ਸੰਦੌੜ (ਰਿਖੀ): ਕੁਝ ਲੋਕ ਨਾਂ ਦੇ ਬਹਾਦਰ ਹੁੰਦੇ ਹਨ ਅਤੇ ਕੁਝ ਦਿਲ ਤੇ ਜਾਨ ਦੇ ਬਹਾਦਰ ਹੁੰਦੇ ਹਨ ਪਰ ਬੀ.ਐੱਸ.ਐੱਫ ਦਾ ਦਲੇਰ ਪੁੱਤ ਬਹਾਦਰ ਸਿੰਘ ਠੁੱਲੇਵਾਲ ਨਾਂ ਅਤੇ ਦਿਲ ਦੋਵਾਂ ਤੋਂ ਹੀ ਬਹਾਦਰ ਹੈ। ਇੰਨਾ ਹੀ ਨਹੀਂ ਬਹਾਦਰ ਸਿੰਘ ਦੀ ਹੱਡ ਬੀਤੀ ਉਹ ਕਹਾਣੀ ਹੈ ਜੋ ਕਿਤਾਬੀ ਤਾਂ ਜ਼ਰੂਰ ਲੱਗਦੀ ਹੈ ਪਰ ਹੈ ਸੋਲਾ ਆਨੇ ਸੱਚ। ਆਪਣੇ ਜੀਵਨ ਦੀ ਕਹਾਣੀ ਨੂੰ ਯਾਦ ਕਰਦਿਆਂ ਸਾਬਕਾ ਫੌਜੀ ਬਹਾਦਰ ਸਿੰਘ ਨੇ ਪਿੰਡ ਬਧੇਸ਼ਾ ਵਿਖੇ ਆਪਣੇ ਰਿਸ਼ਤੇਦਾਰ ਦੇ ਘਰ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਸਦਾ ਜਨਮ 1965 'ਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੁੱਲੇਵਾਲ ਵਿਖੇ ਇਕ ਕਿਰਤੀ ਪਰਿਵਾਰ 'ਚ ਹੋਇਆ ਅਤੇ ਸ਼ੇਰਪੁਰ ਦੇ ਸਰਕਾਰੀ ਸਕੂਲ ਤੋਂ ਮੈਟ੍ਰਿਕ ਦੀ ਵਿੱਦਿਆ ਹਾਸਲ ਕਰਨ ਉਪਰੰਤ ਬਹਾਦਰ ਸਿੰਘ ਦੇਸ਼ ਦੀ ਸੇਵਾ ਦੇ ਜਜ਼ਬੇ ਦੇ ਨਾਲ ਸਾਲ 1984 ਵਿਚ 11 ਬਟਾਲੀਅਨ ਬੀ.ਐੱਸ.ਐੱਫ 'ਚ ਭਰਤੀ ਹੋ ਗਿਆ।
ਇਹ ਵੀ ਪੜ੍ਹੋ: ਦੁਸਹਿਰੇ ਮੌਕੇ ਅੱਜ ਵੀ ਹੁੰਦੀ ਹੈ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ 'ਚ 'ਰਾਵਣ' ਦੇ ਪੱਕੇ ਬੁੱਤ ਦੀ ਪੂਜਾ
ਬਹਾਦਰ ਸਿੰਘ ਨੇ ਭਾਰਤੀ ਫੌਜ 'ਚ ਆਪਣੇ ਨਾਂ ਅਤੇ ਸਰਦਾਰੀ ਨੂੰ ਕਦੇ ਫਿੱਕਾ ਨਹੀਂ ਪੈਣ ਦਿੱਤਾ। ਉਨ੍ਹਾਂ ਦੱਸਿਆ ਕਿ ਸਾਲ 1999 ਨੂੰ ਉਸਦੀ ਬਟਾਲੀਅਨ ਸ਼੍ਰੀਨਗਰ 'ਚ ਸੀ ਅਤੇ 13 ਅਗਸਤ ਨੂੰ ਕਰੀਬ 11.30 ਵਜੇ ਉਨ੍ਹਾਂ ਦਾ ਮੁਕਾਬਲਾ ਮਿਲੀਟੈਂਟਾਂ ਨਾਲ ਹੋ ਗਿਆ ਅਤੇ ਬਹਾਦਰ ਸਿੰਘ ਨੇ ਵਰਦ੍ਹੀਆਂ ਗੋਲੀਆਂ ਅਤੇ ਬੰਬਾਂ 'ਚ ਡਟ ਕੇ ਮੁਕਾਬਲਾ ਕੀਤਾ ਅਤੇ ਇਸ ਮੁਕਾਬਲੇ 'ਚ ਹੀ ਬਹਾਦਰ ਸਿੰਘ ਨੇ ਇਕ ਮਿਲੀਟੈਂਟ ਨੂੰ ਢੇਰ ਕਰ ਦਿੱਤਾ ਤੇ ਉਸੇ ਮਿਲੀਟੈਂਟ ਨੇ ਏ. ਕੇ. ਸਨਤਾਲੀ ਦੇ ਨਾਲ ਬਹਾਦਰ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਜਿਸਨੂੰ ਫੌਜ ਵਲੋਂ ਦਿੱਲੀ ਸਮੇਤ ਵੱਖ-ਵੱਖ ਥਾਵਾਂ 'ਤੇ ਇਲਾਜ ਲਈ ਲਿਜਾਇਆ ਗਿਆ ਤੇ ਕਰੀਬ 30 ਗੋਲੀਆਂ ਕੱਢੀਆਂ ਗਈਆਂ।ਬਹਾਦਰ ਸਿੰਘ ਨੇ ਦੱਸਿਆ ਕਿ ਹਰ ਕਿਸੇ ਹਸਪਤਾਲ ਨੇ ਉਨ੍ਹਾਂ ਦੀ ਲੱਤ ਨੂੰ ਕੱਟਣ ਦੀ ਗੱਲ ਕਹੀ ਪਰ ਉਨ੍ਹਾਂ ਨੇ ਇਹ ਮਨਜ਼ੂਰ ਨਾ ਕੀਤਾ ਤੇ ਅੰਤ ਇਕ ਸਰਦਾਰ ਡਾਕਟਰ ਨੇ ਬਿਨਾਂ ਲੱਤ ਕੱਟੇ ਉਨ੍ਹਾਂ ਦਾ ਆਪ੍ਰੇਸ਼ਨ ਕੀਤਾ। ਇਸ ਸਮੇਂ ਦੌਰਾਨ ਉਨ੍ਹਾਂ ਨੇ ਆਪਣੀ ਲੱਤ ਦੇ ਐਕਸਰੇ, ਸੀ.ਟੀ. ਸਕੈਨ ਆਦਿ ਵੀ ਕਰਵਾਏ ਅਤੇ ਹਰ ਕਿਸੇ ਨੇ ਉਨ੍ਹਾਂ ਦੇ ਦਰਦ ਨੂੰ ਆਪਣੇ ਤਰੀਕੇ ਨਾਲ ਦੱਸਿਆ ਪਰ ਕਿਸੇ ਨੇ ਗੋਲੀ ਹੋਣ ਬਾਰੇ ਸਪੱਸ਼ਟ ਨਹੀਂ ਕੀਤਾ।ਅੰਤ 2018 'ਚ ਸਮੱਸਿਆ ਬਹੁਤ ਵਧ ਗਈ ਤਾਂ ਉਨ੍ਹਾਂ ਨੂੰ ਚੂਲਾ ਘਸ ਜਾਣ ਬਾਰੇ ਕਿਹਾ ਗਿਆ ਜਿਸਨੂੰ ਪਵਾਉਣ ਦੇ ਲਈ ਉਹ ਮਾਲੇਰਕੋਟਲਾ ਦੇ ਇਕ ਨਿੱਜੀ ਹਸਪਤਾਲ 'ਚ ਗਏ, ਜਿੱਥੇ ਅਗਸਤ 2020 'ਚ ਉਨ੍ਹਾਂ ਦਾ ਸਫ਼ਲ ਆਪ੍ਰੇਸ਼ਨ ਹੋਇਆ ਅਤੇ ਉਨ੍ਹਾਂ ਦੇ ਚੂਲੇ 'ਚੋਂ ਏ. ਕੇ. ਸਨਤਾਲੀ ਦੀ ਗੋਲੀ ਨਿਕਲੀ ਜੋ 1999 'ਚ ਮੁਕਾਬਲੇ ਦੌਰਾਨ ਲੱਗੀ ਸੀ।
ਇਹ ਵੀ ਪੜ੍ਹੋ: ਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਗੈਂਗਸਟਰਾਂ ਦੇ ਖੁੱਲ੍ਹਣਗੇ ਕੱਚੇ-ਚਿੱਠੇ, ਪੁਲਸ ਇਨ੍ਹਾਂ ਪਹਿਲੂਆਂ ਤੋਂ ਕਰੇਗੀ ਤਫ਼ਤੀਸ਼
ਨਹੀਂ ਮਿਲਿਆ ਕੋਈ ਮਾਣ-ਸਨਮਾਨ
ਕਰੀਬ 20 ਸਾਲ ਬਾਅਦ ਨਿਕਲੀ ਇਸ ਗੋਲੀ ਦੀ ਕਹਾਣੀ ਸੱਚ ਹੀ ਬਹੁਤ ਸਾਰੇ ਸਵਾਲ ਖੜ੍ਹੇ ਕਰਦੀ ਹੈ ਅਤੇ ਬਹਾਦਰ ਸਿੰਘ ਦੀ ਬਹਾਦਰੀ 'ਤੇ ਇਕ ਹੋਰ ਮੋਹਰ ਲਾ ਦਿੰਦੀ ਹੈ ਅਤੇ ਪੰਜਾਬ ਦੇ ਇਸ ਦਲੇਰ ਪੁੱਤ ਦਾ ਇਹ ਆਪਣੇ ਦੇਸ਼ ਪ੍ਰਤੀ ਪ੍ਰੇਮ ਹੀ ਹੈ ਕਿ ਉਸਨੇ ਆਪਣੇ ਆਪ ਨੂੰ ਕੋਈ ਵੀ ਮਾਣ-ਸਨਮਾਨ ਦਾ ਮਿਲਣ ਦੇ ਬਾਵਜੂਦ ਵੀ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਨੂੰ ਭਾਰਤੀ ਫੌਜ ਰਾਹੀਂ ਦੇਸ਼ ਸੇਵਾ ਲਈ ਭੇਜ ਦਿੱਤਾ।
ਇਹ ਵੀ ਪੜ੍ਹੋ: ਬਠਿੰਡਾ ਖ਼ੁਦਕੁਸ਼ੀ ਮਾਮਲੇ 'ਚ ਖੁੱਲ੍ਹਣ ਲੱਗੇ ਭੇਤ, ਵੱਡੇ ਰਾਜਨੀਤੀਕ ਆਗੂਆਂ ਨਾਲ ਜੁੜੀਆਂ ਤਾਰਾਂ
ਕੋਈ ਫੌਜੀ ਹੋਰ ਕੀ ਕੁਰਬਾਨੀ ਦੇ ਸਕਦਾ ਹੈ?
ਤੀਹ-ਤੀਹ ਗੋਲੀਆਂ ਖਾਣ ਦੇ ਬਾਵਜੂਦ ਵੀ ਜ਼ਿੰਦਗੀ ਨੂੰ ਜ਼ਿੰਦਾਬਾਦ ਕਹਿਣ ਵਾਲੇ ਬਹਾਦਰ ਸਿੰਘ ਦੀ ਕਹਾਣੀ ਸੱਚ ਨਾਲ ਹੀ ਜਿੱਥੇ ਸਲਿਊਟ ਕਰਨ ਵਾਲੀ ਹੈ ਉੱਥੇ ਸਾਡੀ ਵਿਵਸਥਾ 'ਤੇ ਵੀ ਸਵਾਲ ਖੜ੍ਹੇ ਕਰਦੀ ਹੈ ਕਿ ਕਿਵੇਂ ਮੈਡੀਕਲ ਤਕਨੀਕ ਫੌਜੀ ਦੀ ਜ਼ਿੰਦਗੀ ਬਰਬਾਦ ਕਰਨ ਵਾਲੀ ਇਸ ਗੋਲੀ ਨੂੰ ਲੱਭ ਵੀ ਨਾ ਸਕੀ? ਦੁਸ਼ਮਣਾਂ ਦੇ ਨੱਕ ਭੋਰਨ ਵਾਲੇ ਬਹਾਦਰ ਸਿੰਘ ਦੀ ਬਹਾਦਰੀ ਭਾਰਤੀ ਫੌਜ ਨੂੰ ਕਿਉਂ ਨਹੀਂ ਨਜ਼ਰ ਆਈ? ਕੀ 20 ਗੋਲੀਆਂ ਖਾਣ ਵਾਲੇ ਫੌਜੀ ਲਈ ਅਜੇ ਤੱਕ ਇਕ ਵੀ ਮੈਡਲ ਨਹੀਂ ਬਣਿਆ?
ਸਮੇਂ ਦੇ ਨਾਲ ਮਹਾਤਮਾ ਰਾਵਣ ਦੇ ਬਦਲਦੇ ਪ੍ਰਤੀਕਾਂ ਨਾਲ ਉਸਰ ਰਿਹੈ ਸਮਾਜ ਤੇ ਬਦਲ ਰਿਹੈ ‘ਦੁਸਹਿਰਾ’
NEXT STORY