ਜਲੰਧਰ— ਇਥੋਂ ਦੇ ਮਸ਼ਹੂਰ ਹਸਪਤਾਲ 'ਪਿਮਸ' ਦੇ ਕਰਮਚਾਰੀ ਯੂਨੀਅਨ ਅਤੇ ਮੈਨੇਜਮੈਂਟ 'ਚ ਚੱਲ ਰਿਹਾ ਵਿਵਾਦ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਮੰਗਲਵਾਰ ਨੂੰ ਪਿਮਸ ਕਰਮਚਾਰੀ ਯੂਨੀਅਨ ਵੱਲੋਂ ਪਿਮਸ ਮੈਨੇਜਮੈਂਟ ਵੱਲੋਂ ਕੀਤੀ ਜਾ ਰਹੀ ਦਲਿਤ ਭਾਈਚਾਰੇ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਲੈ ਕੇ ਮੁਲਾਜ਼ਮਾਂ ਨੇ ਜਿੱਥੇ ਕਾਲੀ ਪੱਟੀ ਬੰਨ੍ਹ ਕੇ ਗੇਟ ਦੇ ਬਾਹਰ ਧਰਨਾ ਦੇ ਕੇ ਪ੍ਰਬੰਧਕਾਂ ਖਿਲਾਫ ਰੋਸ ਜ਼ਾਹਰ ਕੀਤਾ ਗਿਆ, ਉਥੇ ਹੀ ਨਿਗਮ ਮੁਲਾਜ਼ਮ ਵੀ ਯੂਨੀਅਨ ਦੀ ਦੇਖਭਾਲ ਹੇਠ ਕੂੜੇ ਦੇ ਢੇਰ ਦੀਆਂ ਗੱਡੀਆਂ ਲੈ ਕੇ ਸਮਰਥਨ ਦੇਣ ਪਹੁੰਚ ਗਏ, ਜਿਸ ਦੇ ਚਲਦਿਆਂ ਸਥਿਤੀ ਤਣਾਅਪੂਰਨ ਹੋ ਗਈ। ਤਣਾਅਪੂਰਨ ਸਥਿਤੀ ਨੂੰ ਦੇਖਦੇ ਹੋਏ ਏ. ਸੀ. ਪੀ. ਸਮੀਰ ਵਰਮਾ, ਥਾਣਾ ਨੰਬਰ 6 ਦੇ ਇੰਚਾਰਜ ਪ੍ਰੇਮ ਕੁਮਾਰ ਨੇ ਆ ਕੇ ਸਥਿਤੀ ਨੂੰ ਸੰਭਾਲਿਆ। ਹੜਤਾਲੀ ਮੁਲਾਜ਼ਮਾਂ ਦਾ ਤਰਕ ਸੀ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਕੱਢੇ ਗਏ ਮੁਲਾਜ਼ਮਾਂ ਨੂੰ ਬਹਾਲ ਕਰਨਾ, ਤਨਖਾਹ ਵਧਾਉਣਾ ਅਤੇ ਪ੍ਰਬੰਧਕਾਂ ਖਿਲਾਫ ਐੱਸ. ਸੀ. ਐਕਟ ਦੇ ਤਹਿਤ ਮਾਮਲਾ ਦਰਜ ਪੂਰੀਆਂ ਨਹੀਂ ਹੁੰਦੀਆਂ ਹਨ, ਉਨ੍ਹਾਂ ਦਾ ਰੋਸ ਜਾਰੀ ਰਹੇਗਾ।
ਦੱਸਣਯੋਗ ਹੈ ਕਿ ਜਦੋਂ ਦੀ ਅਮਿਤ ਸਿੰਘ ਨੇ ਡਾਇਰੈਕਟਰ ਦੀ ਕੁਰਸੀ ਸੰਭਾਲੀ ਹੈ, ਉਦੋਂ ਤੋਂ ਹੀ ਪਿਮਸ ਮੈਨੇਜਮੈਂਟ ਆਪਸ 'ਚ ਦੋਫਾੜ ਹੋ ਗਈ ਹੈ। ਮਾਰਕੀਟਿੰਗ ਹੈੱਡ ਸੁਨੀਸ਼ ਟਾਂਗਰੀ ਮੈਨੇਜਮੈਂਟ ਵਿੱਚ ਸੀਨੀਅਰ ਹੋਣ ਦੇ ਬਾਵਜੂਦ ਵੀ ਡਾਇਰੈਕਟਰ ਨਾ ਬਣਾਏ ਜਾਣ ਤੋਂ ਨਿਰਾਸ਼ ਹਨ। ਪਿਮਸ ਮੈਨੇਜਮੈਂਟ ਦੇ ਕਰੀਬੀਆਂ ਦਾ ਦੱਸਣਾ ਹੈ ਕਿ ਅਮਿਤ ਸਿੰਘ ਦੀ ਜੁਆਨਿੰਗ ਤੋਂ ਬਾਅਦ ਅਮਿਤ ਸਿੰਘ ਅਤੇ ਸੁਨੀਸ਼ 'ਚ ਤੂੰ-ਤੂੰ ਮੈਂ-ਮੈਂ ਵੀ ਹੋ ਚੁੱਕੀ ਹੈ। ਸੁਨੀਸ਼ ਵੱਲੋਂ ਕਰਮਚਾਰੀਆਂ ਨੂੰ ਡਰਾਇਆ ਧਮਕਾਇਆ ਵੀ ਜਾ ਰਿਹਾ ਹੈ। ਯੂਨੀਅਨ ਵੱਲੋਂ ਜਲਦੀ ਹੀ ਸੁਨੀਸ਼ ਵੱਲੋਂ ਕੀਤੇ ਜਾ ਰਹੇ ਮੈਨੇਜਮੈਂਟ ਅਤੇ ਮਾਲਕਾਂ ਮਾਲ ਘਪਲੇ ਦੇ ਸਬੂਤ ਮੀਡੀਆ ਨੂੰ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਪਿਸਮ ਕਰਮਚਾਰੀ, ਚੰਦਨ ਗਰੇਵਾਲ ਅਤੇ ਪੁਲਸ ਪ੍ਰਸ਼ਾਸਨ ਦੀ ਡੀ. ਸੀ. ਨਾਲ ਮੀਟਿੰਗ ਹੈ। ਜੇਕਰ ਮੀਟਿੰਗ 'ਚ ਕੋਈ ਵੀ ਨਤੀਜਾ ਨਹੀਂ ਨਿਕਲਦਾ ਤਾਂ ਸਮੂਹ ਯੂਨੀਅਨਾਂ ਵੱਲੋਂ ਪਿਮਸ ਦਾ ਘਿਰਾਓ ਕੀਤਾ ਜਾਵੇਗਾ ਅਤੇ ਧਰਨਾ ਦਿੱਤਾ ਜਾਵੇਗਾ।
ਬੀਬੀ ਜਗੀਰ ਕੌਰ ਨੂੰ ਕੀਤਾ ਜਾਵੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ : ਮੰਨਾ
NEXT STORY