ਪਾਤੜਾਂ - ਪਿੰਡ ਦੁਤਾਲ ਦੀ ਲੜਕੀ ਨਾਲ ਇਕ ਨੌਜਵਾਨ ਵੱਲੋਂ ਕਥਿਤ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ, ਪੁਲਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਕਥਿਤ ਨੌਜਵਾਨ ਅਤੇ ਉਸ ਦੀ ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪਿੰਡ ਦੁਤਾਲ ਦੀ ਲੜਕੀ, ਜੋ ਸਮਾਣਾ ਨੇੜਲੇ ਟੋਲ ਪਲਾਜ਼ਾ 'ਤੇ ਕੰਮ ਕਰਦੀ ਹੈ, ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਉਹ 12 ਅਗਸਤ ਨੂੰ ਸ਼ਾਮ ਵੇਲੇ ਪਾਤੜਾਂ ਤੋਂ ਥ੍ਰੀਵ੍ਹੀਲਰ 'ਤੇ ਸਵਾਰ ਹੋ ਕੇ ਪਿੰਡ ਜਾ ਰਹੀ ਸੀ ਕਿ ਜਦੋਂ ਉਹ ਬੱਸ ਅੱਡਾ ਦੁਤਾਲ ਵਿਖੇ ਥ੍ਰੀਵ੍ਹੀਲਰ ਤੋਂ ਉਤਰੀ ਤਾਂ ਉਥੇ ਪਹਿਲਾਂ ਤੋਂ ਹੀ ਮੋਟਰਸਾਈਕਲ 'ਤੇ ਸਵਾਰ ਪਿੰਡ ਦੇ ਨੌਜਵਾਨ ਜਤਿੰਦਰ ਸਿੰਘ ਨੇ ਉਸ ਨੂੰ ਜ਼ਬਰਦਸਤੀ ਆਪਣੇ ਮੋਟਰਸਾਈਕਲ 'ਤੇ ਬਿਠਾ ਲਿਆ ਅਤੇ ਭਾਖੜਾ ਨਹਿਰ ਵਾਲੇ ਪਾਸੇ ਲੈ ਗਿਆ, ਜਿਥੇ ਉਹ ਪੁਲਸ ਖੜ੍ਹੀ ਵੇਖ ਕੇ ਖਾਸਪੁਰ ਵੱਲ ਮੁੜ ਗਿਆ ਤੇ ਰਾਤ 11 ਵਜੇ ਦੇ ਕਰੀਬ ਆਪਣੇ ਘਰ ਲਿਜਾ ਕੇ ਜਬਰੀ ਸਰੀਰਕ ਸੰਬੰਧ ਬਣਾਏ ਅਤੇ ਫਿਰ ਉਸ ਨੂੰ ਕਮਰੇ 'ਚ ਬੰਦ ਕਰ ਕੇ ਆਪ ਕਿਧਰੇ ਚਲਾ ਗਿਆ ਅਤੇ ਦੂਜੀ ਰਾਤ ਨੂੰ ਆ ਕੇ ਮੁੜ ਉਸ ਨਾਲ ਜਬਰ-ਜ਼ਨਾਹ ਕੀਤਾ ਜਦੋਂਕਿ ਇਸ ਸਾਰੇ ਕਾਰੇ 'ਚ ਜਤਿੰਦਰ ਸਿੰਘ ਦੀ ਮਾਂ ਸੁਖਵਿੰਦਰ ਕੌਰ ਵੀ ਸ਼ਾਮਲ ਸੀ। ਇਸ ਸਬੰਧੀ ਥਾਣਾ ਮੁਖੀ ਪਾਤੜਾਂ ਅਮਨਪਾਲ ਸਿੰਘ ਵਿਰਕ ਨੇ ਦੱਸਿਆ ਦੋਸ਼ੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਚੌਕੀਦਾਰ ਨੇ ਲਗਾਇਆ ਪ੍ਰਿੰਸੀਪਲ 'ਤੇ ਛੇੜਛਾੜ ਕਰਨ ਦਾ ਦੋਸ਼
NEXT STORY