ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)-ਹੁਸ਼ਿਆਰਪੁਰ ਵਿਖੇ ਇਕ ਪੰਜ ਸਾਲ ਦੇ ਬੱਚੇ ਦੀ ਪ੍ਰਵਾਸੀ ਮਜ਼ਦੂਰ ਵੱਲੋਂ ਬੇਰਹਿਮੀ ਨਾਲ ਕੀਤੇ ਕਤਲ ਤੋਂ ਬਾਅਦ ਪੂਰੇ ਪੰਜਾਬ ਵਾਸੀਆਂ ਵਿਚ ਪ੍ਰਵਾਸੀਆਂ ਪ੍ਰਤੀ ਭਾਰੀ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਕ੍ਰਿਮੀਨਲ ਕਿਸਮ ਦੇ ਪ੍ਰਵਾਸੀਆਂ ਨੂੰ ਪੰਜਾਬ ਵਿਚੋਂ ਬਾਹਰ ਕੱਢਣ ਦੀ ਮੰਗ ਲਗਾਤਾਰ ਉੱਠ ਰਹੀ ਹੈ। ਇਸੇ ਸਬੰਧੀ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਤਿੰਨ ਪਿੰਡਾਂ ਦੀਆਂ ਗ੍ਰਾਮ ਪੰਚਾਇਤ ਲੋਦੀਪੁਰ, ਪੰਚਾਇਤ ਲੋਧੀਪੁਰ ਬਰੋਟੂ ਬਾਸ, ਪੰਚਾਇਤ ਝੂਗੀਆਂ ਬਾਸ ਨੇ ਪ੍ਰਵਾਸੀਆਂ ਖ਼ਿਲਾਫ਼ ਮਤਾ ਪਾਸ ਕਰਕੇ ਉਨ੍ਹਾਂ ਨੂੰ ਪੁਲਸ ਵੈਰੀਫਿਕੇਸ਼ਨ ਕਰਵਾਉਣ ਲਈ 10 ਦਿਨ ਦਿੱਤੇ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਜੋ ਵੀ ਪ੍ਰਵਾਸੀ ਵੈਰੀਫਿਕੇਸ਼ਨ ਨਹੀਂ ਕਰਵਾਉਂਦਾ, ਉਸ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਟੁੱਟ ਚੱਲਿਆ ਸਤਲੁਜ ਦਰਿਆ ਦਾ ਬੰਨ੍ਹ, ਸੀਚੇਵਾਲ ਦੀ ਨੌਜਵਾਨਾਂ ਨੂੰ ਅਪੀਲ
ਗ੍ਰਾਮ ਪੰਚਾਇਤ ਲੋਦੀਪੁਰ ਝੁੰਗੀਆਂ ਦੇ ਸਰਪੰਚ ਨਵਪ੍ਰੀਤ ਕੌਰ, ਲੋਦੀਪੁਰ ਬਰੋਟੂ ਬਾਸ ਦੇ ਸਰਪੰਚ ਨੀਲਮ ਸ਼ਰਮਾ ਅਤੇ ਪਿੰਡ ਲੋਦੀਪੁਰ ਦੇ ਸਰਪੰਚ ਬਾਬੂ ਰਾਮ ਨੇ ਕਿਹਾ ਕਿ ਪ੍ਰਵਾਸੀਆਂ ਦੀ ਪੰਜਾਬ ਵਿਚ ਗੁੰਡਾਗਰਦੀ ਵਧਦੀ ਜਾ ਰਹੀ ਹੈ। ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੀਆਂ ਤਾਜ਼ੀਆਂ ਵਾਪਰੀਆਂ ਘਟਨਾਵਾਂ ਨੇ ਜਿੱਥੇ ਸਮੂਹ ਪੰਜਾਬ ਵਾਸੀਆਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਹਨ, ਉੱਥੇ ਹੀ ਕੁਝ ਸਮਾਂ ਪਹਿਲਾਂ ਲੋਦੀਪੁਰ ਪਿੰਡ ਦੀ ਪੰਜਾਬੀ ਕੁੜੀ ਨੂੰ ਇਕ ਪ੍ਰਵਾਸੀ ਮੁੰਡੇ ਵੱਲੋਂ ਵਰਗਲਾ ਕੇ ਆਪਣੇ ਨਾਲ ਭਜਾ ਕੇ ਲੈ ਜਾਣ ਦੀ ਮਾੜੀ ਘਟਨਾ ਨੇ ਸ੍ਰੀ ਅਨੰਦਪੁਰ ਸਾਹਿਬ ਨੇੜਲੇ ਇਲਾਕੇ ਵਿਚ ਪ੍ਰਵਾਸੀਆਂ ਪ੍ਰਤੀ ਭਾਰੀ ਰੋਸ ਪੈਦਾ ਕਰ ਦਿੱਤਾ ਸੀ।
ਇਨ੍ਹਾਂ ਤਿੰਨਾਂ ਪਿੰਡਾਂ ਦੇ ਵਾਸੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿਚ ਬਹੁਤ ਜ਼ਿਆਦਾ ਗਿਣਤੀ ਵਿਚ ਪ੍ਰਵਾਸੀ ਵਸ ਚੁੱਕੇ ਹਨ, ਜਿਸ ਨਾਲ ਪਿੰਡ ਵਾਸੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਪਰੋਤਕ ਘਟਨਾਵਾਂ ਦੇ ਕਾਰਨ ਉਨ੍ਹਾਂ ਨੇ ਆਮ ਇਜਲਾਸ ਵਿਚ ਪਿੰਡ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਪੁਲਸ ਵੈਰੀਫਿਕੇਸ਼ਨ ਕਰਵਾਉਣ ਦੇ ਲਈ ਦਸ ਦਿਨ ਦਿੱਤੇ ਹਨ ਤੇ ਜੇਕਰ ਕੋਈ ਇਨ੍ਹਾਂ ਦਸ ਦਿਨਾਂ ’ਚ ਵੈਰੀਫਿਕੇਸ਼ਨ ਨਹੀਂ ਕਰਵਾਉਂਦਾ ਤਾਂ ਉਸ ਨੂੰ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਨਾਕੇ 'ਤੇ ਪੁਲਸ ਨੇ ਰੋਕੀ Fortuner ਗੱਡੀ, ਅੰਦਰਲਾ ਨਜ਼ਾਰਾ ਵੇਖ ਉੱਡੇ ਹੋਸ਼, Dubai ਤੋਂ ਚੱਲਦਾ ਸੀ...
ਇਸ ਦੇ ਨਾਲ ਹੀ ਕਿਰਾਏਦਾਰ ਅਤੇ ਡੇਰਿਆਂ ਵਿਚ ਰਹਿਣ ਵਾਲੇ ਵਿਅਕਤੀਆਂ ਨੂੰ ਵੀ ਪੁਲਸ ਵੈਰੀਫੀਕੇਸ਼ਨ ਕਰਵਾਉਣ ਲਈ ਮਤਾ ਪਾਸ ਕੀਤਾ ਗਿਆ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅਕਸਰ ਵੇਖਿਆ ਗਿਆ ਹੈ ਕਿ ਸਤਲੁਜ ਦਰਿਆ ਪਿੰਡ ਲੋਦੀਪੁਰ ਦੇ ਕਿਨਾਰੇ ਵੱਡੀ ਗਿਣਤੀ ਵਿਚ ਇਹ ਪ੍ਰਵਾਸੀ ਸਵੇਰ ਤੋਂ ਸ਼ਾਮ ਤੱਕ ਮੱਛੀਆਂ ਫੜਦੇ ਰਹਿੰਦੇ ਹਨ, ਜਿਸ ਦੇ ਨਾਲ ਜਾਨੀ ਨੁਕਸਾਨ ਦਾ ਵੀ ਖ਼ਤਰਾ ਬਣਿਆ ਰਹਿੰਦਾ ਹੈ, ਇਸ ਲਈ ਉਨ੍ਹਾਂ ਨੇ ਮਤਾ ਪਾਸ ਕਰਕੇ ਮੱਛੀਆਂ ਫੜਨ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਸਮੇਂ ਪ੍ਰਦੀਪ ਕੁਮਾਰ, ਹਰਦੀਪ ਸਿੰਘ ਭੁੱਲਰ, ਪੰਚ ਸ਼ੇਰ ਸਿੰਘ, ਪੰਚ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਨਿਸ਼ਚਿਤ ਸਮੇਂ ਵਿਚ ਇਥੇ ਰਹਿੰਦੇ ਪ੍ਰਵਾਸੀ ਵੈਰੀਫਿਕੇਸ਼ਨ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਖ਼ਿਲਾਫ਼ ਮਤੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੰਚਾਇਤਾਂ ਵੱਲੋਂ ਪਾਸ ਕੀਤੇ ਮਤੇ ਬੀ. ਡੀ. ਪੀ. ਓ. ਦਫ਼ਤਰ ਦੇ ਕੇ ਪ੍ਰਸ਼ਾਸਨ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ 'ਚ ਬਿਜਲੀ ਖ਼ਪਤਕਾਰ ਦੇਣ ਧਿਆਨ! ਪਾਵਰਕਾਮ ਵਿਭਾਗ ਕਰ ਰਿਹੈ ਵੱਡੀ ਕਾਰਵਾਈ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਰਜ਼ੇ ਦੀ ਦਲਦਲ ਨੇ ਨਿਗਲ ਲਿਆ ਚਾਰ ਧੀਆਂ ਦਾ ਪਿਓ! ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
NEXT STORY