ਲੁਧਿਆਣਾ/ਚੰਡੀਗੜ੍ਹ : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਮੌਕੇ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਅੱਜ ਇਕ ਫਰਵਰੀ ਨੂੰ ਹਲਵਾਰਾ ਵਿਖੇ ਨਵੀਂ ਤਿਆਰ ਕੀਤੀ ਟਰਮੀਨਲ ਇਮਾਰਤ ਦਾ ਵਰਚੁਅਲ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਨਾਲ ਪੰਜਾਬ ਨੂੰ ਇਕ ਹੋਰ ਹਵਾਈ ਅੱਡਾ ਮਿਲ ਗਿਆ ਹੈ। ਇਸ ਤੋਂ ਬਾਅਦ ਹੁਣ ਲੁਧਿਆਣਾ ਦੇ ਉਦਯੋਗ ਜਗਤ ਨੂੰ ਹੁਲਾਰਾ ਮਿਲੇਗਾ ਅਤੇ ਵਿਦੇਸ਼ਾਂ 'ਚ ਜਾਂ ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਹੋਰ ਰਾਜਾਂ 'ਚ ਜਾਣ ਵਾਲੇ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਮਿਲੇਗੀ।
ਇਹ ਵੀ ਪੜ੍ਹੋ : ਰਾਜਿੰਦਰ ਕੌਰ ਭੱਠਲ ਨੇ ਬੰਬਾਂ ਵਾਲੇ ਬਿਆਨ 'ਤੇ ਤੋੜੀ ਚੁੱਪੀ, ਬੋਲੇ-ਕਿੱਸਾ ਅੱਜ ਤੋਂ 30 ਸਾਲ ਪੁਰਾਣਾ
ਦੱਸਿਆ ਜਾ ਰਿਹਾ ਹੈ ਕਿ ਉਦਘਾਟਨ ਦੇ ਇਕ ਮਹੀਨੇ ਬਾਅਦ ਇਸ ਹਵਾਈ ਅੱਡੇ ਤੋਂ ਉਡਾਣਾਂ ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋ ਜਾਣਗੀਆਂ। ਦੱਸਣਯੋਗ ਹੈ ਕਿ ਲੁਧਿਆਣਾ 'ਚ ਸਥਿਤ ਹਲਵਾਰਾ 'ਚ ਭਾਰਤੀ ਹਵਾਈ ਫ਼ੌਜ ਦਾ ਇਕ ਰਣਨੀਤਕ ਰੂਪ 'ਚ ਅਹਿਮ ਸਟੇਸ਼ਨ ਵੀ ਹੈ। ਲੁਧਿਆਣਾ 'ਚ ਪਹਿਲੇ ਹਵਾਈ ਅੱਡੇ ਦਾ ਰਨਵੇ ਮੁਕਾਬਲਤਨ ਛੋਟਾ ਸੀ, ਜੋ ਛੋਟੇ ਆਕਾਰ ਦੇ ਜਹਾਜ਼ਾਂ ਲਈ ਪ੍ਰਯੋਗ ਹੁੰਦਾ ਸੀ। ਵੱਡੇ ਜਹਾਜ਼ਾਂ ਦੇ ਉਤਾਰਨ ਲਈ ਹਲਵਾਰਾ 'ਚ ਇਕ ਨਵਾਂ ਸਿਵਲ ਇਨਕਲੇਵ ਵਿਕਸਿਤ ਕੀਤਾ ਗਿਆ ਹੈ, ਜਿਸ ਦਾ ਰਨਵੇਅ ਲੰਬਾ ਹੈ।
ਇਹ ਵੀ ਪੜ੍ਹੋ : PM ਮੋਦੀ ਦੇ ਡੇਰਾ ਬੱਲਾਂ ਆਉਣ ਤੋਂ ਪਹਿਲਾਂ ਸੁਨੀਲ ਜਾਖੜ ਨੇ ਆਖੀ ਵੱਡੀ ਗੱਲ, ਪੜ੍ਹੋ ਕੀ ਕਿਹਾ
ਲੁਧਿਆਣਾ ਨੂੰ ਲੰਬੇ ਇੰਤਜ਼ਾਰ ਤੋਂ ਬਾਅਦ ਏਅਰਪੋਰਟ ਦੀ ਸੁਵਿਧਾ ਮਿਲੀ ਹੈ ਕਿਉਂਕਿ ਸਾਹਨੇਵਾਲ ਏਅਰਪੋਰਟ ਤੋਂ ਪਿਛਲੇ ਕਰੀਬ ਇਕ ਦਹਾਕੇ ਤੋਂ ਇਕ ਵਾਰ ਵੀ ਰੈਗੂਲਰ ਫਲਾਈਟ ਨਹੀਂ ਚੱਲ ਸਕੀ, ਜਿਸ ਦੀ ਵਜ੍ਹਾ ਲੋ-ਵਿਜ਼ੀਬਿਲਟੀ ਦੇ ਨਾਲ ਇਨਫ੍ਰਾਸਟਰੱਕਚਰ ਦੀ ਕਮੀ ਨੂੰ ਦੱਸਿਆ ਗਿਆ, ਜਿਸ ਦੇ ਮੱਦੇਨਜ਼ਰ ਹਲਵਾਰਾ ’ਚ ਡਿਫੈਂਸ ’ਤੇ ਸਿਵਲ ਏਅਰਪੋਰਟ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦਾ ਟਰਮੀਨਲ ਡੈੱਡਲਾਈਨ ਖ਼ਤਮ ਹੋਣ ਤੋਂ ਕਰੀਬ 3 ਸਾਲ ਬਾਅਦ ਪੂਰੀ ਤਰ੍ਹਾਂ ਨਾਲ ਤਿਆਰ ਹੋ ਗਿਆ ਹੈ, ਜਿੱਥੇ ਫਲਾਈਟ ਸ਼ੁਰੂ ਹੋਣ ’ਤੇ ਲੁਧਿਆਣਾ ਦੀ ਇੰਡਸਟਰੀ ਨੂੰ ਕਾਫੀ ਸਹੂਲਤ ਮਿਲੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੇਂਦਰ ਸਰਕਾਰ ਨੇ ਬਜਟ ਵਿਚ ਪੰਜਾਬ ਨੂੰ ਪੂਰੀ ਤਰ੍ਹਾਂ ਵਿਸਾਰਿਆ : ਪ੍ਰਤਾਪ ਬਾਜਵਾ
NEXT STORY