ਫਿਰੋਜ਼ਪੁਰ (ਪਰਮਜੀਤ ਸੋਢੀ) : ਥਾਣਾ ਸਦਰ ਫਿਰੋਜ਼ਪੁਰ ਪੁਲਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ 3 ਵਿਅਕਤੀਆਂ ਨੂੰ 6 ਪਿਸਟਲ 30 ਬੋਰ, ਇਕ ਮੋਬਾਇਲ, ਇਕ ਖਾਲੀ ਬੈਗ ਅਤੇ ਇਕ ਮੋਟਰਸਾਈਕਲ ਸਮੇਤ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਅਸਲਾ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਸ ਪਾਰਟੀ ਇਲਾਕੇ ਵਿਚ ਗਸ਼ਤ ਕਰ ਰਹੀ ਸੀ ਤਾਂ ਇਸ ਦੌਰਾਨ ਉਨ੍ਹਾਂ ਨੂੰ ਖਾਸ ਮੁਖਬਰ ਤੋਂ ਇਤਲਾਹ ਮਿਲੀ ਕਿ ਮੁਲਜ਼ਮ ਸੋਨੂੰ ਸਿੰਘ ਪੁੱਤਰ ਪੱਪੂ ਵਾਸੀ ਬਸਤੀ ਅਰਾਈਆਂ ਵਾਲੀ ਗੁਰੂਹਰਸਹਾਏ, ਜਗਦੀਸ਼ ਉਰਫ ਦੀਸ਼ਾ ਪੁੱਤਰ ਭਜਨ ਸਿੰਘ ਵਾਸੀ ਬਸਤੀ ਵੱਲੂ ਸਿੰਘ (ਪਿੰਡ ਬਹਾਦਰ ਕੇ) ਅਤੇ ਸਾਜਨ ਕੁਮਾਰ ਪੁੱਤਰ ਗੁਰਮੇਜ ਸਿੰਘ ਵਾਸੀ ਬਸਤੀ ਵੱਲੂ ਵਾਲਾ (ਪਿੰਡ ਬਹਾਦਰ ਕੇ) ਨਾਜਾਇਜ਼ ਅਸਲਾ ਰੱਖਦੇ ਹਨ ਅਤੇ ਵੇਚਦੇ ਹਨ।
ਮੁਖਬਰ ਨੇ ਦੱਸਿਆ ਕਿ ਅੱਜ ਵੀ ਇਨ੍ਹਾਂ ਨੇ ਮਮਦੋਟ ਤੋਂ ਹੁੰਦੇ ਹੋਏ ਪਿੰਡ ਪੀਰ ਇਸਮਾਈਲ ਖਾਂ ਰਾਹੀਂ ਫਿਰੋਜ਼ਪੁਰ ਸ਼ਹਿਰ ਕਿਸੇ ਨੂੰ ਅਸਲੇ ਡਿਲੀਵਰੀ ਦੇਣੀ ਹੈ। ਪੁਲਸ ਨੇ ਉਕਤ ਜਗ੍ਹਾ ’ਤੇ ਨਾਕਾਬੰਦੀ ਕਰਕੇ ਮੁਲਜ਼ਮ ਸੋਨੂੰ ਸਿੰਘ, ਜਗਦੀਸ਼ ਉਰਫ ਦੀਸ਼ਾ ਅਤੇ ਸਾਜਨ ਕੁਮਾਰ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਇਕ ਪਿਸਟਲ 30 ਬੋਰ, 1 ਮੋਬਾਇਲ ਫੋਨ ਉਪੋ ਰੈਨੋ 10, ਇਕ ਖਾਲੀ ਬੈਗ ਤੇ ਮੋਟਰਸਾਈਕਲ ਹੀਰੋ ਹਾਂਡਾ ਡੀਲਕਸ ਨੰਬਰ ਪੀਬੀ 05 ਏ.ਸੀ 6382 ਸਮੇਤ ਗ੍ਰਿਫਤਾਰ ਕੀਤਾ ਗਿਆ। ਪੁਲਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਜਥੇਦਾਰ ਗੜਗੱਜ ਨੇ ਦਿੱਤਾ 15 ਦਿਨ ਦਾ ਅਲਟੀਮੇਟਮ, ਸੁਧਾਰ ਲਓ ਕਾਨੂੰਨ ਨਹੀਂ ਤਾਂ...
NEXT STORY