ਫਗਵਾੜਾ (ਜਲੋਟਾ)— ਇਕ ਪਾਸੇ ਤਾਂ ਜਿੱਥੇ ਆਮ ਨਾਗਰਿਕਾਂ ਵੱਲੋਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ’ਤੇ ਪੁਲਸ ਵੱਲੋਂ ਮਾਮਲੇ ਦਰਜ ਕੀਤੇ ਜਾ ਰਹੇ ਹਨ, ਉਥੇ ਹੀ ਖ਼ੁਦ ਸਰਕਾਰੀ ਅਫ਼ਸਰ ਵੀ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਦਿੱਸ ਰਹੇ ਹਨ। ਤਾਜ਼ਾ ਮਾਮਲਾ ਫਗਵਾੜਾ ’ਚੋਂ ਸਾਹਮਣੇ ਆਇਆ ਹੈ, ਜਿੱਥੇ ਸਰਕਾਰੀ ਅਫ਼ਸਰਾਂ ਵੱਲੋਂ ਕੋੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸ਼ਰੇਆਮ ਮੀਟਿੰਗ ’ਚ ਭਾਰੀ ਇਕੱਠ ਕੀਤਾ ਗਿਆ।
ਇਹ ਵੀ ਪੜ੍ਹੋ : ਫਗਵਾੜਾ ’ਚ ਦਾਦਾਗਿਰੀ ਕਰਨ ਵਾਲੇ SHO ਨੇ ਦਿੱਤੀ ਸਫ਼ਾਈ, ਰੇਹੜੀ ਵਾਲਿਆਂ ’ਤੇ ਲਾਏ ਇਹ ਇਲਜ਼ਾਮ (ਵੀਡੀਓ)
ਨਗਰ ਨਿਗਮ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਕਪੂਰਥਲਾ ਅਤੇ ਫਗਵਾੜਾ ਦੇ ਵਿਧਾਇਕ ਦੀ ਅਗਵਾਈ ’ਚ ਸ਼ਹਿਰ ਦੇ ਦੁਕਾਨਦਾਰਾਂ ਦੀ ਮੀਟਿੰਗ ਕਰਦੇ ਹੋਏ ਵੱਡਾ ਇਕੱਠ ਕਰਕੇ ਆਪ ਹੀ ਸਰਕਾਰੀ ਤੰਤਰ ਨੇ ਆਪਣੇ ਹੁਕਮਾਂ ਨੂੰ ਛਿੱਕੇ ਟੰਗ ਦਿੱਤਾ। ਉਥੇ ਹੀ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਨ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਮਜਬੂਰੀ ਵਿਚ ਸਰਕਾਰ ਨੇ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਤਾਂ ਆਉਣ ਵਾਲੇ ਸਮੇਂ ’ਚ ਹੋਣ ਵਾਲੀ ਭਿਆਨਕ ਸਥਿਤੀ ਨੂੰ ਸੰਭਾਲਣ ਲਈ ਸਰਕਾਰ ਅਤੇ ਫਗਵਾੜਾ ਪ੍ਰਸ਼ਾਸਨ ਨੇ ਕੀ ਤਿਆਰੀ ਕੀਤੀ ਹੈ।
ਇਹ ਵੀ ਪੜ੍ਹੋ : ਰੋਪੜ ਵਿਖੇ ਭਾਖੜਾ ਨਹਿਰ 'ਚੋਂ ਬਰਾਮਦ ਹੋਈ ਰੈਮਡੇਸਿਵਿਰ ਇੰਜੈਕਸ਼ਨਾਂ ਦੀ ਵੱਡੀ ਖੇਪ
ਇਥੇ ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ’ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ 15 ਤਾਰੀਖ਼ ਤੱਕ ਮਿੰਨੀ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸਿਰਫ਼ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਖੋਲ੍ਹਣ ਦੀਆਂ ਹਦਾਇਤਾਂ ਦੇਣ ਦੇ ਨਾਲ-ਨਾਲ ਵਿਆਹ ਸਮਾਗਮਾਂ ’ਚ ਸਿਰਫ਼ ਭਾਰੀ ਇਕੱਠ ਕਰਨ ’ਤੇ ਪਾਬੰਦੀਆਂ ਲਗਾਈਆਂ ਗਈਆਂ ਹਨ।
ਵਿਆਹਾਂ ’ਚ ਡਿਪਟੀ ਕਮਿਸ਼ਨਰਾਂ ਦੇ ਇਜਾਜ਼ਤ ’ਤੇ ਸਿਰਫ਼ 20 ਲੋਕਾਂ ਦੇ ਸ਼ਾਮਲ ਹੋਣ ਦੀ ਹਦਾਇਤ ਦਿੱਤੀ ਗਈ ਹੈ ਪਰ ਹੁਣ ਜਿਹੜੇ ਸਰਕਾਰੀ ਅਫ਼ਸਰ ਖ਼ੁਦ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਕੀ ਸਰਕਾਰ ਦੇ ਨਿਯਮ ਇਨ੍ਹਾਂ ’ਤੇ ਲਾਗੂ ਨਹੀਂ ਹੁੰਦੇ ਹਨ। ਇਥੇ ਦੱਸ ਦੇਈਏ ਕਿ ਬੀਤੇ ਦਿਨ ਵੀ ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਸੁਗੰਧਾ ਮਿਸ਼ਰਾ ’ਤੇ ਵਿਆਹ ’ਚ ਭਾਰੀ ਇਕੱਠ ਕਰਨ ਨੂੰ ਲੈ ਕੇ ਫਗਵਾੜਾ ਵਿਚ ਕੇਸ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਜਲੰਧਰ: 80 ਸਾਲਾ ਸਹੁਰੇ ਨੇ ਨੂੰਹ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ, ਵੀਡੀਓ ਵੇਖ ਪਤੀ ਵੀ ਹੋਇਆ ਹੈਰਾਨ
ਇਹ ਵੀ ਪੜ੍ਹੋ : ਸਾਵਧਾਨ! ਤੁਹਾਨੂੰ ਵੀ ਆ ਸਕਦੀ ਹੈ ਨੌਕਰੀ ਦਿਵਾਉਣ ਦੀ ਅਜਿਹੀ ਫੋਨ ਕਾਲ, ਹੋ ਸਕਦੇ ਠੱਗੀ ਦਾ ਸ਼ਿਕਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਡੀ.ਏ.ਵੀ. ਸਕੂਲ ਬਠਿੰਡਾ ਦੇ ਪ੍ਰਿੰਸੀਪਲ ਪ੍ਰਮੋਦ ਖੁਸਰੀਜਾ ਦੀ ਕੋਰੋਨਾ ਕਾਰਨ ਮੌਤ
NEXT STORY