ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜ.ਬ.)- ਸਥਾਨਕ ਸ਼ਹਿਰ ਵਿਖੇ ਕੱਪਡ਼ੇ ਦੀ ਦੁਕਾਨ ’ਤੇ ਕੰਮ ਕਰਦੇ ਟੇਲਰ ਮਾਸਟਰ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟੇਲਰ ਮਾਸਟਰ ਬਲਵੰਤ ਰਾਏ ਵਾਸੀ ਮਨੋਹਰ ਬਸਤੀ ਨਿਹਾਲ ਸਿੰਘ ਵਾਲਾ ਨੇ ਦੁਕਾਨ ਅੰਦਰ ਹੀ ਜ਼ਹਿਰੀ ਦਵਾਈ ਖਾ ਲਈ, ਜਿਸ ਨੂੰ ਇਲਾਜ ਲਈ ਨਿਹਾਲ ਸਿੰਘ ਵਾਲਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਦਿਲਬਾਗ ਸਿੰਘ ਨੇ ਦੱਸਿਆ ਕਿ ਡਾਕਟਰ ਦੀ ਸੂਚਨਾ ਮਿਲਣ ’ਤੇ ਪੁਲਸ ਪਾਰਟੀ ਸਹਾਇਕ ਥਾਣੇਦਾਰ ਫੈਲੀ ਸਿੰਘ ਦੀ ਅਗਵਾਈ ’ਚ ਬਲਵੰਤ ਰਾਏ ਦਾ ਬਿਆਨ ਲੈਣ ਲਈ ਗਈ ਸੀ ਪਰ ਹਾਲਤ ਖਰਾਬ ਹੋਣ ਕਾਰਨ ਉਹ ਬਿਆਨ ਨਹੀਂ ਦੇ ਸਕਿਆ। ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਪਹਿਲਾਂ ਵੀ ਇਹ ਮਾਮਲਾ ਆਇਆ ਹੈ ਪਰ ਪੀਡ਼ਤ ਪਰਿਵਾਰ ਨੇ ਪੁਲਸ ਨੂੰ ਕੋਈ ਬਿਆਨ ਨਹੀਂ ਦਿੱਤਾ ਅਤੇ ਨਾ ਹੀ ਉਸ ਦੀ ਮੌਤ ਸਬੰਧੀ ਡਾਕਟਰ ਨੇ ਪੁਲਸ ਨੂੰ ਸੂਚਿਤ ਕੀਤਾ । ਉਨ੍ਹਾਂ ਕਿਹਾ ਕਿ ਉਹ ਮਾਮਲੇ ਦੀ ਪਡ਼ਤਾਲ ਕਰਵਾਉਣਗੇ। ਜ਼ਿਕਰਯੋਗ ਹੈ ਕਿ ਮ੍ਰਿਤਕ ਦਾ ਬਗੈਰ ਪੋਸਟਮਾਰਟਮ ਕੀਤੇ ਸਸਕਾਰ ਕਰਨਾ ਕਈ ਸਵਾਲ ਖਡ਼੍ਹੇ ਕਰ ਗਿਆ ਹੈ।
ਤਨਖਾਹਾਂ ਲੈਣ ਲਈ ਵੀ ਕਰਨਾ ਪੈ ਰਿਹੈ ਸੰਘਰਸ਼
NEXT STORY