ਖਰੜ (ਗਗਨਦੀਪ, ਅਮਰਦੀਪ, ਸ਼ਸ਼ੀ, ਰਣਬੀਰ) : ਜੰਗਲਾਤ ਵਿਭਾਗ ਵਲੋਂ ਪੰਜਾਬ ਸਰਕਾਰ ਦੀ ਘਰ-ਘਰ ਹਰਿਆਲੀ ਸਕੀਮ ਤਹਿਤ ਸਬ-ਡਵੀਜ਼ਨ ਖਰੜ ਵਿਚ 2. 50 ਲੱਖ ਬੂਟੇ ਵੰਡੇ ਜਾ ਰਹੇ ਹਨ, ਤਾਂ ਕਿ ਚਾਰੇ ਪਾਸੇ ਹਰਿਆਲੀ ਹੀ ਹਰਿਆਲੀ ਨਜ਼ਰ ਆਵੇ ਤੇ ਵਧ ਰਹੇ ਪ੍ਰਦੂਸ਼ਣ ਨੂੰ ਦਰੱਖਤਾਂ ਰਾਹੀਂ ਰੋਕਿਆ ਜਾ ਸਕੇ। ਇਹ ਜਾਣਕਾਰੀ ਵਣ ਰੇਂਜ ਅਫਸਰ ਮੋਹਾਲੀ ਮਨਜੀਤ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਵਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਬੂਟੇ ਵੰਡੇ ਜਾ ਰਹੇ ਹਨ ਤੇ ਅੱਜ ਵੀ ਖਰੜ ਨਰਸਰੀ ਤੋਂ ਲਿਆ ਕੇ ਬੂਟੇ ਵੰਡੇ ਗਏ ਹਨ। ਸ਼ਹਿਰ ਦੇ ਕੌਂਸਲਰ ਮਲਾਗਰ ਸਿੰਘ ਨੇ ਵਿਭਾਗ ਦੀ ਇਸ ਮੁਹਿੰਮ ਦੀ ਸ਼ਲਾਘਾ ਕੀਤੀ ਤੇ ਬੂਟੇ ਵੰਡੇ। ਉਨ੍ਹਾਂ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਣ ਦੀ ਸ਼ੁੱਧਤਾ ਲਈ ਅੱਗੇ ਆਉਣਾ ਚਾਹੀਦਾ ਹੈ। ਇਸ ਮੌਕੇ ਕਮਲਜੀਤ ਸਿੰਘ, ਤੇਜਵੰਤ ਸਿੰਘ ਫਾਰੈਸਟਰ, ਇੰਦਰਜੀਤ ਸਿੰਘ, ਦਵਿੰਦਰ ਸਿੰਘ, ਰਾਜਵਿੰਦਰ ਸਿੰਘ, ਅਵਤਾਰ ਸਿੰਘ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।
ਨਹਿਰੀ ਪਾਣੀ ਦੀ ਚੋਰੀ ਨੇ ਚਿੰਤਾ 'ਚ ਪਾਏ ਮੁਕਤਸਰ ਦੇ ਪਿੰਡ ਵਾਸੀ
NEXT STORY