ਅਜਨਾਲਾ (ਫਰਿਆਦ) - ਅਜਨਾਲਾ ਦੇ ਪਿੰਡ ਲੱਖੂਵਾਲ਼ 'ਚ ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਨੇ ਰੇਡ ਕਰਕੇ ਵੱਡੀ ਮਾਤਰਾ 'ਚ ਲਾਹਣ ਬਰਾਮਦ ਕੀਤੀ ਹੈ। ਇਸ ਦੌਰਾਨ ਪੁਲਸ ਨੇ 11 ਵਿਅਕਤੀਆਂ ਨੂੰ ਕਾਬੂ ਵੀ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਧਰੁਵ ਦਹੀਆ ਦੀ ਅਗਵਾਈ 'ਚ ਅੱਜ ਸਵੇਰੇ 3 ਵਜੇ ਦੇ ਕਰੀਬ ਭਾਰੀ ਪੁਲਸ ਬਲ ਸਮੇਤ ਰੇਡ ਕਰਕੇ ਲੱਖਾਂ ਲੀਟਰ ਕੱਚੀ ਲਾਹਣ, ਦੇਸੀ ਸ਼ਰਾਬ ਸਣੇ 11 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ’ਚੋਂ ਮੁਅੱਤਲ ਕੀਤੇ ਜਾਣ 'ਤੇ ਲੋਹਾ-ਲਾਖਾ ਹੋਏ ਬਿਕਰਮ ਮਜੀਠੀਆ, ਦੇਖੋ ਕੀ ਬੋਲੇ
ਇਸ ਬਾਰੇ ਥਾਣਾ ਅਜਨਾਲਾ ਵਿਖੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਡੀ. ਐੱਸ. ਪੀ. ਅਜਨਾਲਾ ਵਿਪਨ ਕੁਮਾਰ ਨੇ ਦੱਸਿਆ ਕਿ ਅੱਜ ਲੱਖੂਵਾਲ ਪਿੰਡ ਤੋਂ 58200 ਕਿਲੋਗ੍ਰਾਮ ਕੱਚੀ ਲਾਹਣ, 615 ਬੋਤਲਾਂ ਨਾਜਾਇਜ਼ ਦੇਸੀ ਸ਼ਰਾਬ, 9 ਚਾਲੂ ਭੱਠੀਆਂ, 6 ਗੈਸ ਸਿਲੰਡਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਬੂ ਆਉਣ ਵਾਲੇ 9 ਵਿਅਕਤੀਆਂ 'ਚ 2 ਔਰਤਾਂ ਵੀ ਸ਼ਾਮਲ ਹਨ ਜਦੋਂਕਿ 4 ਮੁਲਜ਼ਮ ਭਗੌੜੇ ਹਨ ਅਤੇ ਉਕਤ ਪਿੰਡ ਦੇ 1 ਵਿਅਕਤੀ ਨੂੰ ਪਸ਼ੂਆਂ ਵਾਲੀ ਹਵੇਲੀ 'ਚ ਕਿਆਰੀ ਬਣਾ ਨਜਾਇਜ਼ ਤੌਰ 'ਤੇ ਅਫੀਮ ਦੇ ਪੌਦੇ ਕਾਸ਼ਤ ਕਰਨ 'ਤੇ ਕਾਬੂ ਕੀਤੇ ਜਾਣ ਦੀ ਵੀ ਸੂਚਨਾ ਹੈ ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ, ਦਿੱਤਾ ਵੱਡਾ ਬਿਆਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਪੰਜਾਬ ਵਿਧਾਨ ਸਭਾ ਵੱਲੋਂ ਪਾਣੀ ਦੇ ਪੱਧਰ ‘ਚ ਆ ਰਹੀ ਗਿਰਾਵਟ ਨੂੰ ਠੱਲਣ ਲਈ ਸਰਬਸੰਮਤੀ ਨਾਲ ਮਤਾ ਪਾਸ
NEXT STORY