ਚੰਡੀਗੜ੍ਹ- ਭਾਰਤ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੁਣ ਤੱਕ ਹੋਈਆਂ ਮੌਤਾਂ ’ਚੋਂ 21 ਫ਼ੀਸਦੀ ਮੌਤਾਂ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚੋਂ ਦਰਜ ਕੀਤੀਆਂ ਗਈਆਂ ਹਨ। ਉਥੇ ਹੀ ਪੰਜਾਬ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਦੂਜੇ ਨੰਬਰ ’ਤੇ ਹੈ। ਇਸ ਦੀ ਜਾਣਕਾਰੀ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਰਿਪੋਰਟ ਭਾਰਤ ’ਚ ਐਕਸੀਡੈਂਟੀਅਲ ਡੈਥਸ ਐਂਡ ਸੁਸਾਈਡ-2021 ਵੱਲੋਂ ਦਿੱਤੀ ਗਈ ਹੈ। ਰਿਪੋਰਟ ’ਚ ਦੱਸੇ ਗਏ ਅੰਕੜਿਆਂ ਮੁਤਾਬਕ ਪੰਜਾਬ, ਹਰਿਆਣਾ ਅਤੇ ਹਿਮਾਚਲ ਵਾਲੇ ਖੇਤਰਾਂ ’ਚ ਨਕਲੀ ਸ਼ਰਾਬ ਦਾ ਸੇਵਨ ਕਰਨ ਨਾਲ 21 ਫ਼ੀਸਦੀ ਮੌਤਾਂ ਹੋਈਆਂ ਹਨ ਅਤੇ ਦੇਸ਼ ’ਚ ਨਸ਼ਿਆਂ ਦੀ ਓਵਰਡੋਜ਼ ਨਾਲ 12 ਫ਼ੀਸਦੀ ਮੌਤਾਂ ਦਰਜ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਫਗਵਾੜਾ ’ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਖਿਲਰੇ ਮਿਲੇ ਅੰਗ
ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਦੇ ਮਾਮਲੇ ’ਚ ਪੰਜਾਬ ਦੂਜੇ ਨੰਬਰ ’ਤੇ ਹੈ ਅਤੇ ਨਸ਼ੇ ਦੀ ਓਵਰਡੋਜ਼ ਨਾਲ ਹੋਈਆਂ ਮੌਤਾਂ ਨੂੰ ਲੈ ਕੇ ਦੇਸ਼ ਭਰ ’ਚੋਂ ਪੰਜਾਬ ਤੀਜੇ ਨੰਬਰ ’ਤੇ ਹੈ। ਇਹ ਅੰਕੜੇ ਸੂਬਾ ਸਰਕਾਰ ਦੀ ਜ਼ਹਿਰੀਲੀ ਸ਼ਰਾਬ ਅਤੇ ਨਸ਼ਿਆਂ ਦੀ ਵਿਕਰੀ ਰੋਕਣ ਦੀ ਨਾਕਾਮਯਾਬੀ ਨੂੰ ਦਰਸਾਉਂਦੇ ਹਨ। ਸਾਲ 2021 ’ਚ ਦੇਸ਼ ’ਚ ਨਕਲੀ ਸ਼ਰਾਬ ਪੀਣ ਨਾਲ ਵਾਪਰੀਆਂ 708 ਘਟਨਾਵਾਂ ’ਚੋਂ 782 ਲੋਕਾਂ ਦੀਆਂ ਮੌਤਾਂ ਹੋਈਆਂ ਹਨ। ਇਨ੍ਹਾਂ ’ਚੋਂ 165 ਮੌਤਾਂ ਇਨ੍ਹਾਂ ਖੇਤਰਾਂ ਵਿਚ ਹੋਈਆਂ ਹਨ। ਪੰਜਾਬ ’ਚ ਨਕਲੀ ਸ਼ਰਾਬ ਪੀਣ ਨਾਲ 127 ਲੋਕਾਂ ਦੀ ਮੌਤ ਹੋਈ, ਜੋਕਿ ਸਾਰੇ ਮਰਦ ਸਨ। ਉੱਤਰ ਪ੍ਰਦੇਸ਼ ’ਚ ਨਾਜਾਇਜ਼ ਸ਼ਰਾਬ ਦੇ ਸੇਵਨ ਨਾਲ ਸਭ ਤੋਂ ਵੱਧ ਮੌਤਾਂ ਦਰਜ ਕੀਤੀਆਂ ਗਈਆਂ ਹਨ। ਇਥੇ 137 ਲੋਕਾਂ ਨੇ ਨਾਜਾਇਜ਼ ਸ਼ਰਾਬ ਦੇ ਸੇਵਨ ਨਾਲ ਦਮ ਤੋੜਿਆ। ਉਥੇ ਹੀ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ ਕ੍ਰਮਵਾਰ 13 ਅਤੇ 25 ਮੌਤਾਂ ਨਾਜਾਇਜ਼ ਸ਼ਰਾਬ ਕਾਰਨ ਹੋਈਆਂ ਹਨ। ਉਥੇ ਹੀ ਪਿਛਲੇ ਸਾਲ ਜ਼ਹਿਰੀਲੀ ਸ਼ਰਾਬ ਦੇ ਸੇਵਨ ਨੇ 186 ਲੋਕਾਂ ਦੀ ਜਾਨ ਲੈ ਲਈ ਸੀ। ਪੰਜਾਬ ’ਚ 133 ਮੌਤਾਂ ਦਰਜ ਕੀਤੀਆਂ ਗਈਆਂ ਸਨ ਜਦਕਿ ਹਿਮਾਚਲ ’ਚ 13 ਅਤੇ ਹਰਿਆਣਾ ’ਚ 10 ਲੋਕ ਸਨ।
ਇਹ ਵੀ ਪੜ੍ਹੋ: ਭੁਲੱਥ ਦੀ ਸ਼ਰਮਨਾਕ ਘਟਨਾ, 3 ਬੱਚਿਆਂ ਦੀ ਮਾਂ ਨਾਲ ਜਬਰ-ਜ਼ਿਨਾਹ, ਅਸ਼ਲੀਲ ਵੀਡੀਓ ਬਣਾ ਕੀਤੀ ਵਾਇਰਲ
ਐੱਨ. ਸੀ. ਆਰ. ਬੀ. ਦੀ ਰਿਪੋਰਟ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਕਾਰਨ 2021 ’ਚ ਇਨ੍ਹਾਂ ਤਿੰਨੋਂ ਸੂਬਿਆਂ ’ਚੋਂ 91 ਲੋਕਾਂ ਦੀ ਜਾਨ ਗਈ ਸੀ, ਜੋਕਿ 2020 ਦੇ ਮੁਕਾਬਲੇ 78.43 ਫ਼ੀਸਦੀ ਜ਼ਿਆਦਾ ਹੈ। ਉਥੇ ਹੀ 2020 ’ਚ ਓਵਰਡੋਜ਼ ਨਾਲ 51 ਲੋਕਾਂ ਦੀ ਮੌਤ ਓਵਰਡੋਜ਼ ਨਾਲ ਹੋਈ ਸੀ। ਡਰੱਗ ਓਵਰਡੋਜ਼ ਨਾਲ ਇਸ ਵਾਰ ਹੋਈਆਂ ਮੌਤਾਂ ’ਚ ਪੰਜਾਬ ’ਚੋਂ 78 ਲੋਕਾਂ ਨੇ ਓਵਰਡੋਜ਼ ਨਾਲ ਦਮ ਤੋੜਿਆ ਹੈ, ਉਥੇ ਹੀ ਹਿਮਾਚਲ ’ਚ 13 ਲੋਕਾਂ ਦੀ ਮੌਤ ਹੋਈ ਹੈ ਜਦਕਿ ਓਵਰਡੋਜ਼ ਦੇ ਨਾਲ ਹਰਿਆਣਾ ’ਚ ਕੋਈ ਵੀ ਮੌਤ ਦਰਜ ਨਹੀਂ ਕੀਤੀ ਗਈ ਹੈ।
ਪੈਨ ਇੰਡੀਆ ਡਰੱਗ ਓਵਰਡੋਜ਼ ਕਾਰਨ 737 ਮੌਤਾਂ ਹੋਈਆਂ। ਤਾਮਿਲਨਾਡੂ ’ਚ 250 ਅਤੇ ਰਾਜਸਥਾਨ ’ਚ 113, ਇਹ ਇਕੋ ਅਜਿਹ ਸੂਬੇ ਸਨ, ਜਿੱਥੇ ਪੰਜਾਬ ਦੀ ਤੁਲਨਾ ’ਚ ਡਰੱਗ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਸੀ। ਰਿਪੋਰਟ ਮੁਤਾਬਕ ਨਸ਼ੀਲੇ ਪਦਾਰਥ/ਸ਼ਰਾਬ ਕਾਰਨ ਗੱਡੀ ਚਲਾਉਣ ਨਾਲ 270 ਲੋਕ ਜ਼ਖ਼ਮੀ ਹੋ ਗਏ ਅਤੇ ਇਸ ਖੇਤਰ ’ਚ 187 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ’ਚੋਂ ਪੰਜਾਬ ’ਚ 109, ਹਰਿਆਣਾ ’ਚ 47 ਅਤੇ ਹਿਮਾਚਲ ’ਚ 23 ਮੌਤਾਂ ਹੋਈਆਂ ਹਨ। ਇਸ ਰਿਪੋਰਟ ਦੇ ਮੁਤਾਬਕ ਖੇਤਰ ’ਚ ਜ਼ਹਿਰ ਪੀਣ ਕਾਰਨ 2188 ਮੌਤਾਂ ਹੋਈਆਂ, ਜਿਨ੍ਹਾਂ ’ਚ ਪੰਜਾਬ ’ਚ 1,011 ਮੌਤਾਂ, 953 ਹਰਿਆਣਾ ਅਤੇ 224 ਹਿਮਾਚਲ ਪ੍ਰਦੇਸ਼ ’ਚ ਹੋਈਆਂ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਨਸ਼ੇ ਲਈ ਪੈਸੇ ਨਾ ਦੇਣ ’ਤੇ ਨੌਜਵਾਨ ਨੇ ਫੁੱਫੜ ਦਾ ਬੇਰਹਿਮੀ ਨਾਲ ਕੀਤਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਤਰਨਤਾਰਨ ਘਟਨਾ 'ਤੇ CM ਮਾਨ ਦਾ ਟਵੀਟ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੇ ਦਿੱਤੇ ਹੁਕਮ
NEXT STORY