ਅੰਮ੍ਰਿਤਸਰ - ਸੀ. ਆਈ. ਏ ਸਟਾਫ ਦੀ ਪੁਲਸ ਵੱਲੋਂ ਕੀਤੀ ਗਈ ਵਿਸ਼ੇਸ਼ ਨਾਕਾਬੰਦੀ ਦੌਰਾਨ ਹੈਰੋਇਨ ਦਾ ਧੰਦਾ ਕਰਨ ਵਾਲੇ ਤਿੰਨ ਸਮੱਗਲਰਾਂ ਜਿੰਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ, ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਵੱਲੋਂ ਗ੍ਰਿਫਤਾਰ ਕੀਤੇ ਗਏ ਸੁਰਿੰਦਰ ਸਿੰਘ ਸੋਨੂੰ ਪੁੱਤਰ ਅਮਰੀਕ ਸਿੰਘ ਵਾਸੀ ਕਾਂਗੜਾ ਕਲੋਨੀ ਹਾਲ ਨਿਊ ਪ੍ਰਤਾਪ ਨਗਰ, ਕਰਮ ਸਿੰਘ ਕੰਮਾ ਪੁੱਤਰ ਪ੍ਰੀਤਮ ਸਿੰਘ ਵਾਸੀ ਸਰਾਏ ਸੰਤ ਰਾਮ ਨਵਾਂ ਕੋਟ ਅਤੇ ਪਰਮਜੀਤ ਕੌਰ ਪਤਨੀ ਕਰਮ ਸਿੰਘ ਦੇ ਕਬਜ਼ੇ 'ਚੋਂ ਇਕ ਕਾਰ, ਐਕਟਿਵਾ, 200 ਗ੍ਰਾਮ ਹੈਰੋਇਨ ਅਤੇ 1 ਲੱਖ 80 ਹਜ਼ਾਰ ਦੀ ਨਕਦੀ ਬਰਾਮਦ ਕਰਦਿਆਂ ਪੁਲਸ ਵੱਲੋਂ ਥਾਣਾ ਰਾਮਬਾਗ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਸੀ. ਆਈ. ਏ ਸਟਾਫ ਦੇ ਇੰਸਪੈਕਟਰ ਜੋਗਾ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪਾਖੰਡੀ ਮਾਤਾ ਨੇ ਕੁਝ ਇਸ ਤਰ੍ਹਾਂ ਸ਼ਰਧਾਲੂਆਂ ਨੂੰ ਲਗਾਇਆ ਲੱਖਾਂ ਦਾ ਚੂਨਾ, ਪੂਰਾ ਮਾਮਲਾ ਜਾਣ ਤੁਸੀਂ ਵੀ ਹੋ ਜਾਵੋਗੇ ਹੈਰਾਨ
NEXT STORY