਹੈਲਥ ਦੇ ਚੀਫ ਇੰਜੀਨੀਅਰ, ਪੰਜਾਬ ਪਾਵਰਕਾਮ ਨਿਗਮ ਹੈੱਡ ਕੁਆਰਟਰ ਅਤੇ ਪੀ. ਆਰ. ਟੀ. ਸੀ. ਦੇ ਮੁੱਖ ਦਫ਼ਤਰ ਸਮੇਤ ਜੰਗਲਾਤ ਦਫ਼ਤਰ ਸਥਿਤ ਹਨ। ਸਵੇਰ-ਸ਼ਾਮ ਘੱਟੋ-ਘੱਟ 3-3 ਨਵੇਂ ਰੂਟਾਂ ਨੂੰ ਪ੍ਰਵਾਨਗੀ ਦੇ ਕੇ ਚਲਾਉਣਾ ਚਾਹੀਦਾ ਹੈ। ਇਸ ਰੂਟ 'ਤੇ ਪ੍ਰਾਈਵੇਟ ਪਰਮਿਟ ਦੀਆਂ ਬੱਸਾਂ ਨਾ ਹੋਣ ਕਾਰਨ ਭੀੜ ਰਹਿੰਦੀ ਹੈ। ਪੀ. ਆਰ. ਟੀ. ਸੀ. ਦੇ ਕੰਡਕਟਰ ਪਾਸ ਹੋਲਡਰ ਮੁਲਾਜ਼ਮਾਂ ਤੇ ਵਿਦਿਆਰਥੀਆਂ ਨਾਲ ਮਾੜਾ ਵਿਵਹਾਰ ਕਰਦੇ ਹਨ। ਬੱਸਾਂ ਵਿਚ ਲਟਕ ਕੇ ਸਫਰ ਕਰਨ ਨਾਲ ਰੋਜ਼ਾਨਾ ਹਾਦਸੇ ਵਾਪਰਦੇ ਹਨ।
ਪੀ. ਆਰ. ਟੀ. ਸੀ. ਦੇ ਐੈੱਮ. ਡੀ. ਮਨਜੀਤ ਸਿੰਘ ਨਾਰੰਗ ਨੂੰ ਚਾਹੀਦਾ ਹੈ ਕਿ ਅਚਨਚੇਤ ਛਾਪਾਮਾਰੀ ਕਰ ਕੇ ਪਾਸ ਹੋਲਡਰਾਂ ਨਾਲ ਕੀਤੇ ਜਾਂਦੇ ਦੁਰਵਿਵਹਾਰ ਦਾ ਨੋਟਿਸ ਲਿਆ ਜਾਵੇ ਅਤੇ ਨਵੇਂ ਰੂਟ ਚਲਾਏ ਜਾਣ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।
ਰਣਜੀਤ ਕਤਲ ਕੇਸ ਦੀ ਸੀ.ਬੀ.ਆਈ. ਕੋਰਟ 'ਚ ਸੁਣਵਾਈ ਸ਼ੁਰੂ
NEXT STORY