ਹਾਜੀਪੁਰ (ਜੋਸ਼ੀ) - ਹਾਜੀਪੁਰ ਪੁਲਸ ਵੱਲੋਂ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤੇ ਵਿਅਕਤੀ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਏ. ਐੱਸ. ਆਈ ਬਲਵੀਰ ਸਿੰਘ ਨੇ ਆਪਣੀ ਪੁਲਸ ਪਾਰਟੀ ਨਾਲ ਅੱਡਾ ਝੀਰ ਦੇ ਖੂੰਹ ਦੇ ਕੋਲ ਲਗਾਏ ਨਾਕੇ ਦੌਰਾਨ ਮੁਕੇਸ਼ ਕੁਮਾਰ ਪੁੱਤਰ ਪਿਆਰਾ ਸਿੰਘ ਵਾਸੀ ਬਹਿ ਖੁਸਾਲਾ ਨੂੰ ਕਾਬੂ ਕੀਤਾ ਹੈ। ਇਸ ਦੇ ਖਿਲਾਫ਼ ਹਾਜੀਪੁਰ ਥਾਣੇ 'ਚ 43/16 ਅੰਡਰ ਸੈਕਸ਼ਨ 498ਏ, 406 ਆਈ.ਪੀ.ਸੀ ਦੇ ਤਹਿਤ ਦਰਜ ਸੀ। ਇਸ ਨੂੰ ਮਾਨਯੋਗ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਸੀ ਉਪਰੰਤ ਉਸ ਨੂੰ ਜੇਲ ਭੇਜ ਦਿੱਤਾ ਗਿਆ।
ਵਿਆਹ ਦੇ ਦੂਜੇ ਦਿਨ ਹੀ ਸਹੁਰੇ ਪਰਿਵਾਰ ਨੇ ਦਿਖਾਏ ਅਸਲੀ ਰੰਗ, ਨੂੰਹ ਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕੀਤੀ ਇਹ ਮੰਗ
NEXT STORY