ਫਗਵਾੜਾ (ਜਲੋਟਾ)– ਫਗਵਾੜਾ ’ਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਬੇਹੱਦ ਖ਼ਰਾਬ ਹੋ ਚੁੱਕੇ ਹਨ। ਇਹ ਹਕੀਕਤ ਹੈ ਕਿ ਫਗਵਾੜਾ ’ਚ ਚੰਦ ਹਫ਼ਤਿਆਂ ਦੇ ਅੰਦਰ ਹੀ 54 ਲੋਕਾਂ ਦੀ ਮੌਤ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਹੋ ਚੁੱਕੀ ਹੈ ਅਤੇ ਇਹ ਦੌਰ ਲਗਾਤਾਰ ਜਾਰੀ ਹੈ। ‘ਜਗ ਬਾਣੀ’ ਨੂੰ ਮਿਲੀ ਅਹਿਮ ਜਾਣਕਾਰੀ ਦੇ ਮੁਤਾਬਕ ਫਗਵਾੜਾ ਦੇ ਸ਼ਹਿਰੀ ਖੇਤਰਾਂ ਦੀ ਤਰਜ ’ਤੇ ਕੋਰੋਨਾ ਵਾਇਰਸ ਇਥੇ ਦੇ ਪਿੰਡਾਂ ਨੂੰ ਵੀ ਪੂਰੀ ਤਰ੍ਹਾਂ ਨਾਲ ਆਪਣੀ ਗ੍ਰਿਫ਼ਤ ਵਿਚ ਲੈ ਚੁੱਕਿਆ ਹੈ, ਬਾਵਜੂਦ ਇਸ ਦੇ ਉਹ ਵੱਡੀ ਸਰਕਾਰੀ ਪਹਿਲ ਹੁੰਦੀ ਦੂਰ ਤੱਕ ਵਿਖਾਈ ਨਹੀਂ ਦੇ ਰਹੀ ਹੈ, ਜੋ ਬਣੇ ਹੋਏ ਗੰਭੀਰ ਹਾਲਾਤ ਵਿਚ ਹੋ ਜਾਣੀ ਚਾਹੀਦੀ ਸੀ। ਇਥੇ ਦੇ 17 ਪਿੰਡਾਂ ਜਿਨ੍ਹਾਂ ਵਿਚ ਪਿੰਡ ਪਲਾਹੀ, ਬੋਹਾਨੀ,ਅਠੌਲੀ ਪਾਸ਼ਟਾ, ਖੇੜਾ, ਚਾਚੋਕੀ, ਗੰਢਵਾਂ, ਬੀੜ ਢੰਡੋਲੀ. ਨਾਰੰਗਸ਼ਾਹਪੁਰ, ਢੱਕ ਪੰਡੋਰੀ, ਖਲਵਾੜਾ, ਭੁੱਲਾਰਾਈ, ਸਾਹਨੀ, ਰਾਮਗਡ਼੍ਹ, ਜਮਾਲਪੁਰ ਬੇਗਮਪੁਰ, ਚਾਰਾ ਨਜ਼ਦੀਕ ਪਿੰਡ ਘੁੰਮਣਾ ’ਚ ਸਿਰਫ਼ ਢਾਈ ਮਹੀਨਿਆਂ ਯਾਨੀ ਮਾਰਚ 2021,ਅਪ੍ਰੈਲ 2021 ਅਤੇ 15 ਮਈ 2021 ਤੱਕ 25 ਪਿੰਡ ਵਾਸੀਆਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ। ਇਹ ਉਹ ਮੌਤਾਂ ਹਨ, ਜਿਨ੍ਹਾਂ ਦੀ ਸਰਕਾਰੀ ਪੱਧਰ ’ਤੇ ਸਿਹਤ ਮਹਿਕਮੇ ਦੇ ਵੱਡੇ ਅਧਿਕਾਰੀ ਪੁਸ਼ਟੀ ਕਰ ਰਹੇ ਹਨ ਅਤੇ ਜਿਸ ਦਾ ਸਾਰਾ ਰਿਕਾਰਡ ਇਥੇ ਦੀਆਂ ਸਰਕਾਰੀ ਫਾਈਲਾਂ ’ਚ ਪੂਰੀ ਤਰ੍ਹਾਂ ਨਾਲ ਮੌਜੂਦ ਹੈ।
ਇਹ ਵੀ ਪੜ੍ਹੋ: ਜਲੰਧਰ ਵਿਖੇ ਸਪਾ ਸੈਂਟਰ 'ਚ ਕੁੜੀ ਨਾਲ ਹੋਏ ਗੈਂਗਰੇਪ ਦੇ ਮਾਮਲੇ 'ਚ ਹੌਲੀ-ਹੌਲੀ ਹੋ ਰਹੇ ਨੇ ਵੱਡੇ ਖ਼ੁਲਾਸੇ
ਇਸੇ ਤਰ੍ਹਾਂ ਫਗਵਾੜਾ ਦੇ ਸ਼ਹਿਰੀ ਇਲਾਕਿਆਂ ’ਚ ਹੋਈਆਂ ਮੌਤਾਂ ਦੀ ਇਹ ਗਿਣਤੀ ਹੋਰ ਵੀ ਡਰਾਉਣ ਵਾਲੀ ਬਣੀ ਹੋਈ ਹੈ। ਜਾਣਕਾਰੀ ਅਨੁਸਾਰ ਇਥੇ ਦੇ ਸ਼ਹਿਰੀ ਇਲਾਕਿਆਂ ਜਿਨ੍ਹਾਂ ਚ ਬਸੰਤ ਨਗਰ, ਹਦੀਆਬਾਦ, ਮੁਹੱਲਾ ਕਰਬਲਾ, ਮੇਹਲੀ ਗੇਟ, ਗੁਰੂ ਹਰਿਕ੍ਰਿਸ਼ਨ ਨਗਰ, ਹੁਸ਼ਿਆਰਪੁਰ ਰੋਡ, ਗੁਰੂ ਹਰਗੋਬਿੰਦ ਨਗਰ, ਅਰਬਨ ਅਸਟੇਟ, ਗੋਬਿੰਦਪੁਰਾ, ਮੁਹੱਲਾ ਲਾਮਿਆਂ, ਪਲਾਹੀ ਗੇਟ, ਜੀ. ਟੀ. ਬੀ. ਨਗਰ, ਨਿਊ ਮਾਡਲ ਟਾਊਨ, ਪ੍ਰੀਤਨਗਰ, ਚਾਹਲ ਨਗਰ, ਓਂਕਾਰ ਨਗਰ, ਸਤਨਾਮਪੁਰਾ, ਸ਼ਹੀਦ ਭਗਤ ਸਿੰਘ ਨਗਰ, ਆਦਰਸ਼ ਨਗਰ, ਮਾਡਲ ਟਾਊਨ ਤੇ ਖਲਵਾੜਾ ਰੋਡ ਆਦਿ ਖੇਤਰਾਂ ਵਿਚ ਸਿਰਫ਼ ਡੇਢ ਮਹੀਨਿਆਂ ਦੇ ਦੌਰਾਨ ਯਾਨੀ ਅਪ੍ਰੈਲ 2021 ਤੋਂ 15 ਮਈ 2021 ਤਕ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਰਿਕਾਰਡ 29 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਦੌਰ ਜਾਰੀ ਹੈ। ਮੌਤਾਂ ਦੀ ਇਸ ਗਿਣਤੀ ਦੀ ਸਿਹਤ ਮਹਿਕਮੇ ਵੱਲੋਂ ਪੁਸ਼ਟੀ ਕੀਤੀ ਗਈ ਹੈ।
ਇਹ ਵੀ ਪੜ੍ਹੋ: ਜਲੰਧਰ ’ਚ ਵੱਡੀ ਵਾਰਦਾਤ, ਕਰਫ਼ਿਊ ਦੌਰਾਨ ਰੰਜਿਸ਼ ਤਹਿਤ ਬਾਬਾ ਸੋਢਲ ਮੰਦਿਰ ਨੇੜੇ ਚੱਲੀਆਂ ਗੋਲੀਆਂ
ਇਸ ਤੋਂ ਇਲਾਵਾ ਫਗਵਾੜਾ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਲਗਾਤਾਰ ਵੱਡੀ ਗਿਣਤੀ ’ਚ ਲੋਕ ਕੋਰੋਨਾ ਪਾਜ਼ੀਟਿਵ ਪਾਏ ਜਾ ਰਹੇ ਹਨ। ਹਕੀਕਤ ਇਹ ਹੈ ਕਿ ਫਗਵਾੜਾ ਦੇ ਸਿਵਲ ਪ੍ਰਸ਼ਾਸਨ ਵੱਲੋਂ ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸਿਰਫ਼ ਸਰਕਾਰੀ ਫਾਈਲਾਂ ’ਚ ਹੀ ਵੱਡੀ ਪਹਿਲ ਹੁੰਦੀ ਵੇਖੀ ਜਾ ਸਕਦੀ ਹੈ, ਜਦ ਕਿ ਜ਼ਮੀਨੀ ਪੱਧਰ ’ਤੇ ਕੋਰੋਨਾ ਵਾਇਰਸ ਨੂੰ ਲੈ ਕੇ ਅਜੇ ਵੀ ਉਹ ਪਹਿਲ ਹੁੰਦੀ ਨਹੀਂ ਵੇਖ ਜਾ ਸਕਦੀ ਹੈ। ਇਹੋ ਉਹ ਵੱਡਾ ਕਾਰਨ ਹੈ ਕਿ ਫਗਵਾੜਾ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ।
ਫਗਵਾੜਾ ’ਚ 71 ਹੋਰ ਲੋਕ ਕੋਰੋਨਾ ਪਾਜ਼ੇਟਿਵ ਹੋਏ
ਬੀਤੇ ਕੁਝ ਘੰਟਿਆਂ ਦੇ ਦੌਰਾਨ ਫਗਵਾੜਾ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ’ਚ ਕੁੱਲ 71 ਹੋਰ ਲੋਕ ਕੋਰੋਨਾ ਪਾਜ਼ੇਟਿਵ ਹੋ ਗਏ ਹਨ। ਬੀਤੇ 48 ਘੰਟਿਆਂ ਚ ਇਥੇ ਦੇ ਵੱਖ-ਵੱਖ ਪਿੰਡਾਂ ਚ ਹੋਏ ਕੋਰੋਨਾ ਟੈਸਟਾਂ ’ਚ 47 ਲੋਕਾਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਸੂਚਨਾ ਮਿਲੀ ਹੈ, ਜਦਕਿ ਸ਼ਹਿਰੀ ਖੇਤਰਾਂ ’ਚ ਅੱਜ 24 ਹੋਰ ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ ਹਨ। ਸਿਹਤ ਮਹਿਕਮੇ ਦੇ ਅਧਿਕਾਰੀਆਂ ਦੇ ਮੁਤਾਬਕ ਕੋਰੋਨਾ ਪਾਜ਼ੇਟਿਵ ਪਾਏ ਗਏ ਲੋਕਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ ਅਤੇ ਇਨ੍ਹਾਂ ਦੇ ਸੰਪਰਕ ਚ ਆਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਕੋਰੋਨਾ ਸੰਕਟ ’ਚ ਡੇਰਾ ਬਿਆਸ ਬਣਿਆ ਮਸੀਹਾ, ਜਲੰਧਰ 'ਚ ਤਿਆਰ ਕੀਤਾ 120 ਬੈੱਡਾਂ ਵਾਲਾ ਆਈਸੋਲੇਸ਼ਨ ਸੈਂਟਰ
ਪੰਜਾਬ ਐਗਰੋ ਦੇ ਚੇਅਰਮੈਨ ਜੋਗਿੰਦਰ ਸਿੰਘ ਮਾਨ ਨੇ ਕੀਤੀ ਸਿਹਤ ਮੰਤਰੀ ਪੰਜਾਬ ਦੇ ਨਾਲ ਗੱਲਬਾਤ
ਪੰਜਾਬ ਐਗਰੋ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਕਾਂਗਰਸ ਮੰਤਰੀ ਜੋਗਿੰਦਰ ਸਿੰਘ ਮਾਨ ਨੇ ਫਗਵਾੜਾ ਦੇ ਦਰਜਨਾਂ ਪਿੰਡਾਂ ’ਚ ਕੋਰੋਨਾ ਨੂੰ ਲੈ ਕੇ ਬਣੇ ਹੋਏ ਗੰਭੀਰ ਖ਼ਤਰੇ ’ਤੇ ਡੂੰਘੀ ਚਿੰਤਾ ਜਤਾਈ ਹੈ। ਸਰਦਾਰ ਮਾਨ ਨੇ ਕਿਹਾ ਕਿ ਸ਼ਹਿਰੀ ਇਲਾਕਿਆਂ ਦੀ ਤਰਜ ’ਤੇ ਸਬ ਡਿਵੀਜ਼ਨ ਦੇ ਕਈ ਪਿੰਡਾਂ ’ਚ ਕੋਰੋਨਾ ਦਾ ਹੋ ਰਿਹਾ ਫੈਲਾਅ ਆਉਣ ਵਾਲੇ ਸਮੇਂ ’ਚ ਵੱਡੀ ਚੁਣੌਤੀ ਬਣੇਗਾ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਦੀ ਰੱਖਿਆ ਕਰਨ ਦੇ ਪ੍ਰਤੀ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮਝਦੇ ਹਨ ਅਤੇ ਇਸ ਨੂੰ ਮੁੱਢਲੇ ਤੌਰ ’ਤੇ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਬੀਤੇ ਦਿਨ ਪੰਜਾਬ ਸਰਕਾਰ ’ਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਨਾਲ ਫੋਨ ’ਤੇ ਗੱਲਬਾਤ ਕਰ ਉਨ੍ਹਾਂ ਨੂੰ ਫਗਵਾੜਾ ’ਚ ਬਣੇ ਹੋਏ ਚਿੰਤਾਜਨਕ ਹਾਲਾਤ ਸਬੰਧੀ ਪੂਰੀ ਤਰਾਂ ਨਾਲ ਜਾਣੂ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸ਼੍ਰੀ ਸਿੱਧੂ ਨੂੰ ਬੇਨਤੀ ਕੀਤੀ ਹੈ ਕਿ ਉਹ ਫਗਵਾੜਾ ਦੇ ਸ਼ਹਿਰੀ ਅਤੇ ਪੇਂਡੂ ਇਲਾਕਿਆਂ ’ਚ ਕੋਰੋਨਾ ਟੈਸਟਾਂ ਦੀ ਗਿਣਤੀ ਨੂੰ ਵਧਾਉਣ ਦੇ ਤੁਰੰਤ ਹੁਕਮ ਜਾਰੀ ਕਰਨ। ਇਝ ਹੋਣਾ ਬੇਹੱਦ ਲਾਜ਼ਮੀ ਹੈ। ਮਾਨ ਨੇ ਕਿਹਾ ਕਿ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਮਾਮਲੇ ਚ ਬਣਦੀ ਪਹਿਲ ਲੋਕ ਹਿੱਤਾਂ ਦੀ ਰੱਖਿਆ ਕਰਦੇ ਹੋਏ ਕਰਨਗੇ ਅਤੇ ਜੋ ਵੀ ਕਰਨਾ ਜ਼ਰੂਰੀ ਹੋਵੇਗਾ ਉਸ ਨੂੰ ਸਮੇਂ ਦੀ ਮੰਗ ਅਨੁਸਾਰ ਤੁਰੰਤ ਪੂਰਾ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਵਿਧਾਇਕ ਪਰਗਟ ਸਿੰਘ ਦੇ ਤੇਵਰ ਤਿੱਖੇ, ਕਿਹਾ-ਕੈਪਟਨ ਦਿਵਾ ਰਹੇ ਮੈਨੂੰ ਧਮਕੀਆਂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਛੇਹਰਟਾ ਧਾਗੇ ਦੇ ਗੋਦਾਮ ’ਚ ਲੱਗੀ ਭਿਆਨਕ ਅੱਗ, ਡਿੱਗੀ ਛੱਤ, ਹੋਇਆ ਲੱਖਾਂ ਦਾ ਨੁਕਸਾਨ
NEXT STORY