ਪਾਇਲ (ਵਿਨਾਇਕ): ਚੰਗਿਆਈ ਦੀ ਬੁਰਾਈ 'ਤੇ ਜਿੱਤ ਦਾ ਤਿਉਹਾਰ ਦੁਸਹਿਰਾ ਹਰ ਸਾਲ ਦੇਸ਼ ਭਰ 'ਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸਦੇ ਬਿਲਕੁਲ ਉਲਟ ਵਿਰਾਸਤੀ ਸ਼ਹਿਰ ਪਾਇਲ ਦੇ ਲੋਕ ਸਦੀਆਂ ਪੁਰਾਣੀ ਪ੍ਰੰਪਰਾ ਅਨੁਸਾਰ ਚਾਰ ਵੇਦਾ ਦੇ ਗਿਆਤਾ ਅਤੇ ਛੇ ਸ਼ਾਸਤਰਾਂ ਦੇ ਧਿਆਤਾ ਲੰਕਾਂ ਪਤੀ ਰਾਜਾ 'ਰਾਵਣ' ਦਾ ਪੁਤਲਾ ਇਸ ਵਾਰ ਵੀ ਅਗਨੀ ਭੇਟ ਨਹੀਂ ਕਰਨਗੇ, ਬਲਕਿ ਇੱਥੇ ਪੱਕੇ ਤੌਰ 'ਤੇ ਸੀਮੈਂਟ ਨਾਲ ਬਣੇ ਹੋਏ 'ਰਾਵਣ' ਦੇ ਬੁੱਤ ਦੀ ਪੂਜਾ ਅਰਚਨਾ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਬਠਿੰਡਾ ਖ਼ੁਦਕੁਸ਼ੀ ਮਾਮਲੇ 'ਚ ਖੁੱਲ੍ਹਣ ਲੱਗੇ ਭੇਤ, ਵੱਡੇ ਰਾਜਨੀਤੀਕ ਆਗੂਆਂ ਨਾਲ ਜੁੜੀਆਂ ਤਾਰਾਂ
ਜਾਣਕਾਰੀ ਅਨੁਸਾਰ ਰਾਜੇ ਮਹਾਰਾਜਿਆਂ ਦੀਆਂ ਕੁਝ ਪੁਰਾਣੀਆਂ ਵਿਰਾਸਤਾਂ ਰੱਖਣ ਵਾਲੇ ਇਸ ਸ਼ਹਿਰ 'ਚ ਸ਼੍ਰੀ ਰਾਮ ਮੰਦਰ ਦਾ ਨਿਰਮਾਣ 1835 ਈਸਵੀ 'ਚ ਹੋਇਆ ਸੀ ਅਤੇ ਇਸ ਸ਼ਹਿਰ ਅੰਦਰ ਪੁਰਾਣੀਆਂ ਇਮਾਰਤਾਂ 'ਚ ਰਹਿੰਦੇ ਭਾਈਚਾਰੇ ਵਲੋਂ ਹੋਲੀ-ਹੋਲੀ ਰਾਮਲੀਲਾ ਮਨਾਉਣ ਦਾ ਉੱਦਮ ਸ਼ੁਰੂ ਕੀਤਾ ਗਿਆ ਸੀ। ਕਰੀਬ ਇਕ ਸਦੀ ਤੋਂ ਇਸ ਮੰਦਰ ਦੇ ਨਾਲ ਸੀਮੈਂਟ ਨਾਲ ਬਣੇ ਰਾਵਣ ਦਾ ਵੱਡਾ ਅਕਾਰੀ ਪੁਤਲਾ ਪ੍ਰਬੰਧਕਾਂ ਵਲੋਂ ਹਰ ਸਾਲ ਰੰਗ-ਰੋਗਨ ਨਾਲ ਲਿਸ਼ਕਾਇਆ ਜਾਂਦਾ ਹੈ।ਦੁਸਹਿਰੇ ਵਾਲੇ ਦਿਨ ਦਸ ਸਿਰ ਅਤੇ ਵੀਹ ਬਾਹਾਂ ਵਾਲੇ ਇਸ ਪੌਰਾਣਿਕ ਪਾਤਰ ਦੇ ਪੁਤਲੇ ਨੂੰ ਅਗਨੀ ਭੇਟ ਕਰਨ ਦੀ ਬਜਾਏ ਪਾਇਲ ਦੇ ਲੋਕ ਇਸ ਨੂੰ ਪੂਜਣ ਦੀ ਰਸਮ ਨਿਭਾ ਰਹੇ ਹਨ।
ਇਹ ਵੀ ਪੜ੍ਹੋ: ਰਾਣਾ ਸਿੱਧੂ ਦੇ ਕਤਲ ਮਾਮਲੇ 'ਚ ਗੈਂਗਸਟਰਾਂ ਦੇ ਖੁੱਲ੍ਹਣਗੇ ਕੱਚੇ-ਚਿੱਠੇ, ਪੁਲਸ ਇਨ੍ਹਾਂ ਪਹਿਲੂਆਂ ਤੋਂ ਕਰੇਗੀ ਤਫ਼ਤੀਸ਼
ਆਮ ਵਿਸ਼ਵਾਸਾਂ ਦੇ ਉਲਟ ਇਹ ਲੋਕ ਰਾਵਣ ਨੂੰ 'ਬੁਰਾਈ ਦਾ ਪ੍ਰਤੀਕ' ਨਹੀਂ ਮੰਨਦੇ ਹਨ, ਸਗੋਂ ਉਸ ਦੀ ਚੰਗੀਆਈਆਂ ਦੀ ਮਹਿਮਾ ਕਰਦੇ ਹੋਏ ਉਸ ਨੂੰ 'ਅਰਾਧਿਆ' ਦੇ ਰੂਪ 'ਚ ਦੇਖਦੇ ਹਨ। ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਪ੍ਰੰਪਰਾ ਅਨੁਸਾਰ ਅੱਸੂ ਦੇ ਨਰਾਤਿਆਂ ਮੌਕੇ ਸ਼ਹਿਰ ਦਾ ਮੰਨੇ ਪ੍ਰਮੰਨੇ ਦੂਬੇ ਪਰਿਵਾਰ ਵਲੋਂ 'ਰਾਵਣ' ਦੇ ਬੁੱਤ ਨੂੰ ਪੂਜਾ ਅਰਚਨਾ ਕਰਨ ਉਪਰੰਤ ਦਿਨ ਛਿਪਣ ਤੋਂ ਪਹਿਲਾ ਬੱਕਰਾ ਅਤੇ ਸ਼ਰਾਬ ਚੜ੍ਹਾਈ ਜਾਂਦੀ ਹੈ ਅਤੇ ਨਾਲ ਹੀ ਇਸ ਪੁਤਲੇ ਦੇ ਸਿਰ ਉਪਰ ਕੁਝ ਫੂਕਣਯੋਗ ਚੀਜ਼ਾਂ ਪਾ ਕੇ ਸਿਰਫ਼ ਸੰਕੇਤਕ ਤੌਰ 'ਤੇ ਅਗਨੀ ਭੇਟ ਕਰਕੇ ਆਪਣੀ ਨਫ਼ਰਤ ਦਾ ਇਜ਼ਹਾਰ ਕੀਤਾ ਜਾਂਦਾ ਹੈ।
ਚਾਲੂ ਹੋਣ ਦੇ 24 ਘੰਟਿਆਂ 'ਚ ਹੀ ਬੰਦ ਹੋਏ 'ਥਰਮਲ ਪਲਾਂਟ', ਕਿਸਾਨਾਂ ਨੇ ਧਰਨਾ ਦੇ ਕੇ ਬੰਦ ਕੀਤੀ ਸਪਲਾਈ
NEXT STORY