ਫਗਵਾੜਾ (ਜਲੋਟਾ)— ਫਗਵਾੜਾ ਦੇ ਸਤਨਾਮਪੁਰਾ 'ਚ ਭਾਜਪਾ ਆਗੂਆਂ ਨਾਲ ਬੈਠਕ ਕਰਨ ਪੁੱਜੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਜ਼ਬਰਦਸਤ ਵਿਰੋਧ ਹੋਇਆ। ਇਸ ਮੌਕੇ 'ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਸੌਰਭ ਖੁੱਲ੍ਹਰ ਨੇ ਸਾਥੀਆਂ ਸਮੇਤ ਅਸ਼ਵਨੀ ਸ਼ਰਮਾ ਦੇ ਫਗਵਾੜਾ ਪਹੁੰਚਦੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਸ਼ਵਨੀ ਸ਼ਰਮਾ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਭਾਜਪਾ ਪ੍ਰਧਾਨ ਨੂੰ ਕਾਲੇ ਝੰਡੇ ਵਿਖਾਏ। ਇਸ ਦੌਰਾਨ ਕਾਂਗਰਸ ਦੇ ਵਰਕਰਾਂ ਵੱਲੋਂ 'ਨਰਿੰਦਰ ਮੋਦੀ ਮੁਰਦਾਬਾਦ, 'ਕਿਸਾਨਾਂ ਦਾ ਕਾਤਲ ਮੁਰਦਾਬਾਦ' ਦੇ ਨਾਅਰੇ ਲਗਾਏ ਗਏ।
ਇਹ ਵੀ ਪੜ੍ਹੋ: ਟਾਂਡਾ: 6 ਸਾਲਾ ਬੱਚੀ ਨਾਲ ਹੈਵਾਨੀਅਤ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਦਾ ਵੱਡਾ ਝਟਕਾ
ਇਸ ਦੌਰਾਨ ਹਾਲਾਤ ਉਸ ਸਮੇਂ ਬੇਹੱਦ ਭਿਆਨਕ ਹੋ ਗਏ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਸ਼ਵਨੀ ਸ਼ਰਮਾ ਅਤੇ ਭਾਜਪਾ ਦੀ ਮੋਦੀ ਸਰਕਾਰ ਦੀ ਕਿਸਾਨ ਵਿਰੋਧੀ ਨੀਤੀਆਂ ਦਾ ਵਿਰੋਧ ਕਰ ਰਹੇ ਨੌਜਵਾਨ ਕਾਂਗਰਸੀ ਆਗੂਆਂ ਦੇ ਆਹਮਣੇ-ਸਾਹਮਣੇ ਹੋ ਗਏ। ਇਸ ਮੌਕੇ ਦੋਹਾਂ ਵੱਲੋਂ ਨਾਅਰੇਬਾਜ਼ੀ ਸ਼ੁਰੂ ਹੋ ਗਈ, ਜਿਸ ਉਪਰੰਤ ਫਗਵਾੜਾ ਪੁਲਸ ਦੇ ਡੀ. ਐੱਸ. ਪੀ. ਭਾਰੀ ਪੁਲਸ ਫ਼ੋਰਸ ਲੈ ਕੇ ਮੌਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਸਬੰਧੀ ਕੈਪਟਨ ਵੱਲੋਂ ਲੋਗੋ ਜਾਰੀ
ਇਸ ਦੌਰਾਨ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੌਰਵ ਖੁੱਲ੍ਹਰ ਅਤੇ ਉਸ ਦੇ ਸਾਥੀਆਂ ਨੂੰ ਹਿਰਾਸਤ 'ਚ ਲੈ ਲਿਆ ਗਿਆ। 'ਪੰਜਾਬ ਕੇਸਰੀ' ਅਤੇ 'ਜਗ ਬਾਣੀ' ਨਾਲ ਗੱਲਬਾਤ ਕਰਦੇ ਹੋਏ ਸੌਰਵ ਖੁੱਲ੍ਹਰ ਨੇ ਕਿਹਾ ਕਿ ਇਹ ਵਿਰੋਧ ਪ੍ਰਦਰਸ਼ਨ ਕਿਸਾਨਾਂ ਦੇ ਸਮਰਥਨ 'ਚ ਮੋਦੀ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਗਲਤ ਨੀਤੀਆਂ ਖ਼ਿਲਾਫ਼ ਕੀਤਾ ਗਿਆ ਹੈ।
ਇਹ ਵੀ ਪੜ੍ਹੋ: 'ਕਿਸਾਨ ਅੰਦੋਲਨ' 'ਚ ਦਸੂਹਾ ਦੀ 11 ਸਾਲਾ ਬੱਚੀ ਬਣੀ ਚਰਚਾ ਦਾ ਵਿਸ਼ਾ, ਹੋ ਰਹੀ ਹੈ ਹਰ ਪਾਸੇ ਵਡਿਆਈ
ਨੋਟ: ਕਾਂਗਰਸੀ ਵਰਕਰਾਂ ਵੱਲੋਂ ਪੰਜਾਬ ਭਾਜਪਾ ਦੇ ਪ੍ਰਧਾਨ ਦੇ ਕੀਤੇ ਗਏ ਵਿਰੋਧ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਰਾਸ਼ਟਰਪਤੀ ਨੂੰ 'ਐਵਾਰਡ' ਮੋੜਨ ਜਾ ਰਹੇ ਖਿਡਾਰੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ
NEXT STORY